ਕੌਂਸਲਰ ਤਲਵਾੜਾ ਦੀ ਅਗਵਾਈ ਹੇਠ ਰੈਲੀ ’ਚ ਸ਼ਾਮਲ ਹੋਣ ਲਈ ਜੱਥਾ ਰਵਾਨਾ
ਕੌਂਸਲਰ ਤਲਵਾੜਾ ਦੀ ਅਗਵਾਈ 'ਚ ਰੈਲੀ ਵਿੱਚ ਸ਼ਾਮਲ ਹੋਣ ਲਈ ਜੱਥਾ ਰਵਾਨਾ
Publish Date: Wed, 01 Apr 2026 09:53 PM (IST)
Updated Date: Thu, 02 Apr 2026 04:14 AM (IST)
ਫੋਟੋ- 29 ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਖਾਂਸੀ ਕਲਾਂ ਵਿਖੇ ਆਪ ਵੱਲੋਂ ਰੈਲੀ ਕੀਤੀ ਗਈ। ਰੈਲੀ ਵਿੱਚ ਸ਼ਾਮਲ ਹੋਣ ਲਈ ਨਗਰ ਕੌਂਸਲ ਸਾਹਨੇਵਾਲ ਦੇ ਅਧੀਨ ਪੈਂਦੇ ਵਾਰਡ ਨੰਬਰ 11 ਦੇ ਕੌਂਸਲਰ ਜਸਵਿੰਦਰ ਕੌਰ ਤਲਵਾੜਾ ਵੱਲੋਂ ਆਪਣੇ ਸਮਰਥਕਾਂ ਨੂੰ ਨਾਲ ਲੈਕੇ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਦੇ ਪਤੀ ਗੁਰਮੀਤ ਸਿੰਘ ਪੱਪੂ ਤਲਵਾੜਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਪ੍ਰਧਾਨਗੀ ਹੇਠ ਇਹ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਕੀਰਤਨ ਸਿੰਘ ਬੱਬੂ ਬਿਰਦੀ, ਭੁਪਿੰਦਰ ਸਿੰਘ ਬੰਟੀ, ਸੁਰੇਸ਼ ਕੁਮਾਰ ਸੋਨੂੰ, ਰਵਿੰਦਰ ਸਿੰਘ ਬੱਬੂ ਖਾਲਸਾ, ਗੁਰਨਾਮ ਸਿੰਘ, ਜਸਪਾਲ ਸਿੰਘ, ਨਰੇਸ਼ ਗੋਇਲ, ਰਾਜਿੰਦਰ ਪ੍ਰਸਾਦ, ਹਰਨੇਕ ਸਿੰਘ, ਅਸ਼ੋਕ, ਸ਼ੰਕਰ ਦਯਾਲ, ਸੋਹਣਾ, ਗੁਰਜੀਤ ਕੌਰ, ਜੋਗਿੰਦਰ ਕੌਰ ਆਦਿ ਭਾਰੀ ਗਿਣਤੀ ਵਿੱਚ ਹਾਜ਼ਰ ਸਨ।