ਫੈਕਟਰੀ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ
ਫੈਕਟਰੀ ਬਾਹਰ ਖੜਾ ਮੋਟਰਸਾਈਕਲ ਚੋਰਾਂ ਨੇ ਉਡਾਇਆ
Publish Date: Wed, 25 Mar 2026 07:28 PM (IST)
Updated Date: Thu, 26 Mar 2026 04:08 AM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਹਰਚਰਨ ਨਗਰ ਇਲਾਕੇ ਦੀ ਇਕ ਫੈਕਟਰੀ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਚੋਰਾਂ ਨੇ ਚੋਰੀ ਕਰ ਲਿਆ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ’ਤੇ ਥਾਣਾ-3 ਦੀ ਪੁਲਿਸ ਨੇ ਮੋਟਰਸਾਈਕਲ ਮਾਲਕ ਹਰਚਰਨ ਨਗਰ ਦੀ ਗਲੀ ਨੰਬਰ ਇੱਕ ਦੇ ਰਹਿਣ ਵਾਲੇ ਹਰਸ਼ਿਤ ਗੋਇਲ ਦੇ ਬਿਆਨ ਉਪਰ ਪਰਚਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਰਸਿਤ ਗੋਇਲ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਨੇ ਆਪਣਾ ਪੈਸ਼ਨ ਮਾਰਕੇ ਦਾ ਮੋਟਰਸਾਈਕਲ ਆਪਣੀ ਫੈਕਟਰੀ ਦੇ ਬਾਹਰ ਤਾਲਾ ਲਗਾ ਕੇ ਖੜਾ ਕੀਤਾ ਸੀ। ਕੁੱਝ ਸਮਾਂ ਬਾਅਦ ਵਾਪਸ ਬਾਹਰ ਨਿਕਲ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਉਕਤ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਮੁਤਾਬਕ ਵਾਰਦਾਤ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਕੇ ਮੁਲਜਮ ਦੀ ਸ਼ਨਾਖਤ ਤੇ ਗ੍ਰਿਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।