ਬਹੁਜਨ ਸਮਾਜ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ : ਬਸਰਾ
ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਨ ਸਬੰਧੀ ਕੀਤੀਆਂ ਵਿਚਾਰਾਂ
Publish Date: Mon, 06 Apr 2026 06:30 PM (IST)
Updated Date: Mon, 06 Apr 2026 06:31 PM (IST)

ਰਾਣਾ ਮੱਲ ਤੇਜ਼ੀ, ਪੰਜਾਬੀ ਜਾਗਰਣ ਲੁਧਿਆਣਾ ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਇਕ ਵਿਸ਼ੇਸ਼ ਮੀਟਿੰਗ ਲੋਕ ਸਭਾ ਲੁਧਿਆਣਾ ਇੰਚਾਰਜ ਜੀਤ ਰਾਮ ਬਸਰਾ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਇੰਦਰਾ ਕਲੋਨੀ ਰਾਹੋਂ ਰੋਡ ਵਿਖੇ ਹੋਈ! ਇਸ ਮੀਟਿੰਗ ਵਿੱਚ ਸਟੇਟ ਕੋਡੀਨੇਟਰ ਜ਼ੋਨ ਇੰਚਾਰਜ ਤੀਰਥ ਰਾਜਪੁਰਾ ਮੁੱਖ ਮਹਿਮਾਨ ਵਜੋਂ ਤੇ ਕੁਲਵੰਤ ਸਿੰਘ ਮੇਹਤੋਂ ਅਤੇ ਬਲਵਿੰਦਰ ਬਿੱਟਾ ਜ਼ੋਨ ਇੰਚਾਰਜ ਨੇ ਵਿਸ਼ੇਸ਼ ਮਹਿਮਾਨ ਵਜੋ ਆਦਿ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਉਪਰੋਕਤ ਆਗੂਆਂ ਵੱਲੋਂ ਸੰਗਠਨ ਦੀ ਸਮੀਖਿਆ ਕੀਤੀ ਗਈ ਅਤੇ ਸਾਰੀਆਂ ਵਿਧਾਨ ਸਭਾ ਦੇ ਅਹੁਦੇਦਾਰ ਸਾਥੀਆਂ ਨੂੰ ਇਕ ਮਹੀਨੇ ਵਿਚ ਸੰਗਠਨ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਪਾਰਟੀ ਦੇ ਸਮੂਹ ਆਗੂਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਬਹਾਦਰ ਸਿੰਘ ਸ਼ਰੀਂਹ, ਪ੍ਰਗਣ ਬਿਲਗਾ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸ਼ਹਿਰੀ ਬਲਵਿੰਦਰ ਜੱਸੀ, ਦਿਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ, ਰਾਜ ਕੁਮਾਰ ਉਪ ਪ੍ਰਧਾਨ, ਬਲਵਿੰਦਰ ਕੋਚ, ਨਰੇਸ ਬਸਰਾ, ਪਰਵੀਨ ਕੁਮਾਰ ਜਨਰਲ ਸਕੱਤਰ ਪੂਰਬੀ, ਪ੍ਰਧਾਨ ਰਾਜਿੰਦਰ ਨਿੱਕਾ, ਦੱਖਣੀ ਪ੍ਰਧਾਨ ਸਤਵਿੰਦਰ ਸਿੰਘ, ਸੈਟਰਲ ਪ੍ਰਧਾਨ ਕਪਿਲ ਕੁਮਾਰ, ਰਾਜਿੰਦਰ ਕੈਥ, ਮਿੰਟਾਂ ਚੁੰਬਰ, ਪਵਨ ਕੁਮਾਰ, ਹਰੀ ਰਾਮ, ਕਸ਼ਮੀਰੀ ਲਾਲ, ਪ੍ਰਧਾਨ ਜੀਤ ਰਾਮ ਸਹਿਜਲ, ਖੁਸ਼ੀਆਂ ਰਾਮ, ਨਛੱਤਰ ਸਿੰਘ, ਮਾਸਟਰ ਬੀਰ ਸਿੰਘ, ਜਸਵੀਰ ਸਿੰਘ, ਅਮਨ ਕੁਮਾਰ, ਸੋਨੀ ਬੰਗੜ, ਜਸਵਿੰਦਰ ਜੱਸਾ ਸਕੱਤਰ, ਸੋਨੀ ਪ੍ਰਧਾਨ, ਸਤਿਨਾਮ ਸਿੰਘ, ਭਜਨ ਲਾਲ, ਪ੍ਰਧਾਨ ਮਨਜੀਤ ਸਿੰਘ ਸੱਤੀ, ਬਲਵੀਰ ਰਾਮ ਅਤੇ ਦਰਸ਼ਨ ਲਾਲ ਆਦਿ ਹਾਜ਼ਰ ਸਨ।