ਗੁਰਦੇਵ ਦੇਬੀ ਦੀ ਪ੍ਰਧਾਨਗੀ ਹੇਠ ਲਹਿਰਾਇਆ ਤਿਰੰਗਾ
ਗੁਰਦੇਵ ਸ਼ਰਮਾ ਦੇਬੀ ਦੀ ਪ੍ਰਧਾਨਗੀ ਹੇਠ ਲਹਿਰਾਇਆ ਗਿਆ ਤਿਰੰਗਾ ਝੰਡਾ
Publish Date: Wed, 28 Jan 2026 07:39 PM (IST)
Updated Date: Thu, 29 Jan 2026 04:11 AM (IST)
ਫੋਟੋ ਨੰਬਰ-17 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ : ਭਾਜਪਾ ਪੰਜਾਬ ਦੇ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਸੈਂਟਰਲ ਵਿਖੇ ਦੇਸ਼ ਦਾ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਸਥਾਨਕ ਵਿਸ਼ਵਕਰਮਾ ਚੌਕ ਤੇ ਚੀਮਾ ਚੌਕ ਸਮੇਤ ਵਿਧਾਨ ਸਭਾ ਸੈਂਟਰਲ ਦੇ ਵੱਖ-ਵੱਖ ਵਾਰਡਾਂ ਵਿੱਚ ਕਰਵਾਏ ਗਏ ਸਮਾਗਮਾਂ ਵਿੱਚ ਗੁਰਦੇਵ ਸ਼ਰਮਾ ਦੇਬੀ ਨੇ ਝੰਡਾ ਲਹਿਰਾਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਗੁਰਦੇਵ ਸ਼ਰਮਾ ਦੇਬੀ ਨੇ ਆਜ਼ਾਦੀ ਦੀ ਲੜਾਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਬੀ.ਆਰ.ਅੰਬੇਡਕਰ ਦੀ ਅਗਵਾਈ ਹੇਠ ਸੰਵਿਧਾਨ ਸਭਾ ਨੇ ਭਾਰਤ ਨੂੰ ਨਿਰਪੱਖ ਸੰਵਿਧਾਨ ਪ੍ਰਦਾਨ ਕਰ ਕੇ ਸਿਹਤਮੰਦ ਲੋਕਤੰਤਰ ਦੀ ਨੀਂਹ ਰੱਖੀ। ਇਸ ਮੌਕੇ ਰਵੀ ਬੱਤਰਾ, ਗੁਰਦੀਪ ਚਾਵਲਾ, ਸੰਦੀਪ, ਕਨਿਕਾ ਜਿੰਦਲ, ਨਿਰਮਲ ਨਈਅਰ, ਮਹੇਸ਼ ਦੱਤ ਸ਼ਰਮਾ, ਨਵਲ ਜੈਨ, ਰਾਸ਼ੀ ਅਗਰਵਾਲ, ਸਤਨਾਮ ਸੇਠੀ, ਅਸ਼ਵਨੀ ਟੰਡਨ, ਅੰਕਿਤ ਬੱਤਰਾ, ਦੀਪਕ ਜੌਹਰ, ਗੁਰਦੀਪ ਸਿੰਘ ਨੀਟੂ, ਅਰੁਣ ਕੁਮਰਾ, ਲੱਕੀ ਸੱਭਰਵਾਲ, ਰਾਜੀਵ ਸ਼ਰਮਾ, ਸਤਨਾਮ ਸਿੰਘ ਸੰਦੀਪ, ਕਨਿਕਾ ਜਿੰਦਲ, ਨਿਰਮਲ ਨਈਅਰ, ਮਹੇਸ਼ ਦੱਤ ਸ਼ਰਮਾ, ਨਵਲ ਜੈਨ, ਸਤਨਾਮ ਸੇਠੀ, ਸੈਰਵ ਕਸ਼ਯਪ, ਪ੍ਰਮਿੰਦਰ ਕਾਕਾ, ਰਵੀ ਬਾਹਰੀ, ਰੌਨਕ ਸਿੰਘ, ਭੁਪਿੰਦਰ ਸਿੰਘ, ਗਿਰੀਸ਼ ਨਾਕੜਾ, ਬੰਸੀ ਲਾਲ, ਦਰਸ਼ਨ ਛਾਬੜਾ, ਦਵਿੰਦਰਾ ਭੋਲਾ ਤੇ ਹੋਰ ਵੀ ਹਾਜ਼ਰ ਸਨ।