- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਦੇ ਖਾਤਮੇ ਲਈ ਪਿੰਡਾਂ ਦੀਆਂ ਸੱਥਾਂ ਵਿਚ ਕੇ ਮਹਿਲਾਵਾਂ, ਨੌਜਵਾਨਾਂ ਅਤੇ ਬਜੁਰਗਾਂ ਨਾਲ ਸੰਵਾਦ ਰਚਾਉਣੇ ਜ਼ਰੂਰੀ- ਐਸ.ਐਸ.ਪੀ ਡਾ.ਦਰਪਣ ਆਹਲੂਵਾਲੀਆ

ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ
ਮਲੌਦ : ਪੰਜਾਬ ਪੁਲਿਸ ਵੱਲੋ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਐਸ.ਐਸ.ਪੀ ਖੰਨਾ ਡਾ ਦਰਪਣ ਆਹਲੂਵਾਲੀਆ ਪਿੰਡ ਨਿਜਾਮਪੁਰ ਦੀ ਸੱਥ ਵਿਚ ਪਹੁੰਚੇ ਜਿਥੇ ਉਨ੍ਹਾਂ ਮੰਜੇ ਤੇ ਬੈਠ ਕੇ ਮਹਿਲਾਵਾਂ, ਨੌਜਵਾਨਾਂ ਅਤੇ ਬਜ਼ਰੁਗਾਂ ਨਾਲ ਗੱਲਬਾਤਾਂ ਕੀਤੀਆਂ। ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਤੋਂ ਨਸ਼ਿਆਂ ਦੇ ਖਾਤਮੇ ਲਈ ਸੁਝਾਅ ਮੰਗੇ ਗਏ, ਜਿਸ ’ਤੇ ਕਿਸਾਨ ਬਲਬੀਰ ਸਿੰਘ ਨੇ ਖੇਤਾਂ ਦੇ ਨੇੜੇ ਪੈਂਦੀ ਧਮੋਟ ਸਾਈਫਨ, ਗੁਰਦੀਪ ਸਿੰਘ ਵੱਲੋਂ ਪਟਿਆਲਾ ਨਹਿਰ ਦੇ ਨਾਲ ਸ਼ਾਮ ਦੇ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ। ਉਪਰੰਤ ਐੱਸਐੱਸਪੀ ਖੰਨਾ ਡਾ.ਦਰਪਣ ਆਹਲੂਵਾਲੀਆਂ ਨੇ ਸੰਖੇਪ ਜਿਹੇ ਭਾਸ਼ਣ ਦੌਰਾਨ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਸੁਝਾਅ ਤੇ ਸਖਤੀ ਨਾਲ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਸੰਵਾਦ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ, ਨਸ਼ਿਆਂ ਦੇ ਖਾਤਮੇ ਲਈ ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਅਜਿਹੇ ਸੰਵਾਦ ਰਚਾਉਣੇ ਬਹੁਤ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਜਨਤਾ ਦਾ ਸਹਿਯੋਗ ਜ਼ਰੂਰੀ ਹੈ, ਲੋਕਾਂ ਦੇ ਸਹਿਯੋਗ ਪੰਜਾਬ ਨਾਲ ਹੀ ਨਸ਼ੇ ਤੋਂ ਮੁਕਤੀ ਮਿਲ ਸਕਦੀ ਹੈ, ਜੇਕਰ ਕੋਈ ਵੀ ਨਸ਼ਾ ਤਸਕਰੀ ਕਰਨ ਵਾਲੇ ਦੀ ਪੁਲਿਸ ਨੂੰ ਜਾਣਕਾਰੀ ਦੇਵੇਗਾ ਤਾਂ ਉਸਦਾ ਨਾਂ ਗੁਪਤ ਰੱਖਿਆ ਜਾਵੇਗਾ । ਉਨ੍ਹਾਂ ਅੱਗੇ ਕਿਹਾ ਕਿ ਤੁਹਾਡੀ ਕੋਈ ਵੀ ਸਮੱਸਿਆ ਹੈ ਤੁਹਾਡੇ ਲਈ ਮੇਰੇ ਦਫ਼ਤਰ ਦੇ ਦਰਵਾਜ਼ੇ ਹਰ ਸਮੇਂ ਖੁੱਲ੍ਹੇ ਹਨ । ਉਪਰੰਤ ਉਨ੍ਹਾਂ ਵੱਲੋ ਪਿੰਡ ਦੀਆਂ ਫਿਰਨੀਆਂ ’ਤੇ ਤੁਰ ਕੇ ਗੇੜਾ ਲਗਾਇਆ ,ਜਿਥੇ ਉਨ੍ਹਾਂ ਦਾ ਪਿੰਡ ਦੀਆਂ ਔਰਤਾਂ ਵਲੋਂ ਸਵਾਗਤ ਕੀਤਾ ਗਿਆ ਤੇ ਆਪਣੀਆਂ ਸ਼ਿਕਾਇਤਾਂ ਸਾਂਝੀਆਂ ਕੀਤੀਆਂ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਸ਼ਿਆਂ ਖ਼ਿਲਾਫ਼ ਪਿੰਡ ਦੀ ਸੱਥ ਵਿਚ ਆਉਣ ਤੇ ਅਹਿਮ ਜਾਣਕਾਰੀਆਂ ਮਿਲੀਆਂ ਹਨ ਜਿਨ੍ਹਾਂ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ । ਇਸ ਤੋਂ ਇਲਾਵਾ ਨੌਜਵਾਨਾਂ ਵਿਚ ਖੇਡਾਂ ਦੀ ਰੁਚੀ ਪ੍ਰਫੁੱਲਤ ਕਰਨ ਲਈ ਪੁਲੀਸ ਨਾਲ ਦੋਸਤਾਨਾਂ ਮੁਕਾਬਲੇ ਕਰਵਾਏ ਜਾਣਗੇ ।
ਉਨ੍ਹਾਂ ਮਾਪਿਆ ਨੂੰ ਆਪਣੇ ਬੱਚਿਆਂ ਦੀ ਸੰਗਤ ਤੇ ਹਰ ਸਮੇਂ ਬਾਜ ਅੱਖ ਰੱਖਣੀ ਚਾਹੀਦੀ ਹੈ ਤਾਂ ਹੀ ਅਸੀਂ ਨਸ਼ਿਆਂ ਦੀ ਦਲਦਲ ਵਿਚ ਫਸਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਬਚਾ ਕੇ ਉਨ੍ਹਾਂ ਦਾ ਭਵਿੱਖ ਬਿਹਤਰ ਬਣਾ ਸਕਦੇ ਹਾਂ । ਇਸ ਮੌਕੇ ਗੁਰਦੀਪ ਸਿੰਘ ਨਿਜਾਮਪੁਰ, ਸਰਪੰਚ ਲਖਵੀਰ ਸਿੰਘ ਨਿਜਾਮਪੁਰ, ਸਰਪੰਚ ਊਧਮ ਸਿੰਘ ਜੰਡਾਲੀ, ਜਤਿੰਦਰ ਸਿੰਘ ਗਿੱਲ, ਸਰਪੰਚ ਹਰਵਿੰਦਰ ਸਿੰਘ ਘਣਗਸ, ਸਰਪੰਚ ਗੁਰਜੀਤ ਸਿੰਘ ਭਾਡੇਵਾਲ, ਸਰਪੰਚ ਦਵਿੰਦਰ ਸਿੰਘ ਰਾੜਾ, ਸਰਪੰਚ ਚਮਕੌਰ ਸਿੰਘ, ਸਰਪੰਚ ਸਿਕੰਦਰ ਸਿੰਘ ਲਸਾੜਾ ਪੋਹਲੇਵਾਸ, ਪੰਚ ਗੁਰਪਿੰਦਰ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਇੰਦਰਜੀਤ ਕੌਰ, ਪੰਚ ਬੂਟਾ ਸਿੰਘ , ਪੰਚ ਸੁਖਵੰਤ ਸਿੰਘ, ਧਰਮਿੰਦਰ ਸਿੰਘ ਨਿੱਕੂ, ਪੰਚ ਮੇਜਰ ਸਿੰਘ, ਪੰਚ ਗੁਰਦੀਪ ਸਿੰਘ, ਬਲਦੇਵ ਸਿੰਘ ਗੋਲਾ, ਗੁਰਮੇਲ ਸਿੰਘ, ਨੰਬਰਦਾਰ ਮੁਖਤਿਆਰ ਸਿੰਘ, ਜਤਿੰਦਰ ਸਿੰਘ, ਹਰਦੇਵ ਸਿੰਘ, ਅਮਰੀਕ ਸਿੰਘ, ਸਾਬਕਾ ਸਰਪੰਚ ਧਰਮਜੀਤ ਸਿੰਘ, ਜੁਗਵਿੰਦਰ ਸਿੰਘ, ਨਰਿੰਦਰਪਾਲ ਸਿੰਘ, ਜਗਜੀਤ ਸਿੰਘ ਹਾਜ਼ਰ ਸਨ।