ਜਨਤਕ ਥਾਂ ’ਤੇ ਸ਼ਰਾਬ ਪੀਣ ਵਾਲੇ ਦੋ ਨੌਜਵਾਨ ਕਾਬੂ
ਜਨਤਕ ਥਾਂ ’ਤੇ ਸ਼ਰਾਬ ਪੀਣ ਵਾਲੇ ਦੋ ਨੌਜਵਾਨ ਕਾਬੂ
Publish Date: Sat, 25 Apr 2026 06:02 PM (IST)
Updated Date: Sat, 25 Apr 2026 06:04 PM (IST)
ਕ੍ਰਾਈਮ ਰਿਪੋਰਟਰ ਪੰਜਾਬੀ ਜਾਗਰਣ ਲੁਧਿਆਣਾ ਪੁਲਿਸ ਵੱਲੋਂ ਗਸ਼ਤ ਦੌਰਾਨ ਜਨਤਕ ਥਾਵਾਂ ‘ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਮੁਹਿੰਮ ਤਹਿਤ ਦੋ ਨੌਜਵਾਨਾਂ ਨੂੰ ਸ਼ਰਾਬ ਪੀਂਦੇ ਹੋਏ ਕਾਬੂ ਕੀਤਾ ਗਿਆ ਹੈ। ਏਐੱਸਆਈ ਸੋਮਨਾਥ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਦੌਰਾਨ ਮਸ਼ੀਨਾਂ ਵਾਲੇ ਬਾਜ਼ਾਰ ਪਹੁੰਚੀ। ਉੱਥੇ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਸ਼ਰਾਬ ਦੇ ਠੇਕੇ ਸਾਹਮਣੇ ਖੁੱਲ੍ਹੇਆਮ ਸ਼ਰਾਬ ਪੀਂਦੇ ਦੇਖਿਆ। ਪੜਤਾਲ ਦੇ ਦੌਰਾਨ ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ ਪੁੱਤਰ ਰਾਮ ਮਨੋਹਰ, ਪਿੰਡ ਗੁਰਬਖ਼ਸ਼ ਖੇੜਾ (ਯੂਪੀ) ਅਤੇ ਮਨਿਸ਼ ਯਾਦਵ ਪੁੱਤਰ ਬੰਸਰਾਜ ਯਾਦਵ, ਵਾਸੀ ਮੋਤੀ ਨਗਰ, ਲੁਧਿਆਣਾ ਵਜੋਂ ਹੋਈ। ਪੁਲਿਸ ਨੇ ਉਨ੍ਹਾਂ ਕੋਲੋਂ ਸ਼ਰਾਬ ਬਰਾਮਦ ਕਰ ਕੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।