ਸੀਨੀਅਰ ਸਿਟੀਜ਼ਨ ਨੇ ਮਹੀਨਾਵਾਰੀ ਮੀਟਿੰਗ ਦੌਰਾਨ ਕੀਤੀਆਂ ਵਿਚਾਰਾਂ
ਸੀਨੀਅਰ ਸਿਟੀਜਨ ਵੱਲੋਂ ਮਹੀਨਾਵਾਰੀ ਮੀਟਿੰਗ ਦੌਰਾਨ ਕੀਤੀਆਂ ਵਿਚਾਰਾਂ
Publish Date: Sun, 01 Mar 2026 06:59 PM (IST)
Updated Date: Sun, 01 Mar 2026 07:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸਾਹਨੇਵਾਲ
ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੈਰੋਂ ਦੀ ਪ੍ਰਧਾਨਗੀ ਹੇਠ ਮਹੀਨਾਵਾਰੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਸਕੱਤਰ ਸੰਪੂਰਨ ਸਿੰਘ ਸਨਮ ਵੱਲੋਂ ਕੀਤੀ ਗਈ। ਇਸ ਮੌਕੇ ਅਵਤਾਰ ਸਿੰਘ ਸਿੱਧੂ ਸਾਬਕਾ ਕਾਨੂੰਗੋ, ਰਣਜੀਤ ਸਿੰਘ ਮੈਨੇਜਰ, ਸੋਮਨਾਥ ਭੱਟੀ, ਸਾਬਕਾ ਪ੍ਰਧਾਨ ਹਰਵੰਤ ਸਿੰਘ ਮਾਂਗਟ, ਗੁਰਮੀਤ ਸਿੰਘ ਆਦਿ ਮੈਂਬਰਾਂ ਵੱਲੋਂ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਦੇ ਅੰਤ ਵਿੱਚ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੈਰੋਂ ਵੱਲੋਂ ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੀ 23 ਮਾਰਚ ਨੂੰ ਭਾਰਤ ਦੇ ਮਹਾਨ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ ਜੀ ਦਾ ਸ਼ਹੀਦੀ ਦਿਵਸ ਵਜੋਂ ਸਿਟੀਜਨ ਹੋਮ ਵਿੱਚ ਮਨਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਹ ਉਹ ਮਹਾਨ ਕ੍ਰਾਂਤੀਕਾਰੀ ਦੇਸ਼ ਭਗਤ ਹਨ ਜਿਨ੍ਹਾਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਉਨ੍ਹਾਂ ਦੇਸ਼ ਭਗਤਾਂ ਦੀ ਕੁਰਬਾਨੀਆਂ ਨੂੰ ਯਾਦ ਰੱਖਣਾ ਅਤੇ ਆਪਣੀਆਂ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਦੱਸਣਾ ਮੁੱਢਲਾ ਫਰਜ਼ ਸਮਝਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪਾਲ ਸਿੰਘ ਹਰਾ, ਮੋਹਨ ਸਿੰਘ, ਦਰਸ਼ਨ ਸਿੰਘ ਸੰਧੂ, ਮਨਵਿੰਦਰਪਾਲ ਸਿੰਘ ਸੰਧੂ, ਨਾਇਬ ਸਿੰਘ, ਰਜਿੰਦਰ ਸਿੰਘ ਨੰਬਰਦਾਰ, ਤਰਸੇਮ ਲਾਲ, ਬੰਤ ਸਿੰਘ, ਹਰਬੰਸ ਸਿੰਘ ਸੈਂਸ, ਰਣਜੀਤ ਸਿੰਘ, ਜਸਵੀਰ ਸਿੰਘ ਢਿੱਲੋਂ ਆਦਿ ਹੋਰ ਮੈਂਬਰ ਹਾਜ਼ਰ ਸਨ।