ਜਵੱਦੀ ਟਕਸਾਲ ਵੱਲੋਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕੱਲ ਤੋਂ
ਜਵੱਦੀ ਟਕਸਾਲ ਵੱਲੋਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕੱਲ ਤੋਂ
Publish Date: Wed, 18 Feb 2026 07:40 PM (IST)
Updated Date: Thu, 19 Feb 2026 04:10 AM (IST)

ਫੋਟੋ ਨੰਬਰ-18 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਵੇਂ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਜਵੱਦੀ ਟਕਸਾਲ ਵੱਲੋਂ 20 ਫਰਵਰੀ ਤੋਂ ਅੰਤਰਰਾਸ਼ਟਰੀ ਪੱਧਰ ਦੀ ਤਿੰਨ ਰੋਜ਼ਾ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ। ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਨੇ ਦੱਸਿਆ ਕਿ ਕਾਨਫਰੰਸ ਦਾ ਦਾ ਉਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ, ਸਿੱਖਿਆਵਾਂ ਅਤੇ ਲੋਕਾਈ ਨੂੰ ਅਦੁੱਤੀ ਦੇਣ ਨੂੰ ਸਿਜ਼ਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜਥੇਦਾਰ ਤਖ਼ਤ ਸ੍ਰੀ ਹਜੂਰ ਸਾਹਿਬ, ਪਦਮ ਸ੍ਰੀ ਸੰਤ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਅਤੇ ਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਵਾਲਿਆਂ ਦੇ ਅਸ਼ੀਰਵਾਦ ਨਾਲ ਉਦਘਾਟਨੀ ਸਮਾਰੋਹ ਹੋਵੇਗਾ। ਪ੍ਰੋਫੈਸਰ ਡਾ: ਰਵੇਲ ਸਿੰਘ ਕਨਵੀਨਰ ਪੰਜਾਬੀ ਸਲਾਹਕਾਰ ਬੋਰਡ ਸਹਿਤ ਅਕਾਦਮੀ ਨਵੀਂ ਦਿੱਲੀ ਸ਼ੁਰੂਆਤੀ ਭਾਸ਼ਣ ਦੇਣਗੇ। ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ, ਮੁੱਖ ਮਹਿਮਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿਸ਼ੇਸ਼ ਮਹਿਮਾਨ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜਥੇਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ, ਵਿਸ਼ੇਸ਼ ਮਹਿਮਾਨ ਅਰਸ਼ਿੰਦਰ ਸਿੰਘ ਚਾਵਲਾ, ਕੁੰਜੀਵਤ ਭਾਸ਼ਣ ਅੰਬੈਸਡਰ ਕੇਸੀ.ਸਿੰਘ ਸਾਬਕਾ ਸਕੱਤਰ ਵਿਦੇਸ਼ ਮੰਤਰਾਲੇ ਭਾਰਤ ਸਰਕਾਰ ਦਣਗੇ। ਇਸ ਮੌਕੇ ਕਰਨਵੀਰ ਸਿੰਘ ਸਿੱਧੂ ਆਈਏਐਸ ਰਿਟਾਇਰਡ, ਸਰਦਾਰ ਸਿੰਘ ਜੌਹਲ, ਜਸਟਿਸ ਆਰਐਸ. ਸੋਢੀ, ਮਾਤਾ ਪਿਆਰ ਕੌਰ, ਐਸਪੀਐਸ. ਉਬਰਾਏ, ਐਡ: ਐਚਐਸ. ਫੂਲਕਾ, ਪ੍ਰਿੰ: ਗਿਆਨੀ ਬਲਜੀਤ ਸਿੰਘ, ਪ੍ਰਿੰ: ਸੰਤੋਖ ਸਿੰਘ ਮਲੇਸ਼ੀਆ ਸ਼ਾਮਲ ਹੋਣਗੇ ਅਤੇ ਦੋ ਪੁਸਤਕਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਜੀਵਨ ਬਾਣੀ ਅਤੇ ਸ਼ਹਾਦਤ ਅਤੇ ਸੇਵਾ ਦਾ ਸੰਕਲਪ ਵੀ ਰਿਲੀਜ਼ ਹੋਣਗੀਆਂ। ਧੰਨਵਾਦੀ ਸ਼ਬਦ ਡਾ: ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਗੁਰੂ ਕਾਸੀ ਯੂਨੀਵਰਸਿਟੀ ਤਲਵੰਡੀ ਸਾਬੋ ਕਹਿਣਗੇ।