ਬੇਜੁਬਾਨਾਂ ’ਤੇ ਤਸ਼ੱਦਦ, ਸੋਟੀਆਂ ਮਾਰ-ਮਾਰ ਕੇ ਮਾਰ ਦਿੱਤੇ ਮਾਸੂਮ
ਬੇਜੁਬਾਨਾਂ ਤੇ ਤਸ਼ੱਦਦ, ਸੋਟੀਆਂ ਮਾਰ ਮਾਰ ਕੇ ਮਾਰ ਦਿੱਤੇ ਮਾਸੂਮ
Publish Date: Tue, 24 Mar 2026 08:11 PM (IST)
Updated Date: Wed, 25 Mar 2026 04:11 AM (IST)

ਐੱਨਜੀਓ ਦੇ ਪ੍ਰਧਾਨ ਮਨੀ ਸਿੰਘ ਨੇ ਕੀਤੀ ਸਖਤ ਕਾਰਵਾਈ ਦੀ ਮੰਗ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਔਰਤ ਨੂੰ ਕੀਤਾ ਗਿਰਫਤਾਰ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਗਿਆਸਪੁਰਾ ਇਲਾਕੇ ਦੀ ਮੱਕੜ ਕਲੋਨੀ ਵਿੱਚ ਇੱਕ ਔਰਤ ਨੇ ਬੇਜ਼ੁਬਾਨਾਂ ਤੇ ਇਸ ਕਦਰ ਤਸ਼ੱਦਦ ਕੀਤਾ ਕਿ ਕੁੱਤੇ ਦੇ ਦੋ ਮਾਸੂਮ ਬੱਚਿਆਂ ਨੇ ਥਾਂ ਤੇ ਹੀ ਦਮ ਤੋੜ ਦਿੱਤਾ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਹੈਲਪ ਫੋਰ ਐਨੀਮਲ ਸੰਸਥਾ ਦੇ ਪ੍ਰਧਾਨ ਮਨੀ ਸਿੰਘ ਦੀ ਸ਼ਿਕਾਇਤ ਤੇ ਰੀਤਾ ਰਾਣੀ ਨਾਮ ਦੀ ਔਰਤ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਮਨੀ ਸਿੰਘ ਨੇ ਦੱਸਿਆ ਕਿ ਉਨਾਂ ਦੀ ਸੰਸਥਾ ਜਾਨਵਰਾਂ ਦੀ ਭਲਾਈ ਲਈ ਕੰਮ ਕਰਦੀ ਹੈ। ਉਨ੍ਹਾਂ ਨੂੰ ਵਿਕਾਸ ਸ਼ਾਹ ਨਾਂ ਦੇ ਇੱਕ ਵਿਅਕਤੀ ਨੇ ਸੂਚਨਾ ਦਿੱਤੀ ਕਿ ਮੱਕੜ ਕਾਲੋਨੀ ਇਲਾਕੇ ਪੈਂਦੇ ਸਨਸ਼ਾਈਨ ਸਕੂਲ ਦੇ ਲਾਗੇ ਕੁੱਤੇ ਦੇ 2 ਮਾਸੂਮ ਬੱਚਿਆਂ ’ਤੇ ਬੇਰਹਿਮੀ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ। ਵਿਕਾਸ ਨੇ ਜਾਣਕਾਰੀ ਦਿੱਤੀ ਕਿ ਔਰਤ ਲਗਾਤਾਰ ਬੱਚਿਆਂ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਸੋਟੀਆਂ ਮਾਰ ਰਹੀ ਹੈ। ਉਸ ਨੇ ਇਹ ਵੀ ਦੱਸਿਆ ਕਿ ਦੋਵੇਂ ਮਾਸੂਮ ਬੇਸੁੱਧ ਹੋ ਕੇ ਜ਼ਮੀਨ ’ਤੇ ਡਿੱਗ ਪਏ ਹਨ। ਸੂਚਨਾ ਮਿਲਦੇ ਹੀ ਐੱਨਜੀਓ ਦੇ ਪ੍ਰਧਾਨ ਮਨੀ ਸਿੰਘ ਮੌਕੇ ’ਤੇ ਪਹੁੰਚੇ ਤੇ ਦੇਖਿਆ ਕਿ ਦੋਵਾਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ’ਚ ਪੁਲਿਸ ਨੇ ਮਨੀ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਰੀਤਾ ਰਾਣੀ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕਸ-- ਮਾਸੂਮ ਜਾਨਵਰਾਂ ਪ੍ਰਤੀ ਰੱਖੋ ਦਇਆ ਐੱਨਜੀਓ ਦੇ ਪ੍ਰਧਾਨ ਮਨੀ ਸਿੰਘ ਨੇ ਅਪੀਲ ਕੀਤੀ ਕਿ ਹਰ ਇੱਕ ਸ਼ਹਿਰੀ ਨੂੰ ਬੇਜ਼ੁਬਾਨਾਂ ਦੇ ਪ੍ਰਤੀ ਦਇਆ ਰੱਖਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜੇ ਕੋਈ ਵਿਅਕਤੀ ਬੇਜ਼ੁਬਾਨਾਂ ’ਤੇ ਜ਼ੁਲਮ ਕਰਦਾ ਹੈ ਤਾਂ ਸੰਸਥਾ ਨੂੰ ਉਸ ਦੀ ਜਾਣਕਾਰੀ ਜਰੂਰ ਦਿਓ। ਮਨੀ ਸਿੰਘ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹੀ ਘਿਣਾਉਣੀ ਹਰਕਤ ਨਾ ਕਰ ਸਕੇ।