ਕਾਰ ਸਵਾਰ 3 ਬਦਮਾਸ਼ਾਂ ਨੇ ਅੱਗ ਦੇ ਹਵਾਲੇ ਕੀਤੀ ਕਾਰੋਬਾਰੀ ਦੀ ਕਾਰ
ਕਾਰ ਸਵਾਰ ਤਿੰਨ ਬਦਮਾਸ਼ਾਂ ਨੇ ਅੱਗ ਦੇ ਹਵਾਲੇ ਕੀਤੀ ਕਾਰੋਬਾਰੀ ਦੀ ਕਾਰ
Publish Date: Sat, 06 Jun 2026 07:58 PM (IST)
Updated Date: Sun, 07 Jun 2026 04:09 AM (IST)

ਰੇਕੀ ਕਰਨ ਮਗਰੋਂ ਵਾਰਦਾਤ ਨੂੰ ਦਿੱਤਾ ਅੰਜਾਮ, ਸੀਸੀਟੀਵੀ ਫੁਟੇਜ ਬਰਾਮਦ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਦੇ ਹੈਬੋਵਾਲ ਕਲਾ ਦੇ ਮੁਹੱਲਾ ਗਗਨ ਪ੍ਰੀਤ ਵਿਹਾਰ ਵਿੱਚ ਰਹਿਣ ਵਾਲੇ ਕਾਰੋਬਾਰੀ ਦੇ ਘਰ ਬਾਹਰ ਖੜੀ ਕਾਰ ਨੂੰ ਨਕਾਬ ਪੋਸ਼ ਤਿੰਨ ਬਦਮਾਸ਼ਾਂ ਨੇ ਅੱਗ ਲਗਾ ਦਿੱਤੀ। ਫੈਕਟਰੀ ਕਾਰੋਬਾਰੀ ਦੀ ਕਾਰ ਅੱਗ ਹਵਾਲੇ ਕਰਨ ਵਾਲੇ ਤਿੰਨੋ ਬਦਮਾਸ਼ ਆਈ 20 ਕਾਰ ’ਤੇ ਆਏ ਸਨ ਅਤੇ ਵਾਰਦਾਤ ਅੰਜਾਮ ਦੇਣ ਮਗਰੋਂ ਉਸ ਕਾਰ ਵਿੱਚ ਹੀ ਬੈਠ ਕੇ ਫਰਾਰ ਹੋ ਗਏ। ਕਾਰ ਮਾਲਕ ਕਾਰੋਬਾਰੀ ਮੁਹੰਮਦ ਸ਼ਾਕਿਰ ਦੇ ਬਿਆਨ ਉੱਪਰ ਥਾਣਾ ਹੈਬੋਵਾਲ ਪੁਲਿਸ ਨੇ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਵਾਰਦਾਤ ਕਰਨ ਵਾਲੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਹੰਮਦ ਸ਼ਾਕਿਰ ਮੁਤਾਬਕ ਵਾਰਦਾਤ ਵਾਲੀ ਰਾਤ 30 ਮਈ ਨੂੰ ਉਸ ਨੇ ਆਪਣੀ ਕਾਲੇ ਰੰਗ ਦੀ ਮਹਿੰਦਰਾ ਕਾਰ ਰੋਜ਼ ਦੀ ਤਰ੍ਹਾਂ ਆਪਣੇ ਘਰ ਸਾਹਮਣੇ ਇੱਕ ਖਾਲੀ ਪਲਾਟ ਵਿੱਚ ਤਾਲਾਂ ਲਗਾ ਕੇ ਖੜੀ ਕੀਤੀ ਸੀ। ਕੁੱਝ ਸਮਾਂ ਬਾਅਦ ਗਲੀ ਵਿੱਚ ਰੌਲਾ ਪਿਆ , ਤਾਂ ਉਹਨਾਂ ਬਾਹਰ ਆ ਕੇ ਵੇਖਿਆ ਕਿ ਉਹਨਾਂ ਦੀ ਕਾਰ ਅੱਗ ਦੀਆਂ ਲਪਟਾਂ ਵਿੱਚ ਘਿਰੀ ਹੋਈ ਸੀ। ਕਾਰ ਮਾਲਕ ਅਤੇ ਮੁਹੱਲੇ ਵਾਲਿਆਂ ਨੇ ਆਪਣੇ ਪੁੱਤਰ ਤੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕੁਝ ਦੇਰ ਵਿੱਚ ਹੀ ਅੱਗ ਬੁਰੀ ਤਰ੍ਹਾਂ ਨਾਲ ਫੈਲ ਗਈ। ਬਾਕਸ-- ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਵਾਰਦਾਤ ਉਕਤ ਵਾਰਦਾਤ ਮਗਰੋਂ ਜਦ ਪੜਤਾਲ ਕੀਤੀ ਗਈ, ਤਾਂ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਸਭ ਕੁੱਝ ਸਾਫ ਹੋ ਗਿਆ। ਸੀਸੀਟੀਵੀ ਕੈਮਰੇ ਦੀ ਫੁਟੇਜ ਮੁਤਾਬਕ ਵਾਰਦਾਤ ਵਾਲੀ ਰਾਤ ਇੱਕ ਆਈ 20 ਕਾਰ ਉਹਨਾਂ ਦੇ ਘਰ ਕੋਲ ਆ ਕੇ ਰੁਕੀ , ਜਿਸ ਵਿੱਚ ਤਿੰਨ ਨਕਾਬ ਪੋਸ਼ ਵਿਅਕਤੀ ਸਵਾਰ ਸਨ। ਕਾਰ ਵਿੱਚੋਂ ਨਿਕਲੇ ਇੱਕ ਨਕਾਬ ਪੋਸ਼ ਵਿਅਕਤੀ ਨੇ ਆਪਣੇ ਹੱਥ ਵਿੱਚ ਫੜੀ ਇੱਕ ਬੋਤਲ ਤੋਂ ਕਾਰੋਬਾਰ ਦੀ ਕਾਰ ਤੇ ਕੋਈ ਜਵਲਸ਼ੀਲ ਕੈਮੀਕਲ ਸੁੱਟਿਆ। ਕੈਮੀਕਲ ਸੁੱਟਣ ਮਗਰੋਂ ਅਚਾਨਕ ਧਮਾਕੇ ਨਾਲ ਕਾਰ ਨੂੰ ਅੱਗ ਲੱਗ ਗਈ। ਕਾਰ ਨੂੰ ਅੱਗ ਲੱਗਣ ਮਗਰੋਂ ਬਦਮਾਸ਼ ਆਪਣੇ ਉਸ ਆਈ20 ਕਾਰ ਵਿੱਚ ਹੀ ਬੈਠ ਕੇ ਮੌਕੇ ਤੋਂ ਫਰਾਰ ਹੋ ਗਿਆ ਬਾਕਸ-- ਕਾਰ ਮਾਲਕ ਨੇ ਜਤਾਇਆ ਕਾਰੋਬਾਰੀ ਉੱਪਰ ਸ਼ੱਕ ਕਾਰ ਦੇ ਮਾਲਕ ਮੁਹੰਮਦ ਸਾਕਿਰ ਨੇ ਪੁਲਿਸ ਕੋਲ ਖਦਸ਼ਾ ਜਾਹਰ ਕੀਤਾ ਕੀ ਉਸ ਦੇ ਸਾਲੇ ਦਾ ਆਪਣੇ ਕਾਰੋਬਾਰੀ ਭਾਈਵਾਲ ਨਾਲ ਪੈਸਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਭਾਈਵਾਲ ਨਾਲ ਵਿਵਾਦ ਹੋਣ ਮਗਰੋਂ ਉਸ ਦਾ ਸਾਲਾ ਲੁਧਿਆਣਾ ਆ ਕੇ ਆਪਣੇ ਕਾਰੋਬਾਰੀ ਜੀਜੇ ਨਾਲ ਮਿਲ ਕੇ ਕੰਮ ਕਰਨ ਲੱਗ ਗਿਆ। ਇਸ ਵਜ੍ਹਾ ਨਾਲ ਉਸ ਦੇ ਸਾਲੇ ਦਾ ਕਾਰੋਬਾਰੀ ਭਾਈਵਾਲ ਦੇ ਮਨ ਵਿੱਚ ਰੰਜਿਸ਼ ਰੱਖਣ ਲੱਗ ਗਿਆ। ਸ਼ਿਕਾਇਤਕਰਤਾ ਮੁਤਾਬਕ ਉਸ ਨੂੰ ਬੀਤੇ ਕੁੱਝ ਦਿਨਾਂ ਤੋਂ ਧਮਕੀਆਂ ਵੀ ਮਿਲ ਰਹੀਆਂ ਸਨ ਅਤੇ ਉਸ ਨੇ ਆਪਣੇ ਸਾਲੇ ਦੇ ਕਾਰੋਬਾਰੀ ਭਾਈ ਵਾਲ ਉੱਪਰ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਖਦਸ਼ਾ ਵੀ ਪ੍ਰਗਟ ਕੀਤਾ। ਬਹਿਰਹਾਲ ਥਾਣਾ ਹੈਬੋਵਾਲ ਪੁਲਿਸ ਨੇ ਕਾਰ ਮਾਲਕ ਦੇ ਬਿਆਨ ਉੱਪਰ ਅਣਪਛਾਤੇ ਮੁਲਜਮਾ ਖਿਲਾਫ ਪਰਚਾ ਦਰਜ ਕਰਕੇ ਸੀਸੀ ਟੀਵੀ ਫੁਟੇਜ ਖੰਘਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ।