ਹਠੂਰ ਦਾ ਤਿੰਨ ਰੋਜਾ ਟੂਰਨਾਮੈਂਟ ਸਮਾਪਤ
ਹਠੂਰ ਦਾ ਤਿੰਨ ਰੋਜਾ ਟੂਰਨਾਮੈਂਟ ਸਮਾਪਤ
Publish Date: Mon, 16 Mar 2026 07:28 PM (IST)
Updated Date: Tue, 17 Mar 2026 04:11 AM (IST)

ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ, ਹਠੂਰ : ਹਠੂਰ ਪੰਚਾਇਤ ਅਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਹਠੂਰ ਦੀ ਅਗਵਾਈ ਹੇਠ 18ਵਾਂ ਤਿੰਨ ਰੋਜ਼ਾ ਖੇਡ ਟੂਰਨਾਮੈਂਟ ਅੰਬੀ ਸਟੇਡੀਅਮ ਹਠੂਰ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਫੁੱਟਬਾਲ ਦੀਆਂ 32 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ’ਚੋਂ ਪਹਿਲਾ ਸਥਾਨ ਕਮਾਲਪੁਰਾ, ਦੂਜਾ ਸਥਾਨ ਘੋਲੀਆ ਕਲਾਂ ਨੇ ਪ੍ਰਾਪਤ ਕੀਤਾ। ਹਾਕੀ ਦੀਆਂ 32 ਟੀਮਾਂ ਨੇ ਭਾਗ ਲਿਆ ਜਿਨ੍ਹਾਂ ’ਚੋਂ ਪਹਿਲਾ ਸਥਾਨ ਹਠੂਰ, ਦੂਜਾ ਬੁੱਟਰ ਨੇ ਪ੍ਰਾਪਤ ਕੀਤਾ, ਇਸੇ ਤਰ੍ਹਾਂ ਤਾਸ ਸੀਪ ਵਿਚ 72 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ’ਚੋਂ ਪਹਿਲਾ ਸਥਾਨ ਹਠੂਰ ਅਤੇ ਦੂਜਾ ਸਥਾਨ ਛੀਨੀਵਾਲ ਕਲਾਂ ਦੇ ਖਿਡਾਰੀਆਂ ਨੇ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਦਿਆਂ ਸਰਪੰਚ ਜਸਕਮਲਪ੍ਰੀਤ ਸਿੰਘ ਨਿੱਪਾ ਹਠੂਰ, ਦਰਸ਼ਨ ਸਿੰਘ ਕੈਨੇਡਾ ਰਾਮੇਵਾਲੇ, ਦੁਰਲੱਭ ਸਿੰਘ ਕੈਨੇਡਾ, ਦੁੱਲਾ ਸਿੰਘ ਯੂਐੱਸਏ, ਪ੍ਰਿਤਪਾਲ ਸਿੰਘ ਗਰੇਵਾਲ ਯੂਐੱਸਏ ਅਤੇ ਪਾਲੀ ਕੈਨੇਡਾ ਨੇ ਕਿਹਾ ਕਿ ਖੇਡਾ ਜਿੱਥੇ ਖਿਡਾਰੀ ਦਾ ਸਾਡੇ ਸਮਾਜ ਵਿਚ ਮਾਣ-ਸਨਮਾਨ ਵਧਾਉਂਦੀਆਂ ਹਨ, ਉਥੇ ਖੇਡਾਂ ਸਾਨੂੰ ਭਿਆਨਕ ਬਿਮਾਰੀਆਂ ਤੋਂ ਵੀ ਦੂਰ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਹਰ ਵਿਅਕਤੀ ਨੂੰ ਕੋਈ-ਨਾ-ਕੋਈ ਖੇਡ ਜ਼ਰੂਰ ਖੇਡਣੀ ਚਾਹੀਦੀ ਹੈ ਤਾਂ ਜੋ ਅਸੀ ਨਿਰੋਗ ਜੀਵਨ ਬਤੀਤ ਕਰ ਸਕੀਏ। ਇਸ ਮੌਕੇ ਸਰਪੰਚ ਜਸਕਮਲਪ੍ਰੀਤ ਸਿੰਘ, ਪ੍ਰਬੰਧਕੀ ਕਮੇਟੀ ਨੇ ਮਹਿਮਾਨਾਂ ਅਤੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਾਕੀ ਕੋਚ ਪ੍ਰੀਤਮ ਸਿੰਘ, ਛਿੰਦਾ ਉੱਪਲ, ਅਨੂਪ ਸਿੰਘ, ਰੇਸ਼ਮ ਸਿੰਘ, ਅਮਨਾ ਬਾਸੀ, ਰਾਜਵੀਰ ਸਿੰਘ, ਕਿਸਾਨ ਆਗੂ ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ, ਪੰਚ ਅਮਨਦੀਪ ਸਿੰਘ ਅੰਮੂ, ਸਾਬਕਾ ਪੰਚ ਅਮਨਪ੍ਰੀਤ ਸਿੰਘ ਫਰਵਾਹਾ, ਪੰਚ ਰਣਜੋਧ ਸਿੰਘ ਜੋਧਾਂ, ਨਰਿੰਦਰ ਸਿੰਘ, ਨੰਬਰਦਾਰ ਮੇਹਰਦੀਪ ਸਿੰਘ, ਹਰਪਾਲ ਸਿੰਘ ਪਾਲੀ, ਜੱਸਾ ਬੈਲਜੀਅਮ, ਸੁੱਖੀ ਮੱਲ੍ਹਾ ਜਗਜੀਤ ਪੈਲੇਸ ਵਾਲੇ, ਮਿੰਟੂ ਧਾਲੀਵਾਲ, ਸੁਖਵਿੰਦਰ ਸਿੰਘ ਫਰਵਾਹਾ, ਪਾਲ ਸਿੰਘ, ਸ਼ਿੰਦਾ ਸਿੰਘ, ਜੁਗਨੂੰ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।