ਰਾਸ਼ਟਰੀ ਸੜਕ ਸੁਰੱਖਿਆ ਤਹਿਤ ਸੈਮੀਨਾਰ ਕਰਵਾਇਆ
ਬਲੌਜ਼ਮ ਸਕੂਲ ਨੇ ‘ਰਾਸ਼ਟਰੀ ਸੜਕ ਸੁਰੱਖਿਆ ਤਹਿਤ ਸੈਮੀਨਾਰ ਲਗਾਇਆ
Publish Date: Mon, 19 Jan 2026 08:01 PM (IST)
Updated Date: Tue, 20 Jan 2026 04:18 AM (IST)

ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਬਲੌਜ਼ਮ ਸਕੂਲ ਵਿਚ ਸੋਮਵਾਰ ‘ਰਾਸ਼ਟਰੀ ਸੜਕ ਸੁਰੱਖਿਆ ਤਹਿਤ ਲਗਾਏ ਸੈਮੀਨਾਰ ਉਪਰੰਤ ਜਾਗਰੂਕਤਾ ਰੈਲੀ ਕੱਢੀ ਗਈ। ਪ੍ਰਿੰਸੀਪਲ ਡਾ: ਨਵਨੀਤ ਕੌਰ ਨੇ ਦੱਸਿਆ ਕਿ ਲੁਧਿਆਣਾ ਦਿਹਾਤੀ ਦੇ ਮੁਖੀ ਡਾ. ਅੰਕੁਰ ਗੁਪਤਾ ਦੇ ਹੁਕਮਾਂ ਤਹਿਤ, ਡੀਐੱਸਪੀ ਕੁਲਵੰਤ ਸਿੰਘ, ਜਗਰਾਓਂ ਦੇ ਟੈ੍ਰਫਿਕ ਇੰਚਾਰਜ ਕੁਮਾਰ ਸਿੰਘ ਦੀ ਅਗਵਾਈ ਵਿੱਚ ਏਐੱਸਆਈ ਹਰਪਾਲ ਸਿੰਘ ਇੰਚਾਰਜ ਟਰੈਫ਼ਿਕ ਐਜੂਕੇਸ਼ਨ ਸੈੱਲ ਜਗਰਾਓਂ ਨੇ ਬਲੌਜ਼ਮ ਸਕੂਲ ਵਿਖੇ ਸਕੂਲ ਬੱਸਾਂ ਦੇ ਡਰਾਈਵਰਾਂ ਤੇ ਹੈਲਪਰਾਂ ਨੂੰ ਸੇਫ਼ ਸਕੂਲ ਵਾਹਨ ਸਬੰਧੀ ਟ੍ਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਟ੍ਰੈਫ਼ਿਕ ਸੈਮੀਨਾਰ ਲਗਾਇਆ। ਏਐੱਸਆਈ ਹਰਪਾਲ ਸਿੰਘ ਵੱਲੋਂ ਡਰਾਈਵਰਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੱਡੀਆਂ ਦੇ ਫਿਟਨਸ ਸਰਟੀਫਿਕੇਟ, ਦਸਤਾਵੇਜ਼ ਦੇ ਨਾਲ ਬੱਚਿਆਂ ਦੀ ਸੇਫ਼ਟੀ ਲਈ ਸਕੂਲ ਗੱਡੀਆਂ ਵਿੱਚ ਸਪੀਡ ਗਵਰਨਰ, ਫ਼ਸਟ ਏਡ ਕਿੱਟ, ਅੱਗ ਬੁਝਾਊ ਯੰਤਰ, ਸੀਸੀਟੀਵੀ ਕੈਮਰੇ ਅਤੇ ਹੈਲਪਰਾਂ ਦਾ ਹੋਣਾ ਜ਼ਰੂਰੀ ਹੈ, ਵਹੀਕਲ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰੋ, ਤੇਜ ਰਫ਼ਤਾਰ ਗੱਡੀ ਨਾ ਚਲਾਓ, ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਟ੍ਰੈਫ਼ਿਕ ਨਿਯਮਾਂ ਦੀ ਅਤੇ ਸੜਕਾਂ ਉੱਤੇ ਲੱਗੇ ਸੜਕੀ ਚਿੰਨ੍ਹਾਂ ਦੀ ਪਾਲਣਾ ਕਰੋ, ਧੁੰਦ ਦੇ ਮੌਸਮ ਵਿੱਚ ਗੱਡੀ ਤੋਂ ਗੱਡੀ ਦੀ ਦੂਰੀ ਬਣਾ ਕੇ ਰੱਖੋ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਸਕੂਲ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਤੇ ਪਿ੍ਰੰਸੀਪਲ ਡਾ: ਨਵਨੀਤ ਕੌਰ ਨੇ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਸੜਕ-ਸੁਰੱਖਿਆ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਇਹਨਾਂ ਯਤਨਾਂ ਸਦਕਾ ਇੱਕ ਸੇਧ ਮਿਲਦੀ ਹੈ ਅਤੇ ਹਾਦਸਿਆਂ ਤੋਂ ਬਚਾਅ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮੇਂ-ਸਮੇਂ ਦੌਰਾਨ ਅਜਿਹੇ ਸੈਮੀਨਾਰ ਕਰਦੇ ਰਹਿੰਦੇ ਹਾਂ ਤਾਂ ਜੋ ਵਿਦਿਆਰਥੀਆਂ ਦੇ ਸਫ਼ਰ ਨੂੰ ਸੇਫ਼ ਰੱਖਿਆ ਜਾ ਸਕੇ।