3 ਮਾਰਚ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਇਸ ਵਾਰਦਾ ਹੋਵੇਗਾ ਖਾਸ
3 ਮਾਰਚ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਇਸ ਵਾਰਦਾ ਹੋਵੇਗਾ ਖਾਸ
Publish Date: Mon, 02 Mar 2026 09:13 PM (IST)
Updated Date: Mon, 02 Mar 2026 09:16 PM (IST)

-ਚੰਦਰ ਗ੍ਰਹਿਣ ਨੇ ਹੋਲਿਕਾ ਦਹਿਨ ਦੇ ਸਮੇਂ ਬਾਰੇ ਸ਼ਸ਼ੋਪੰਜ -ਲੋਕਾਂ ਨੇ ਦੋ ਮਾਰਚ ਨੂੰ ਕੀਤਾ ਹੀ ਕੀਤਾ ਹੋਲਿਕ ਦਹਿਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ : ਜੋਤਿਸ਼ੀ ਅਨੁਸਾਰ ਇਸ ਸਾਲ 2026 ’ਚ ਦੋ ਸੂਰਜ ਗ੍ਰਹਿਣ ਅਤੇ ਦੋ ਚੰਦਰ ਗ੍ਰਹਿਣ ਲੱਗਣੇ ਹਨ। ਜ਼ਿਆਦਾਤਰ ਲੋਕਾਂ ਵੱਲੋਂ ਗ੍ਰਹਿਣ ਦੇ ਸਮੇਂ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ, ਜਿਸ ਕਾਰਨ ਗ੍ਰਹਿਣ ਦੇ ਸਮੇਂ ਜ਼ਿਆਦਾਤਰ ਲੋਕਾਂ ਵੱਲੋਂ ਸਾਰੇ ਸ਼ੁਭ ਕਾਰਜਾਂ ਨੂੰ ਬੰਦ ਕਰ ਕੇ ਸਿਰਫ ਪ੍ਰਮਾਤਮਾ ਦੀ ਭਗਤੀ ਕੀਤੀ ਜਾਂਦੀ ਹੈ। ਜੋਤਿਸ਼ੀ ਅਨੁਸਾਰ 2026 ਦਾ ਪਹਿਲਾ ਗ੍ਰਹਿਣ ਚੰਦਰ ਗ੍ਰਹਿਣ ਦੇ ਰੂਪ ’ਚ 3 ਮਾਰਚ ਨੂੰ ਭਾਰਤ ’ਚ ਦਿਖਾਈ ਦੇਵੇਗਾ। ਜੋਤਿਸ਼ੀਆਂ ਦਾ ਕਹਿਣਾ ਹੈ ਕਿ ਗ੍ਰਹਿਣ ਦੇ ਇਸ ਵਾਰ ਚੰਦਰਮਾ ਕਾਲਾ ਨਹੀਂ, ਸਗੋਂ ਗੂੜ੍ਹਾ ਲਾਲ ਦਿਖਾਈ ਦੇਵੇਗਾ, ਜਿਸ ਨੂੰ ਬਲੱਡ ਮੂਨ ਕਿਹਾ ਜਾਂਦਾ ਹੈ, ਜਿਸ ਨਾਲ ਗ੍ਰਹਿਣ ਦੇ ਸਮੇਂ ਅਸਮਾਨ ਵਿੱਚ ਇੱਕ ਸੁੰਦਰ ਨਜ਼ਾਰਾ ਦੇਖਣ ਨੂੰ ਮਿਲੇਗਾ। ਇਸ ਚੰਦਰ ਗ੍ਰਹਿਣ ਨੂੰ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਬਾਅਦ 2028 ਵਿੱਚ ਹੀ ਪੂਰਨ ਚੰਦਰ ਗ੍ਰਹਿਣ ਦਿਖਾਈ ਦੇਵੇਗਾ। ਜੋਤਿਸ਼ ਸ਼ਾਸਤਰ ਅਨੁਸਾਰ ਮੰਗਲਵਾਰ ਨੂੰ ਗ੍ਰਹਿਣ ਦੌਰਾਨ ਦਿਖਾਈ ਦੇਣ ਵਾਲਾ ਬਲੱਡ ਮੂਨ ਕਈਆਂ ਦੀ ਜ਼ਿੰਦਗੀ ’ਚ ਗੰਭੀਰ ਰੁਕਾਵਟਾਂ ਪੈਦਾ ਕਰ ਸਕਦਾ ਹੈ। ਜੋਤਿਸ਼ੀਆਂ ਅਨੁਸਾਰ ਚੰਦਰ ਗ੍ਰਹਿਣ 6:20 ਵਜੇ ਤੋਂ ਸ਼ਾਮ 6:50 ਨੂੰ ਲੱਗੇਗਾ। ਇਸ ਨੂੰ ਦੇਖਣ ਦਾ ਸਭ ਤੋਂ ਵਧੀਆ ਸਮਾਂ ਸ਼ਾਮ 6:26 ਵਜੇ ਤੋਂ ਸ਼ਾਮ 6:46 ਵਜੇ ਦੇ ਵਿਚਕਾਰ 20 ਮਿੰਟ ਦਾ ਹੋਵੇਗਾ। ਇਹ ਬਲੱਡ ਮੂਨ ਮੁੰਬਈ, ਦਿੱਲੀ ਸਮੇਤ ਭਾਰਤ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ’ਚ ਆਸਾਨੀ ਨਾਲ ਦਿਖਾਈ ਦੇਵੇਗਾ। ਸ਼ਿਵ ਮੰਦਿਰ ਦੇ ਪੰਡਿਤ ਸਤੀਸ਼ ਕੁਮਾਰ ਤੇ ਜੋਤਿਸ਼ ਡਾ. ਪੁਨੀਤ ਗੁਪਤਾ ਨੇ ਦੱਸਿਆ ਕਿ ਇਸ ਸਾਲ ਫੱਗਣ ਪੂਰਨਿਮਾ ਤਿੱਥੀ ਦੋ ਮਾਰਚ ਨੂੰ ਸ਼ਾਮ 5:56 ਵਜੇ ਸ਼ੁਰੂ ਹੋਈ ਸੀ ਤੇ ਅਗਲੇ ਦਿਨ ਤਿੰਨ ਮਾਰਚ ਸ਼ਾਮ 5:08 ਵਜੇ ਸਮਾਪਤ ਹੋਵੇਗੀ। ਇਸ ਲਈ ਰੰਗਾਂ ਦਾ ਤਿਉਹਾਰ ਹੋਲੀ ਚਾਰ ਮਾਰਚ ਨੂੰ ਮਨਾਈ ਜਾਵੇਗੀ। 2026 ਦੇ ਇਸ ਚੰਦਰ ਗ੍ਰਹਿਣ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਫੱਗਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਲੱਗੇਗਾ। ਇਸ ਦਾ ਪ੍ਰਭਾਵ ਹੋਲਿਕਾ ਦਹਿਨ ਤੇ ਛੋਟੀ ਹੋਲੀ ਤੇ ਨਜ਼ਰ ਆਇਆ। ਵੈਦਿਕ ਜੋਤਿਸ਼ੀ ਅਨੁਸਾਰ, ਭਾਦੋ ਤੋਂ ਇਲਾਵਾ ਪ੍ਰਦੋਸ਼ ਸਮੇਂ ਫੱਗਣ ਪੂਰਨਿਮਾ ਨੂੰ ਹੋਲਿਕਾ ਦਹਿਨ ਕੀਤਾ ਜਾਂਦਾ ਹੈ। ਪੂਰਨਿਮਾ ਦੋ ਮਾਰਚ ਨੂੰ ਸ਼ਾਮ 5:56 ਵਜੇ ਤੋਂ 3 ਮਾਰਚ ਨੂੰ ਸ਼ਾਮ 5:08 ਵਜੇ ਤੱਕ ਹੈ, ਜਦਕਿ ਗ੍ਰਹਿਣ 3 ਮਾਰਚ ਨੂੰ ਸ਼ਾਮ 6:50 ਵਜੇ ਤੱਕ ਰਹੇਗਾ ਤੇ ਪ੍ਰਦੋਸ਼ ਨੂੰ ਨਹੀਂ ਛੂਹੇਗਾ। ਨਤੀਜੇ ਵਜੋਂ ਗ੍ਰਹਿਣ ਤੋਂ ਬਾਅਦ ਪੂਰਨਿਮਾ ਤਿੱਥੀ ਖ਼ਤਮ ਹੋ ਜਾਵੇਗੀ ਤੇ ਪ੍ਰਤੀਪਦਾ ਸ਼ੁਰੂ ਹੋਵੇਗੀ। ਇਸ ਲਈ ਬਹੁਤ ਸਾਰੇ ਲੋਕਾਂ ਨੇ ਹੋਲਿਕਾ ਦਹਿਨ 2 ਮਾਰਚ ਦੀ ਸ਼ਾਮ ਨੂੰ ਹੀ ਕਰ ਦਿੱਤਾ। ਜੋਤਿਸ਼ੀ ਅਨੁਸਾਰ, ਚੰਦਰ ਗ੍ਰਹਿਣ ਦਾ ਸੂਤਕ ਕਾਲ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਭਾਰਤ ਵਿੱਚ ਦਿਖਾਈ ਦੇਣ ਵਾਲਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਹੋਵੇਗਾ, ਇਸ ਲਈ ਇਸ ਦਾ ਸੂਤਕ ਕਾਲ ਵੀ ਜਾਇਜ਼ ਹੋਵੇਗਾ। ਸੂਤਕ ਚੰਦਰ ਗ੍ਰਹਿਣ ਸ਼ੁਰੂ ਹੋਣ ਤੋਂ 9 ਘੰਟੇ ਪਹਿਲਾਂ ਸ਼ੁਰੂ ਹੋ ਜਾਵੇਗਾ। ਜੋਤਿਸ਼ੀ ਤੇ ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਇਸ ਸਮੇਂ ਦੌਰਾਨ ਸ਼ੁਭ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ। ਸੂਤਕ ਕਾਲ 3 ਮਾਰਚ ਨੂੰ ਸਵੇਰੇ 6:20 ਵਜੇ ਸ਼ੁਰੂ ਹੋਵੇਗਾ ਤੇ ਸ਼ਾਮ 6:50 ਵਜੇ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਖਾਣ-ਪੀਣ ਤੋਂ ਲੈ ਕੇ ਧਾਰਮਿਕ ਰਸਮਾਂ ਤੱਕ ਬਹੁਤ ਸਾਰੀਆਂ ਗਤੀਵਿਧੀਆਂ ਦੀ ਮਨਾਹੀ ਹੁੰਦੀ ਹੈ। ਇਸ ਦੌਰਾਨ ਗਰਭਵਤੀ ਮਹਿਲਾਵਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਅਸ਼ੁੱਭ ਮੰਨਿਆ ਜਾਂਦਾ ਹੈ। ਸੂਤਕ ਕਾਲ ਦੌਰਾਨ ਮੰਦਿਰਾਂ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਜਾਂਦੇ ਹਨ। ਸਾਰੇ ਮੰਦਿਰਾਂ ਦੇ ਦਰਵਾਜ਼ੇ 3 ਮਾਰਚ ਨੂੰ ਸਵੇਰੇ 6:20 ਵਜੇ ਤੋਂ ਬੰਦ ਹੋ ਜਾਣਗੇ ਅਤੇ ਗ੍ਰਹਿਣ ਖਤਮ ਹੋਣ ਤੋਂ ਬਾਅਦ ਸ਼ਾਮ ਨੂੰ ਸਾਫ ਸਫਾਈ ਤੋਂ ਬਾਅਦ ਹੀ ਦੁਬਾਰਾ ਖੁੱਲ੍ਹਣਗੇ। ਚੰਦਰ ਗ੍ਰਹਿਣ ਦਾ ਸਮਾਂ ਚੰਦਰ ਗ੍ਰਹਿਣ ਸ਼ੁਰੂ - ਦੁਪਹਿਰ 03:20 ਵਜੇ ਖਗਰਾਸ ਸ਼ੁਰੂ- ਸ਼ਾਮ 04:34 ਵਜੇ ਗ੍ਰਹਿਣ ਮੱਧ- ਸ਼ਾਮ 05:04 ਵਜੇ ਪੂਰਨ ਗ੍ਰਹਿਣ ਸਮਾਪਤ- ਸ਼ਾਮ 05:33 ਵਜੇ ਚੰਦਰ ਗ੍ਰਹਿਣ ਸਮਾਪਤ- ਸ਼ਾਮ 06:50 ਵਜੇ