ਦੋ ਰੋਜ਼ਾ ਐਕੂਪੰਕਚਰ ਤੇ ਦੰਦ ਇਲਾਜ ਕੈਂਪ ਕੱਲ੍ਹ ਤੋਂ
ਦੋ ਰੋਜ਼ਾ ਐਕੂਪੰਕਚਰ ਅਤੇ ਦੰਦ ਇਲਾਜ ਕੈਂਪ ਕੱਲ ਤੋਂ
Publish Date: Thu, 26 Feb 2026 06:09 PM (IST)
Updated Date: Thu, 26 Feb 2026 06:10 PM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ ਡਾ. ਰਘਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਕੋਟਨਿਸ ਐਕੂਪੰਕਚਰ ਚੈਰੀਟੇਬਲ ਹਸਪਤਾਲ, ਸਲੇਮ ਟਾਬਰੀ, ਲੁਧਿਆਣਾ ਵੱਲੋਂ ਕੌਮੀ ਐਕੂਪੰਕਚਰ ਦਿਵਸ ਦੇ ਸਬੰਧ ਵਿਚ ਕੌਮਾਂਤਰੀ ਭਾਰਤੀ ਚਿਕਿਤਸਕ ਅਤੇ ਭਾਰਤ ਵਿਚ ਐਕੂਪੰਕਚਰ ਦੇ ਸੰਸਥਾਪਕ ਡਾ. ਵਿਜੈ ਕੁਮਾਰ ਬਾਸੂ ਨੂੰ ਸਮਰਪਿਤ 28 ਫ਼ਰਵਰੀ ਅਤੇ 1 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦੋ ਰੋਜ਼ਾ ਮੁਫਤ ਐਕੂਪੰਕਚਰ ਅਤੇ ਦੰਦ ਰੋਗਾਂ ਦੇ ਇਲਾਜ ਲਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਮੌਕੇ ਆਸਟ੍ਰੇਲੀਅਨ ਐਕੂਪੰਕਚਰਿਸਟ ਡਾ ਤਿਲਕ ਰਾਜ ਕਾਲੜਾ, ਡਾ. ਇੰਦਰਜੀਤ ਸਿੰਘ (ਡਾਇਰੈਕਟਰ ਡਾ. ਕੋਟਨਿਸ ਹਸਪਤਾਲ), ਦੰਦ ਰੋਗਾਂ ਦੇ ਮਾਹਿਰ ਡਾ. ਸੁਨੀਲ ਸ਼ਰਮਾ, ਡਾ. ਰਘੁਵੀਰ ਸਿੰਘ ਅਤੇ ਡਾ. ਬਲਜਿੰਦਰ ਸਿੰਘ ਆਪਣੀਆਂ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮੌਕੇ ਬਿਨਾ ਦਵਾਈ, ਬਿਨਾਂ ਸਰਜਰੀ ਅਤੇ ਬਿਨਾ ਦਰਦ ਤੋਂ ਵੱਖ ਵੱਖ-ਵੱਖ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ।