ਬਾਲ ਭਿੱਖਿਆ ਦੀ ਰੋਕਥਾਮ ਲਈ ਕੀਤੀ ਗਈ ਚੈਕਿੰਗ
ਚੈਕਿੰਗ ਦੌਰਾਨ ਰੈਸਕਿਊ ਕੀਤੇ ਗਏ ਬੱਚਿਆਂ ਨਾਲ ਟੀਮ
Publish Date: Mon, 05 Jan 2026 06:31 PM (IST)
Updated Date: Mon, 05 Jan 2026 06:32 PM (IST)

ਫੋਟੋ ਨੰਬਰ-11 ਰਵੀ, ਪੰਜਾਬੀ ਜਾਗਰਣ ਲੁਧਿਆਣਾ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਚਾਈਲਡ ਹੈਲਪਲਾਈਨ, ਸਿੱਖਿਆ ਵਿਭਾਗ, ਪੁਲਿਸ ਵਿਭਾਗ ਵੱਲੋ ਟ੍ਰਾਂਸਪੋਰਟ ਨਗਰ, ਜਮਾਲਪੁਰ ਚੌਂਕ, ਭਾਰਤ ਨਗਰ ਚੌਂਕ ਅਤੇ ਦੁਰਗਾ ਮਾਤਾ ਮੰਦਿਰ ਵਿੱਖੇ ਬਾਲ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਇਕ ਅਭਿਆਨ ਚਲਾਇਆ ਗਿਆ । ਡਿਪਟੀ ਕਮਿਸ਼ਨਰ ਵੱਲੋ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਮੁਕੰਮਲ ਰੂਪ ਵਿੱਚ ਚਾਇਲਡ ਬੈਗਿੰਗ ਰੇਡ ਦਾ ਨੋਡਲ ਅਫਸਰ ਬਣਾਇਆ ਗਿਆ, ਜਿਨ੍ਹਾਂ ਦੀ ਪ੍ਰਧਾਨਗੀ ਹੇਠ ਟ੍ਰਾਂਸਪੋਰਟ ਨਗਰ, ਜਮਾਲਪੁਰ ਚੌਂਕ, ਭਾਰਤ ਨਗਰ ਚੌਂਕ ਅਤੇ ਦੁਰਗਾ ਮਾਤਾ ਮੰਦਿਰ ਰੇਡ ਕੀਤੀ ਗਈ ਅਤੇ ਉਥੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਤਾਂ ਜੋ ਚਾਈਲਡ ਬੈਗਿੰਗ ਤੇ ਠੱਲ ਪਾਈ ਜਾ ਸਕੇ । ਜਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋ ਦੱਸਿਆ ਗਿਆ ਕਿ ਭਵਿੱਖ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਹੋਣਗੀਆਂ ਤਾਂ ਕਿ ਲੁਧਿਆਣਾ ਨੂੰ ਬਾਲ ਭਿਖਿਆ ਤੋਂ ਮੁਕਤ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾ ਕੇ ਉਹਨਾਂ ਦਾ ਭਵਿੱਖ ਸੁਰੱਖਿਅਤ ਅਤੇ ਉਜਵਲ ਬਣਾਇਆ ਜਾ ਸਕੇ । ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਭੀਖ ਨਾ ਦੇ ਕੇ ਚਾਈਲਡ ਬੈਗਿੰਗ ਨੂੰ ਰੋਕਣ ਲਈ ਸਹਿਯੋਗ ਦਿੱਤਾ ਜਾਵੇ । ਚੈਕਿੰਗ ਦੌਰਾਨ ਸੰਦੀਪ ਸਿੰਘ (ਜਿਲ੍ਹਾ ਬਾਲ ਸੁਰੱਖਿਆ ਦਫ਼ਤਰ), ਕਿਰਨ ਦੀਪ ਕੌਰ (ਸਪੁਰਵਾਈਜਰ, ਚਾਈਲਡ ਲਾਈਨ), ਮਨਪ੍ਰੀਤ ਸਿੰਘ (ਕੇਸ ਵਰਕਰ ਚਾਈਲਡ ਲਾਈਨ), ਪ੍ਰਭਜੋਤ ਕੌਰ (ਕੇਸ ਵਰਕਰ ਚਾਈਲਡ ਲਾਈਨ) ਸਿਖਿਆ ਵਿਭਾਗ ਅਤਾ ਪੁਲਿਸ ਵਿਭਾਗ ਆਦਿ ਹਾਜ਼ਰ ਸਨ।