ਪਿੰਡ ਬੱਸੀਆਂ ’ਚ ਲਾਇਆ ਦਸਤਾਰ ਸਿਖਲਾਈ ਕੈਂਪ
ਬੱਸੀਆਂ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ
Publish Date: Mon, 16 Mar 2026 07:33 PM (IST)
Updated Date: Tue, 17 Mar 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਏਕੋਟ : ਪਿੰਡ ਬੱਸੀਆਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ 92ਵਾਂ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਮੌਕੇ ਸਮਾਜ ਸੇਵੀ ਸੰਸਥਾ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ, ਰਾਏਕੋਟ ਵੱਲੋਂ ਧਾਰਮਿਕ ਸਾਹਿਤ ਦਾ ਮੁਫ਼ਤ ਲੰਗਰ ਤੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਨਾਨਕਸਰ ਸੰਮਪਰਦਾਏ ਦੇ ਮਹਾਂਪੁਰਸ਼ ਬਾਬਾ ਘਾਲਾ ਸਿੰਘ ਅਤੇ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਨੇ ਵੀ ਆਪਣੀ ਹਾਜ਼ਰੀ ਭਰੀ। ਪਿੰਡ ਬੱਸੀਆਂ ਅਤੇ ਇਲਾਕੇ ਦੀਆਂ ਹਜ਼ਾਰਾਂ ਨਾਨਕ ਨਾਮ ਲੇਵਾ ਸੰਗਤਾਂ ਨੇ ਧਾਰਮਿਕ ਸਾਹਿਤ ਪ੍ਰਾਪਤ ਕਰਨ ਲਈ ਬੇਹੱਦ ਰੁਚੀ ਦਿਖਾਈ। ਬਾਬਾ ਘਾਲਾ ਸਿੰਘ ਨੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਵੱਲੋਂ ਕੀਤੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਸੰਸਕਾਰਾਂ ਵਿਰਸੇ ਨਾਲ ਜੋੜ ਕੇ ਰੱਖਣ ਲਈ ਧਾਰਮਿਕ ਸਾਹਿਤ ਦੇ ਲੰਗਰ ਤੇ ਦਸਤਾਰ ਸਿਖਲਾਈ ਕੈਂਪ ਸਮੇਂ-ਸਮੇਂ ’ਤੇ ਲੱਗਣੇ ਬਹੁਤ ਜ਼ਰੂਰੀ ਹਨ, ਕਿਉਂ ਕਿ ਅਜੋਕੇ ਯੁੱਗ ’ਚ ਪੱਛਮੀ ਦੇਸ਼ਾਂ ਦੇ ਸੱਭਿਆਚਾਰ ਦਾ ਸਾਡੀ ਨੌਜਵਾਨ ਪੀੜ੍ਹੀ ਉੱਪਰ ਵੱਡੇ ਪੱਧਰ ’ਤੇ ਘਾਤਕ ਮਾਰੂ ਅਸਰ ਪੈ ਰਿਹਾ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਉਲਵਿੰਦਰ ਸਿੰਘ, ਚੇਅਰਮੈਨ ਪ੍ਰੀਤਮ ਸਿੰਘ ਬਰਮੀ, ਬਲਵਿੰਦਰ ਸਿੰਘ ਬੱਸੀਆਂ, ਨਰਿੰਦਰ ਕੌਰ ਬੱਸੀਆਂ, ਪ੍ਰੈੱਸ ਸਕੱਤਰ ਨਿਰਮਲ ਸਿੰਘ ਦੋਸਤ, ਜਸਦੀਪ ਕੌਰ, ਪ੍ਰਧਾਨ ਸੁਖਵੀਰ ਸਿੰਘ ਉੱਪਲ, ਕੇਵਲ ਸਿੰਘ ਉੱਪਲ ਯੂ.ਕੇ., ਮਨਮੋਹਨ ਸਿੰਘ ਧਾਲੀਵਾਲ, ਚਮਕੌਰ ਸਿੰਘ ਢੇਸੀ, ਜਰਨੈਲ ਸਿੰਘ ਉੱਪਲ, ਜਰਨੈਲ ਸਿੰਘ ਜਵੰਧਾ, ਨਿਸ਼ਾਨ ਸਿੰਘ ਉੱਪਲ, ਖ਼ਜ਼ਾਨਚੀ ਕੁਲਦੀਪ ਸਿੰਘ ਦੀਪਾ, ਗੁਰਵਿੰਦਰ ਸਿੰਘ ਚੀਮਾ, ਜਗਦੇਵ ਸਿੰਘ ਪੰਚ, ਪ੍ਰੀਤਮ ਸਿੰਘ ਧਾਲੀਵਾਲ, ਜਗਦੇਵ ਸਿੰਘ ਉੱਪਲ, ਰਣਧੀਰ ਸਿੰਘ ਧੀਰਾ, ਕੁਲਵੰਤ ਸਿੰਘ ਚੀਮਾ ਪੰਚ, ਸਾਬਕਾ ਮੈਂਬਰ ਪੰਚਾਇਤ ਗੁਰਮੀਤ ਸਿੰਘ ਕੈਲਾ, ਕੁਲਦੀਪ ਸਿੰਘ ਰੰਧਾਵਾ, ਪਾਲ ਚੀਮਾ, ਲੈਕਚਰਾਰ ਬਲਵਿੰਦਰ ਸਿੰਘ ਬੱਸੀਆਂ, ਵਿਸ਼ਵਜੀਤ ਸਿੰਘ ਬੱਸੀਆਂ, ਨੰਬਰਦਾਰ ਸਤਪਾਲ ਸਿੰਘ ਕਲੇਰ (ਬੱਸੀਆਂ), ਜਸਮੇਲ ਕੌਰ ਜੱਸੂ ਟੇਲਰ ਮਾਸਟਰ, ਹਰਪ੍ਰੀਤ ਸਿੰਘ ਸ਼ਾਮਲ ਸਨ।