ਅਚਾਰ ਬਣਾਉਣ ਲਈ ਕਨੇਚ ’ਚ ਲਾਇਆ ਸਿਖਲਾਈ ਕੈਂਪ
ਅਚਾਰ ਬਣਾਉਣ ਲਈ ਪਿੰਡ ਕਨੇਚ ਵਿਖੇ ਲਗਾਇਆ ਸਿਖਲਾਈ ਕੈਂਪ
Publish Date: Thu, 19 Mar 2026 07:10 PM (IST)
Updated Date: Fri, 20 Mar 2026 04:14 AM (IST)

ਫੋਟੋ ਨੰਬਰ-20 ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ : ਕੇਂਦਰੀ ਕਟਾਈ ਉਪਰੰਤ ਇੰਜੀਨੀਅਰਿੰਗ ਅਤੇ ਤਕਨਾਲੋਜੀ ਸੰਸਥਾ ਲੁਧਿਆਣਾ ਵੱਲੋਂ ਪੇਂਡੂ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਉਨ੍ਹਾਂ ਦੀ ਆਮਦਨ ’ਚ ਵਾਧਾ ਕਰਨ ਦੇ ਮਕਸਦ ਨਾਲ ਅਚਾਰ ਬਣਾਉਣ ਤੇ ਫੂਡ ਪ੍ਰੋਸੈਸਿੰਗ ਵਿਸ਼ੇ ਤੇ ਦੀ ਕਨੇਚ ਸਹਿਕਾਰੀ ਸਭਾ ਲਿਮਿਟਡ ਕਨੇਚ ਵਿਖੇ ਤਿੰਨ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪਿੰਡ ਕਨੇਚ ਦੀਆਂ ਮਹਿਲਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਿਖਲਾਈ ਦੌਰਾਨ ਡਾ. ਧ੍ਰਿਤੀਮਾਨ ਸਾਹਾ, ਡਾ. ਯੋਗੇਸ਼ ਕਾਲਨਾਰ, ਡਾ. ਨਵਨਾਥ, ਏਆਰ ਸੁਨੀਤਾ ਥੋਗਮ ਅਤੇ ਵਿਸ਼ਾਲ ਦੁਆਰਾ ਮਹਿਲਾਵਾਂ ਨੂੰ ਵਿਗਿਆਨਕ ਤਰੀਕੇ ਨਾਲ ਅਚਾਰ ਤਿਆਰ ਕਰਨ, ਸਹੀ ਸਮੱਗਰੀ ਦੀ ਚੋਣ ਤੇ ਨਮਕੀਨ ਘੋਲ ਤਿਆਰ ਕਰਨ ਦੀਆਂ ਵਿਧੀਆਂ ਬਾਰੇ ਦੱਸਿਆ ਗਿਆ। ਉਨ੍ਹਾਂ ਵੱਲੋਂ ਅਚਾਰ ਨੂੰ ਲੰਬੇ ਸਮੇਂ ਤੱਕ ਖ਼ਰਾਬ ਹੋਣ ਤੋਂ ਬਚਾਉਣ ਲਈ ਸਹੀ ਪੈਕਿੰਗ ਤਕਨੀਕਾਂ ਤੇ ਸਟੋਰੇਜ ਦੇ ਸਹੀ ਤਰੀਕਿਆਂ ਬਾਰੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਗਈ। ਸਮਾਪਤੀ ਸੈਸ਼ਨ ਦੌਰਾਨ ਡਾ. ਨਚੀਕੇਤ (ਕੋਤਵਾਲੀ ਵਾਲੇ) ਵੱਲੋਂ ਮਹਿਲਾਵਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਿਖਲਾਈ ਕੈਂਪ ਦੌਰਾਨ ਦੀ ਕਨੇਚ ਸਹਿਕਾਰੀ ਸਭਾ ਲਿਮਿਟਡ ਦੇ ਪ੍ਰਧਾਨ ਬਲਜੀਤ ਸਿੰਘ, ਸੈਕਟਰੀ ਰੀਤ ਕਮਲ ਵੱਲੋਂ ਸਿਖਲਾਈ ਕੈਂਪ ਭਾਗ ਲੈਣ ਵਾਲੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਭਾ ਦੇ ਮੈਂਬਰ, ਪਿੰਡ ਦੀ ਪੰਚਾਇਤ ਅਤੇ ਹੋਰ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।