ਚੌਂਕੀਮਾਨ ਵਿਖੇ ਤਿੰਨ ਰੋਜਾ ਫੁੱਟਬਾਲ ਟੂਰਨਾਮੈਂਟ 27 ਤੋਂ
ਚੌਂਕੀਮਾਨ ਵਿਖੇ ਤਿੰਨ ਰੋਜਾ ਫੁੱਟਬਾਲ ਟੂਰਨਾਮੈਂਟ 27 ਤੋਂ
Publish Date: Sat, 21 Mar 2026 06:37 PM (IST)
Updated Date: Sun, 22 Mar 2026 04:11 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਨੇੜਲੇ ਪਿੰਡ ਚੌਂਕੀਮਾਨ ਵਿਖੇ ਸਾਲਾਨਾ ਤਿੰਨ ਰੋਜਾ ਫੁੱਟਬਾਲ ਟੂਰਨਾਮੈਂਟ 27, 28 ਅਤੇ 29 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿਚ ਯੁਵਕ ਸੇਵਾਵਾਂ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਤਿੰਨ ਰੋਜਾ ਟੂਰਨਾਮੈਂਟ ’ਚ ਫਾਈਨਲ ਮੈਚ ਦੇ ਖਿਡਾਰੀਆਂ ਨੂੰ ਸਾਈਕਲ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕੇਸਾਧਾਰੀ ਖਿਡਾਰੀਆਂ ਨੂੰ ਟੂਰਨਾਮੈਂਟ ਵਿਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ’ਚ ਜੇਤੂ ਟੀਮ ਤੋਂ ਇਲਾਵਾ ਦੂਜੇ ਤੀਜੇ ਅਤੇ ਚੌਥੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੂੰ ਵੀ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।