ਹੋਲੀ ਮੌਕੇ ਟ੍ਰੈਫਿਕ ਪੁਲਿਸ ਨੇ ਹੁੱਲੜਬਾਜ਼ਾਂ ’ਤੇ ਕੱਸਿਆ ਸ਼ਿਕੰਜਾ
ਹੋਲੀ ਮੌਕੇ ਟ੍ਰੈਫਿਕ ਪੁਲਿਸ ਨੇ ਹੁੜਦੁੰਗਬਾਜ਼ਾਂ ਤੇ ਕੱਸਿਆ ਸ਼ਿਕੰਜਾ
Publish Date: Thu, 05 Mar 2026 09:48 PM (IST)
Updated Date: Fri, 06 Mar 2026 04:15 AM (IST)

* ਨਿਯਮਾਂ ਦੀ ਉਲਘਣਾ ਕਰਨ ਵਾਲੇ 504 ਵਾਹਨ ਚਾਲਕਾਂ ਦੇ ਕੀਤੇ ਚਲਾਨ ਫੋਟੋ- 37, 38, 39 ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਰੰਗਾਂ ਦਾ ਤਿਉਹਾਰ ਹੋਲੀ ਪੂਰੇ ਦੇਸ਼ ’ਚ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਬੁਹਤੇ ਲੋਕਾਂ ਨੇ ਇਸ ਰੰਗਾਂ ਤੇ ਖੁਸ਼ੀਆਂ ਦੇ ਤਿਉਹਾਰ ਨੂੰ ਸੱਭਿਅਕ ਤਰੀਕੇ ਨਾਲ ਆਪਣੇ ਪਰਿਵਾਰਾਂ ਤੇ ਜਾਣਕਾਰਾਂ ਨਾ ਮਨਾਇਆ, ਉੱਥੇ ਹੀ ਲੁਧਿਆਣਾ ਵਿੱਚ ਕੁਝ ਹੁੜਦੁੰਗਬਾਜ਼ਾਂ ਨੇ ਮਹੌਲ ਖਰਾਬ ਕਰਨ ਦੀ ਕੌਸ਼ਿਸ਼ ਕੀਤੀ। ਬੁੱਧਵਾਰ ਨੂੰ ਹੋਲੀ ਦੇ ਤਿਉਹਾਰ ਮੌਕੇ ਸ਼ਹਿਰ ਦੀਆਂ ਸੜਕਾਂ ’ਤੇ ਹੁੜਦੁੰਗ ਮਚਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਤੇ ਟ੍ਰੈਫਿਕ ਪੁਲਿਸ ਨੇ ਬਾਜ ਅੱਖ ਰੱਖੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਨਕੇਲ ਕਸਣ ਲਈ ਖ਼ਿਲਾਫ਼ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਸਮੇਂ ਤੇ ਨਾਕਿਆਂ ਦੇ ਸਥਾਨ ਬਦਲੇ ਤਾਂ ਜੋ ਹੁੰੜਦੁੰਗਬਾਜ਼ ਆਮ ਸ਼ਹਿਰਵਾਸੀਆਂ ਦਾ ਤਿਉਹਾਰ ਖਰਾਬ ਨਾ ਕਰ ਸਕਣ। ਹੋਲੀ ਦੇ ਨਾਮ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਤੇ ਕਾਰਵਾਈ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਵੀਆਂ ਥਾਵਾਂ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਟ੍ਰੈਫਿਕ ਪੁਲਿਸ ਦੀਆਂ ਟੀਮਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 504 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ। ਟ੍ਰੈਫਿਕ ਪੁਲਿਸ ਵੱਲੋਂ ਹੋਲੀ ਤੋਂ ਬਾਅਦ ਜਾਰੀ ਕੀਤੀ ਗਈ ਵਿਸ਼ੇਸ਼ ਡਰਾਈਵ ਰਿਪੋਰਟ ਮੁਤਾਬਕ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਖ਼ਿਲਾਫ਼ ਸਭ ਤੋਂ ਵੱਧ ਕਾਰਵਾਈ ਕੀਤੀ ਗਈ ਅਤੇ 416 ਚਲਾਨ ਟਰਿੱਪਲ ਰਾਈਡਿੰਗ ਦੇ ਕੀਤੇ ਗਏ। ਇਸ ਤੋਂ ਇਲਾਵਾ 86 ਵਾਹਨਾਂ ਦੇ ਬਿਨ੍ਹਾਂ ਨੰਬਰ ਪਲੇਟ ਹੋਣ ਕਾਰਨ ਚਲਾਨ ਕੱਟੇ ਗਏ, ਜਦਕਿ ਨਿਯਮਾਂ ਦੀ ਗੰਭੀਰ ਉਲੰਘਣਾ ਕਰਨ ’ਤੇ ਚਾਲਕਾਂ ਦੇ 2 ਵਾਹਨਾਂ ਨੂੰ ਇੰਪਾਊਂਡ ਵੀ ਕੀਤਾ ਗਿਆ। ਮਿਲੀ ਰਿਪੋਰਟ ਅਨੁਸਾਰ ਸ਼ਹਿਰ ਦੇ ਵੱਖ-ਵੱਖ ਜ਼ੋਨਾਂ ਵਿੱਚ ਤਾਇਨਾਤ ਟ੍ਰੈਫਿਕ ਟੀਮਾਂ ਵੱਲੋਂ ਦੇਰ ਰਾਤ ਤੱਕ ਇਹ ਕਾਰਵਾਈ ਜਾਰੀ ਰੱਖੀ ਗਈ ਤਾਂ ਜੋ ਸ਼ਹਿਰਵਾਸੀ ਆਪਣਾ ਤਿਉਹਾਰ ਵਧੀਆਂ ਤਰੀਕੇ ਨਾਲ ਮਨਾ ਸਕਣ। ਟ੍ਰੈਫਿਕ ਪੁਲਿਸ ਦੀ ਇਸ ਵਿਸ਼ੇਸ਼ ਮੁਹਿੰਮ ਦੇ ਤਹਿਤ ਜ਼ੋਨ-2 ਦੇ ਇੰਚਾਰਜ ਵੱਲੋਂ ਸਭ ਤੋਂ ਵੱਧ 92 ਟਰਿੱਪਲ ਰਾਈਡਿੰਗ ਦੇ ਚਲਾਨ ਕੀਤੇ ਗਏ, ਜਦਕਿ ਜ਼ੋਨ-5 ਦੇ ਇੰਚਾਰਜ ਦੀ ਟੀਮ ਨੇ 88 ਟਰਿੱਪਲ ਰਾਈਡਿੰਗ ਅਤੇ 22 ਬਿਨ੍ਹਾਂ ਨੰਬਰ ਪਲੇਟ ਵਾਲੇ ਵਾਹਨਾਂ ਦੇ ਚਲਾਨ ਕੱਟਣ ਦੇ ਨਾਲ ਇੱਕ ਵਾਹਨ ਇੰਪਾਊਂਡ ਵੀ ਕੀਤਾ। ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਸੜਕਾਂ ’ਤੇ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣ ਲਈ ਅਜਿਹੀਆਂ ਮੁਹਿੰਮਾਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਹੁੜਦੁੰਗਬਾਜ਼ੀ ਜਾਂ ਸਟੰਟਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ।