ਚਾਈਨਾ ਡੋਰ ਦੀ ਵਰਤੋਂ ਮਨੁੱਖੀ ਜੀਵਨ ਅਤੇ ਪੰਛੀਆਂ ਲਈ ਘਾਤਕ-ਅਜਾਦ
ਚਾਈਨਾ ਡੋਰ ਦੀ ਵਰਤੋਂ ਮਨੁੱਖੀ ਜੀਵਨ ਅਤੇ ਪੰਛੀਆਂ ਲਈ ਘਾਤਕ-ਅਜਾਦ
Publish Date: Thu, 08 Jan 2026 07:48 PM (IST)
Updated Date: Thu, 08 Jan 2026 07:51 PM (IST)

ਫੋਟੋ ਨੰਬਰ-16 ਰਾਣਾ ਮੱਲ, ਤੇਜੀ ਪੰਜਾਬੀ ਜਾਗਰਣ ਲੁਧਿਆਣਾ ਲੋਹੜੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਪਤੰਗ ਬਾਜੀ ਦੇ ਸੌਕੀਨਾ ਵੱਲੋਂ ਚਾਈਨਾ ਡੋਰ ਵਰਤ ਕੇ ਮਨੁੱਖੀ ਜੀਵਨ ਅਤੇ ਪੰਛੀਆਂ ਦੇ ਜੀਵਨ ਨਾਲ ਪਤੰਗ ਉਡਾਕੇ ਖਿਲਵਾੜ ਕੀਤਾ ਜਾ ਰਿਹਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਚਾਈਨਾ ਡੋਰ ਜਿੱਥੇ ਪੰਛੀਆਂ ਲਈ ਘਾਤਕ ਹੈ ਉੱਥੇ ਹੀ ਇਹ ਮਨੁੱਖੀ ਜੀਵਨ ਲਈ ਵੀ ਖਤਰਾ ਸਾਬਤ ਹੋਈ ਹੈ ਜਿਸ ਨਾਲ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ ਪਰ ਫਿਰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਖਾਨਾ ਪੂਰਤੀ ਕਰ ਥੋੜੇ ਗੱਟੂ ਫੜ ਕੇ ਹੀ ਆਪਣੀ ਪਿੱਠ ਥਪਥਪਾਈ ਜਾ ਰਹੀ ਹੈ। ਅਜ਼ਾਦ ਨੇ ਕਿਹਾ ਕਿ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਦੁਕਾਨਦਾਰਾਂ ਵੱਲੋਂ ਵੇਚੀ ਜਾ ਰਹੀ ਖੂਨੀ ਡੋਰ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਇਹਨਾਂ ਸਮਾਜ ਦੇ ਦੁਸ਼ਮਣਾਂ ਨੂੰ ਜੋ ਚੰਦ ਪੈਸਿਆਂ ਦੇ ਲਾਲਚ ਲਈ ਮਨੁੱਖੀ ਜੀਵਨ ਨਾਲ ਖਿਲਵਾੜ ਕਰ ਰਹੇ ਹਨ ਨੂੰ ਕਾਬੂ ਕੀਤਾ ਜਾਵੇਗਾ। ਉਨਾਂ ਇਸ ਦੌਰਾਨ ਪਤੰਗ ਬਾਜ਼ੀ ਦੇ ਸ਼ੌਕੀਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਧਾਗੇ ਦੀ ਡੋਰ ਨਾਲ ਹੀ ਪਤੰਗ ਉਡਾਉਣ ਤਾਂ ਜੋ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਉਨ੍ਹਾਂ ਨਾਲ ਕੌਮੀ ਜਨਰਲ ਸਕੱਤਰ ਰਾਮਪਾਲ ਸ਼ਰਮਾ, ਰਾਹੁਲ ਘਈ ਅਤੇ ਸੋਨੂੰ ਠਾਕਰ ਆਦਿ ਵੀ ਹਾਜ਼ਰ ਸਨ।