ਰਾਈਸ ਮਿੱਲ ਦੀਆਂ ਕੰਧਾਂ ਟੱਪ ਕੇ ਚੋਰਾਂ ਨੇ ਉਡਾਇਆ ਕੀਮਤੀ ਸਟਾਕ
ਰਾਈਸ ਮਿੱਲ ਦੀਆਂ ਕੰਧਾਂ ਟੱਪ ਕੇ ਚੋਰਾਂ ਨੇ ਉੜਾਇਆ ਕੀਮਤੀ ਸਟਾਕ
Publish Date: Wed, 18 Feb 2026 09:50 PM (IST)
Updated Date: Thu, 19 Feb 2026 04:13 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਕੰਡਿਆਣਾ ਕਲਾਂ ਸਥਿਤ ਰਾਈਸ ਮਿੱਲ ਗੋਦਾਮ ਨੂੰ ਨਿਸ਼ਾਨਾ ਬਣਾ ਕੇ ਚੋਰਾਂ ਨੇ ਗੋਦਾਮ ਅੰਦਰ ਪਈਆਂ ਚਾਵਲ ਦੀਆਂ ਬੋਰੀਆਂ ਚੋਰੀ ਕਰ ਲਈਆਂ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਮਿਹਰਬਾਨ ਪੁਲਿਸ ਨੇ ਰਾਈਸ ਮਿੱਲ ਮਾਲਕ ਸਿਮਰਨ ਜੋਤ ਸਿੰਘ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਚੋਰੀ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਿਮਰਨ ਜੋਤ ਸਿੰਘ ਮੁਤਾਬਕ ਰਾਹੋਂ ਰੋਡ ਸਥਿਤ ਪਿੰਡ ਕੰਡਿਆਣਾ ਕਲਾਂ ਵਿਖੇ ਗੁਰੂ ਕ੍ਰਿਪਾ ਰਾਈਸ ਮਿੱਲ ਚਲਾਉਂਦਾ ਹੈ। ਉਯ ਨੇ ਪੁਲਿਸ ਨੂੰ ਦੱਸਿਆ ਕਿ 16 ਅਤੇ 17 ਫਰਵਰੀ ਦੀ ਦਰਮਿਆਨੀ ਰਾਤ ਨੂੰ ਰਾਈਸ ਮਿੱਲ ਤੇ ਪਿਛਲੇ ਪਾਸੇ ਦੀਆਂ ਕੰਧਾਂ ਟੱਪ ਕੇ ਚੋਰ ਰੋਸ਼ਨਦਾਨ ਰਾਹੀਂ ਗੋਦਾਮ ਅੰਦਰ ਦਾਖਲ ਹੋਏ ਅਤੇ ਗੋਦਾਮ ਵਿੱਚੋਂ ਚਾਵਲ ਦੀਆਂ ਭਰੀਆਂ ਬੋਰੀਆਂ ਦਾ ਸਟਾਕ ਚੋਰੀ ਕਰਕੇ ਲੈ ਗਏ। ਇਸ ਵਾਰਦਾਤ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਮੁਤਾਬਕ ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਪਰਚਾ ਦਰਜ ਕਰਕੇ ਆਸ ਪਾਸ ਲੱਗੇ ਸੀ ਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।