ਤਿੰਨ ਹਥਿਆਰਬੰਦਾਂ ਨੇ ਪਿਸਤੌਲ ਦੇ ਜ਼ੋਰ ’ਤੇ ਮੋਟਰਸਾਈਕਲ ਲੁੱਟਿਆ
ਤਿੰਨ ਹਥਿਆਰ ਬੰਦਾ ਨੇ ਪਿਸਤੌਲ ਦੇ ਜ਼ੋਰ ’ਤੇ ਮੋਟਰਸਾਈਕਲ ਲੁੱਟਿਆ
Publish Date: Sat, 03 Jan 2026 07:29 PM (IST)
Updated Date: Sat, 03 Jan 2026 07:32 PM (IST)

-ਮੁਲਜਮਾਂ ਦੀ ਹੋਈ ਸ਼ਨਾਖਤ, ਇੱਕ ਗ੍ਰਿਫ਼ਤਾਰ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਛਾਉਣੀ ਮੁਹੱਲਾ ਇਲਾਕੇ ਵਿੱਚ ਪੀਰਾਂ ਦੀ ਦਰਗਾਹ ਕੋਲੋਂ ਲੰਘ ਰਹੇ ਮੋਟਰਸਾਈਕਲ ਸਵਾਰ ਨੂੰ ਘੇਰ ਕੇ ਤਿੰਨ ਹਥਿਆਰ ਬੰਦਾਂ ਨੇ ਪਿਸਤੌਲ ਦੇ ਜੋਰ ’ਤੇ ਉਸ ਦਾ ਮੋਟਰ ਸਾਈਕਲ ਖੋਹ ਲਿਆ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਵਾਰਦਾਤ ਦਾ ਸ਼ਿਕਾਰ ਹੋਏ ਛਾਉਣੀ ਮਹੱਲਾ ਵਾਸੀ ਮੋਕਸ਼ ਸਿੱਧੂ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਪੜਤਾਲ ਦੌਰਾਨ ਮੁਲਜ਼ਮਾਂ ਦੀ ਸ਼ਨਾਖਤ ਰਾਜਨ ਸਿੱਧੂ ਉਰਫ ਨੰਨੀ ਅਬੇ ਆਦਿਆ ਅਤੇ ਉਹਨਾਂ ਦੇ ਇੱਕ ਅਣਪਛਾਤੇ ਸਾਥੀ ਦੇ ਰੂਪ ਵਿੱਚ ਕੀਤੀ। ਪੁਲਿਸ ਨੇ ਤਿੰਨਾਂ ਮੁਲਜਮਾਂ ਵਿੱਚੋਂ ਅਬੇ ਅਧਿਆ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਕਿਰਨ ਕੁਮਾਰ ਮੁਤਾਬਕ ਮੋਕਸ਼ ਸਿੱਧੂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਆਪਣੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਤੇਲ ਪਾਉਣ ਲਈ ਛਾਉਣੀ ਮਹੱਲਾ ਪੈਟਰੋਲ ਪੰਪ ਵੱਲ ਜਾ ਰਿਹਾ ਸੀ।। ਇਸ ਦੌਰਾਨ ਜਦ ਉਹ ਛਾਉਣੀ ਮਹੱਲਾ ਪੀਰਾਂ ਦੀ ਦਰਗਾਹ ਕੋਲ ਪੁੱਜਾ, ਤਾਂ ਪਿੱਛੋਂ ਚਿੱਟੇ ਰੰਗ ਦੀ ਕਾਰ ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਸੜਕ ਤੇ ਘੇਰ ਲਿਆ। ਮੁਦੱਈ ਮੁਤਾਬਕ ਉਸ ਨੂੰ ਘੇਰਨ ਵਾਲਿਆਂ ਵਿੱਚੋਂ ਇੱਕ ਕੋਲ ਪਿਸਤੌਲ ਇੱਕ ਕੋਲ ਲੋਹੇ ਦਾ ਦਾਤ ਅਤੇ ਹੋਰ ਹਥਿਆਰ ਸਨ। ਜਿਸ ਦਾ ਡਰ ਵਿਖਾ ਕੇ ਮੁਲਜ਼ਮ ਉਸ ਕੋਲੋਂ ਉਸ ਦਾ ਮੋਟਰਸਾਈਕਲ ਖੋਹ ਕੇ ਲੈ ਗਏ।। ਜਦ ਮੁਦੱਈ ਨੇ ਆਪਣੇ ਪੱਧਰ ’ਤੇ ਪੜਤਾਲ ਸ਼ੁਰੂ ਕੀਤੀ, ਤਾਂ ਪਤਾ ਲੱਗਾ ਕਿ ਇਹ ਵਾਰਦਾਤ ਰਾਜਨ ਸਿੱਧੂ ਅਤੇ ਆਦਿਆ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਅੰਜਾਮ ਦਿੱਤੀ ਸੀ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਸ਼ੁਰੂਆਤੀ ਪੜਤਾਲ ਦੌਰਾਨ ਮੁਲਜ਼ਮ ਅਤੇ ਆਦਿਆ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ ਖੋਹ ਕੀਤਾ ਮੋਟਰ ਸਾਈਕਲ ਬਰਾਮਦ ਕਰ ਲਿਆ ਹੈ। ਅਤੇ ਬਾਕੀ ਮੁਲਜਮਾਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ।