ਟ੍ਰੈਫਿਕ ਪੁਲਿਸ ਨੇ ਨਿਯਮ ਤੋੜਨ ਵਾਲਿਆਂ ਦੇ 1600 ਕੱਟੇ ਚਲਾਨ
ਟ੍ਰੈਫਿਕ ਪੁਲਿਸ ਦੀ ਵੱਡੀ ਮੁਹਿੰਮ, ਨਿਯਮਾਂ ਦੀ ਉਲੰਘਣਾ ਕਰਨ ਵਾਲੇ 1600 ਦੇ ਕੱਟੇ ਚਲਾਨ
Publish Date: Thu, 26 Mar 2026 10:44 PM (IST)
Updated Date: Fri, 27 Mar 2026 04:11 AM (IST)

* ਟ੍ਰਿਪਲ ਰਾਈਡਿੰਗ, ਓਵਰਸਪੀਡ ਅਤੇ ਗਲਤ ਸਾਈਡ ਡਰਾਈਵਿੰਗ ਦੇ ਵੱਡੇ ਅੰਕੜੇ ਸਾਹਮਣੇ ਫੋਟੋ- 25, 26 ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਸ਼ਹਿਰ ’ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਟ੍ਰੈਫਿਕ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਇਕ ਦਿਨ ਵਿੱਚ ਹੀ ਵੱਡੀ ਗਿਣਤੀ ਵਿੱਚ ਚਲਾਨ ਕੱਟੇ ਗਏ ਹਨ। ਟ੍ਰੈਫਿਕ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਦੀ ਕਾਰਵਾਈ ਦੌਰਾਨ ਕਈ ਗੰਭੀਰ ਉਲੰਘਣਾਵਾਂ ਸਾਹਮਣੇ ਆਈਆਂ, ਜੋ ਸੜਕ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹਨ। ਅੰਕੜਿਆਂ ਮੁਤਾਬਕ ਬਿਨ੍ਹਾਂ ਹੈਲਮੈਟ ਵਾਹਨ ਚਲਾਉਣ ਦੇ ਸਭ ਤੋਂ ਵੱਧ 664 ਮਾਮਲੇ ਦਰਜ ਕੀਤੇ ਗਏ, ਜੋ ਕੁੱਲ ਉਲੰਘਣਾਵਾਂ ’ਚ ਸਭ ਤੋਂ ਵੱਡਾ ਹਿੱਸਾ ਬਣਦੇ ਹਨ। ਇਸ ਤੋਂ ਇਲਾਵਾ ਟ੍ਰਿਪਲ ਰਾਈਡਿੰਗ ਦੇ 380, ਓਵਰਸਪੀਡ ਦੇ 131 ਅਤੇ ਗਲਤ ਸਾਈਡ ਡਰਾਈਵਿੰਗ ਦੇ 147 ਚਲਾਨ ਕੀਤੇ ਗਏ। ਇਸ ਦੇ ਨਾਲ ਹੀ ਰੈੱਡ ਲਾਈਟ ਜੰਪ ਕਰਨ ਦੇ 53, ਮੋਬਾਇਲ ਫੋਨ ਦੀ ਵਰਤੋਂ ਕਰਦੇ ਹੋਏ ਡਰਾਈਵ ਕਰਨ ਦੇ 31 ਤੇ ਗ਼ਲਤ ਪਾਰਕਿੰਗ ਦੇ 108 ਮਾਮਲੇ ਸਾਹਮਣੇ ਆਏ। ਬਿਨ੍ਹਾਂ ਨੰਬਰ ਪਲੇਟ ਦੇ 87 ਅਤੇ ਬਲੈਕ ਫਿਲਮ ਦੇ 25 ਚਲਾਨ ਵੀ ਪੁਲਿਸ ਵੱਲੋਂ ਕੀਤੇ ਗਏ। ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਸੜਕ ਹਾਦਸਿਆਂ ਵਿੱਚ ਕਮੀ ਲਿਆਉਣ ਅਤੇ ਲੋਕਾਂ ਵਿੱਚ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਭਵਿੱਖ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ। ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਹੈਲਮੈਟ ਅਤੇ ਸੀਟ ਬੈਲਟ ਦੀ ਵਰਤੋਂ ਯਕੀਨੀ ਬਣਾਉਣ, ਨਸ਼ੇ ਦੀ ਹਾਲਤ ਵਿੱਚ ਵਾਹਨ ਨਾ ਚਲਾਉਣ ਅਤੇ ਸੜਕਾਂ ’ਤੇ ਸੁਰੱਖਿਅਤ ਡਰਾਈਵਿੰਗ ਨੂੰ ਅਪਣਾਉਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ।