ਸੰਵਿਧਾਨ ਸਾਨੂੰ ਬਰਾਬਰੀ, ਅਧਿਕਾਰ ਤੇ ਫ਼ਰਜ਼ਾਂ ਦੀ ਦਿੰਦੈ ਸਿੱਖਿਆ : ਚੌਹਾਨ
ਪੰਜਾਬ ਡਾਇਰ ਐਸੋਸੀਏਸ਼ਨ ਤਾਜਪੁਰ ’ਚ ਲਹਿਰਾਇਆ ਤਿਰੰਗਾ
Publish Date: Tue, 27 Jan 2026 07:10 PM (IST)
Updated Date: Wed, 28 Jan 2026 04:11 AM (IST)
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਡਾਇਰ ਐਸੋਸੀਏਸ਼ਨ ਤਾਜਪੁਰ ਸਥਿਤ 50 ਐੱਮਐੱਲਡੀ ਸੀਈਟੀਪੀ. ਪਰਿਸਰ ’ਚ 77 ਵਾਂ ਗਣਤੰਤਰ ਦਿਵਸ ਉਤਸ਼ਾਹ ਤੇ ਦੇਸ਼ਭਗਤੀ ਦੇ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਤਿਰੰਗਾ ਲਹਿਰਾਇਆ ਗਿਆ ਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨ ਦੀ ਮਹੱਤਤਾ ਨੂੰ ਯਾਦ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਕਮਲ ਦੇਵ ਚੌਹਾਨ, ਗੁਰਪ੍ਰੀਤ ਸਿੰਘ ਵੱਲੋਂ ਕਰਮਚਾਰੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਗਿਆ ਕਿ ਸੰਵਿਧਾਨ ਸਾਨੂੰ ਬਰਾਬਰੀ, ਅਧਿਕਾਰ ਅਤੇ ਫ਼ਰਜ਼ਾਂ ਦੀ ਸਿੱਖ ਦਿੰਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਦੇਸ਼ ਦੀ ਤਰੱਕੀ, ਸਵੱਛ ਵਾਤਾਵਰਣ ਅਤੇ ਉਦਯੋਗਿਕ ਵਿਕਾਸ ਵਿੱਚ ਇਮਾਨਦਾਰੀ ਅਤੇ ਨਿਸ਼ਠਾ ਨਾਲ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਤਿਰੰਗੇ ਨੂੰ ਫੁੱਲਾਂ ਨਾਲ ਸਜਾ ਕੇ ਸਲਾਮੀ ਦਿੱਤੀ ਗਈ। ਸਮਾਗਮ ਚ ਹਾਜ਼ਰ ਕਰਮਚਾਰੀਆਂ ਨੇ ਦੇਸ਼ ਦੀ ਸੇਵਾ, ਸੰਸਥਾ ਦੀ ਉੱਨਤੀ ਅਤੇ ਸਮਾਜਕ ਜ਼ਿੰਮੇਵਾਰੀਆਂ ਨਿਭਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ। ਸਮਾਗਮ ਦੌਰਾਨ ਪੀਡੀਏ ਡਾਇਰੈਕਟਰ ਕਮਲ ਦੇਵ ਚੌਹਾਨ, ਡਾਇਰੈਕਟਰ ਗੁਰਪ੍ਰੀਤ ਸਿੰਘ, ਵਿਮਲ ਨਰੰਗ, ਅਵਤਾਰ ਸਿੰਘ, ਬਾਬੂ ਰਾਮ, ਤੇਜਿੰਦਰ, ਪਰਮ, ਮੁਕੇਸ਼ ਤ੍ਰਿਵੇਣੀ ਅਤੇ ਸੰਜੇ ਰਾਠੌੜ ਸਮੇਤ ਸਟਾਫ਼ ਮੈਂਬਰਾਂ ਅਤੇ ਕਰਮਚਾਰੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ l