ਦੋ ਰੋਜ਼ਾ ਡਾਕਟਰੀ ਕੈਂਪ ਸ਼ੁਰੂ
ਕੋਟਨਿਸ ਹਸਪਤਾਲ ਵਿੱਚ ਦੋ ਰੋਜ਼ਾ ਡਾਕਟਰੀ ਕੈਂਪ ਸ਼ੁਰੂ
Publish Date: Sat, 28 Feb 2026 06:25 PM (IST)
Updated Date: Sat, 28 Feb 2026 06:28 PM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ ਐਕਿਊਪੰਕਚਰ ਮੈਡੀਕਲ ਕਾਲਜ ਐਂਡ ਹਸਪਤਾਲ ਸਲੇਮ ਟਾਬਰੀ ਵੱਲੋਂ ਰਾਸ਼ਟਰੀ ਐਕਿਊਪੰਕਚਰ ਦਿਵਸ ਦੇ ਸੰਦਰਭ ਵਿੱਚ ਅੰਤਰਰਾਸ਼ਟਰੀ ਮਹਾਨ ਭਾਰਤੀ ਡਾਕਟਰ ਅਤੇ ਭਾਰਤ ਵਿੱਚ ਐਕਿਊਪੰਕਚਰ ਦੇ ਸੰਸਥਾਪਕ ਡਾ. ਵਿਜੈ ਕੁਮਾਰ ਬਾਸੂ ਨੂੰ ਸਮਰਪਿਤ ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਅਤੇ ਡੈਂਟਲ ਕੈਂਪ ਦਾ ਉਦਘਾਟਨ ਕੀਤਾ ਗਿਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਅਮਨ ਬੱਗਾ ਖੁਰਾਣਾ ਕੌਂਸਲਰ ਅਤੇ ਆਸਟ੍ਰੇਲੀਆ ਤੋਂ ਐਕਿਊਪੰਕਚਰ ਮਾਹਿਰ ਡਾ. ਤਿਲਕ ਰਾਜ ਕਾਲੜਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਮੁੱਖ ਮਹਿਮਾਨਾਂ ਨੇ ਆਪਣੇ ਸੰਬੋਧਨ ਵਿੱਚ ਐਕਿਊਪੰਕਚਰ ਇਲਾਜ ਪ੍ਰਣਾਲੀ ਨੂੰ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਬਿਨਾਂ ਦਵਾਈ–ਸਰਜਰੀ ਵਾਲੀ ਇਲਾਜ ਪ੍ਰਣਾਲੀ ਦੱਸਿਆ। ਇਸ ਮੌਕੇ ਡਾ. ਤਿਲਕ ਰਾਜ ਕਾਲੜਾ ਨੇ ਦੱਸਿਆ ਕਿ ਆਸਟ੍ਰੇਲੀਆ ਵਿੱਚ ਐਕਿਊਪੰਕਚਰ ਨੂੰ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹੈ ਅਤੇ ਉੱਥੇ ਇਹ ਬਹੁਤ ਹੀ ਲੋਕ ਪ੍ਰਿਆ ਤੇ ਪ੍ਰਸਿੱਧ ਡਾਕਟਰੀ ਇਲਾਜ ਪ੍ਰਣਾਲੀ ਹੈ, ਕਿਉਂਕਿ ਇਸ ਵਿੱਚ ਦਵਾਈਆਂ ਦੀ ਬਜਾਏ ਸਰੀਰ ਦੇ ਆਪਣੇ ਰੋਗ-ਰੋਕੂ ਤੰਤਰ ਨੂੰ ਸਰਗਰਮ ਕੀਤਾ ਜਾਂਦਾ ਹੈ। ਕੈਂਪ ਦੇ ਪਹਿਲੇ ਦਿਨ 75 ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ, ਜਿਸ ਵਿੱਚ ਡਾ. ਇੰਦਰਜੀਤ ਸਿੰਘ (ਡਾਇਰੈਕਟਰ ਡਾ. ਕੋਟਨਿਸ ਹਸਪਤਾਲ), ਡੈਂਟਲ ਡਾ. ਸੁਨੀਲ ਸ਼ਰਮਾ, ਸੀਨੀਅਰ ਡਾਕਟਰ ਡਾ. ਰਘੁਵੀਰ ਸਿੰਘ ਅਤੇ ਡਾ. ਬਲਜਿੰਦਰ ਸਿੰਘ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਕੈਂਪ ਵਿੱਚ ਸ਼ੂਗਰ ਨਾਲ ਸੰਬੰਧਿਤ ਸਮੱਸਿਆਵਾਂ, ਨਸਾਂ ਵਿੱਚ ਖਿਚਾਅ, ਨਿਊਰੋਪੈਥੀ, ਕਮਰ ਦਰਦ, ਸਰਵਾਈਕਲ, ਸਪਾਂਡਿਲਾਈਟਿਸ, ਡਿਸਕ ਪ੍ਰੋਲੈਪਸ, ਜੋੜਾਂ ਅਤੇ ਘੁੱਟਿਆਂ ਦਾ ਦਰਦ, ਮਾਈਗ੍ਰੇਨ, ਅਨੀਂਦਰਾ, ਮਾਨਸਿਕ ਤਣਾਅ, ਲਕਵਾ, ਅਧਰੰਗ, ਪੁਰਾਣਾ ਜ਼ੁਕਾਮ, ਖੇਡਾਂ ਨਾਲ ਜੁੜੀਆਂ ਚੋਟਾਂ ਅਤੇ ਨਸ਼ਾ ਮੁਕਤੀ ਵਰਗੀਆਂ ਵੱਖ-ਵੱਖ ਬਿਮਾਰੀਆਂ ਦਾ ਬਿਨਾਂ ਦਵਾਈ ਅਤੇ ਬਿਨਾਂ ਸਰਜਰੀ ਇਲਾਜ ਕੀਤਾ ਗਿਆ, ਨਾਲ ਹੀ ਦੰਦਾਂ ਵਿੱਚ ਦਰਦ, ਕੀੜਾ ਲੱਗਣਾ, ਮਸੂੜਿਆਂ ਦੀ ਸੋਜ, ਮੂੰਹ ਤੋਂ ਬਦਬੂ ਤੇ ਡੈਂਟਲ ਸਕੇਲਿੰਗ ਅਤੇ ਜਾਂਚ ਦੀ ਸਹੂਲਤ ਵੀ ਮੁਫ਼ਤ ਉਪਲਬਧ ਕਰਵਾਈ ਗਈ। ਕੈਂਪ ਵਿੱਚ ਅਸ਼ਵਨੀ ਵਰਮਾ, ਅਨੁ ਚਾਵਲਾ, ਗਗਨ ਭਾਟੀਆ, ਮਨੀਸ਼ਾ, ਤਰਸੇਮ ਲਾਲ, ਰਾਜਨ, ਰਿਤੂ, ਸੋਨੀਆ, ਪ੍ਰਵੇਸ਼ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।