ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਪਾਪੀ ਕੱਟਣਗੇ ਉਮਰ ਕੈਦ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਪਾਪੀਆਂ ਕੱਟਣਗੇ ਉਮਰ ਕੈਦ-ਸੰਤ ਘਾਲਾ ਸਿੰਘ
Publish Date: Mon, 20 Apr 2026 07:01 PM (IST)
Updated Date: Tue, 21 Apr 2026 04:04 AM (IST)

-ਨਾਨਕਸਰ ਸੰਪਰਦਾਇ ਨੇ ਸਰਕਾਰ ਦੇ ਪਾਸ ਕੀਤੇ ਬਿੱਲ ਦੀ ਕੀਤੀ ਸ਼ਲਾਘਾ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਸੰਪਰਦਾਇ ਦੇ ਮੁਖੀ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ’ਤੇ ਪਾਸ ਕੀਤੇ ਸੋਧ ਬਿੱਲ 2026 ਦੀ ਸ਼ਲਾਘਾ ਕਰਦਿਆ ਕਿਹਾ ਕਿ ਹੁਣ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਉਮਰ ਕੈਦ ਕੱਟਣੀ ਪਵੇਗੀ। ਇਹੀ ਨਹੀਂ ਹੁਣ ਬੇਅਦਬੀ ਮੌਕੇ ਮੁਲਜ਼ਮ ਮਾਨਸਿਕ ਰੂਪ ਵਜੋਂ ਪਰੇਸ਼ਾਨ ਦੱਸਣ ਦੀ ਬੁਨੀ ਜਾਂਦੀ ਸਾਜਿਸ਼ ਵੀ ਸਫ਼ਲ ਨਹੀਂ ਹੋਵੇਗੀ, ਕਿਉਂਕਿ ਇਸ ਨਵੇਂ ਸੋਧ ਬਿੱਲ ਵਿਚ ਮੁਜਰਮ ਦੇ ਪਰਿਵਾਰ ’ਤੇ ਵੀ ਕੇਸ ਚੱਲੇਗਾ। ਜਿਸ ਤੋਂ ਬਾਅਦ ਹੁਣ ਯਕੀਨਨ ਗੁਰੂ ਸਾਹਿਬ ਦੇ ਪਵਿੱਤਰ ਸਰੂਪਾਂ ਦੀਆਂ ਬੇਅਦਬੀਆਂ ਬੰਦ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਦੀ ਵਜਾਰਤ ਦੇ ਵਜੀਰ ਵਧਾਈ ਦੇ ਪਾਤਰ ਹਨ, ਜਿਨ੍ਹਾਂ ਬੇਅਦਬੀਆਂ ਖ਼ਿਲਾਫ਼ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਆਪਣੀ ਗੁਰੂ ਸਾਹਿਬ ਪ੍ਰਤੀ ਸੱਚੀ ਸ਼ਰਧਾ ਨੂੰ ਵੀ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸੇ ਕਾਨੂੰਨ ਤਹਿਤ ਗੁਰੂ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਛਪਾਈ ਲਈ ਵੀ ਬਣਾਏ ਗਏ ਨਿਯਮ ਵੀ ਸ਼ਲਾਘਾਯੋਗ ਹਨ। ਇਸ ਦੇ ਨਾਲ ਹੀ ਬੇਅਦਬੀ ਦੀ ਕੋਸ਼ਿਸ਼ ਕਰਨ ’ਤੇ ਵੀ 3 ਤੋਂ 5 ਸਾਲ ਦੀ ਸਜ਼ਾ ਨੂੰ ਦਰਜ ਕਰਨਾ ਵੀ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪੰਜਾਬ ਸਰਕਾਰ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਹਰ ਸਿੱਖ ਦੀ ਮੰਗ ਨਹੀਂ, ਇੱਛਾ ਨੂੰ ਬਾਖੂਬੀ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਜਾਰਤ ਵੱਲੋਂ ਪਾਸ ਕੀਤੇ ਇਸ ਬਿੱਲ ’ਤੇ ਰਾਜਪਾਲ ਦੀ ਹਰੀ ਝੰਡੀ ਮਿਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਸੁਰੱਖਿਆ ਲਈ ਇਹ ਸ਼ਲਾਘਾਯੋਗ ਉਪਰਾਲਾ ਹੈ।