ਰੈਲੀ ਲਈ ਵਾਰਡ ਨੰਬਰ 14 ਤੋਂ ਜੱਥਾ ਰਵਾਨਾ
ਰੈਲੀ ਲਈ ਵਾਰਡ ਨੰਬਰ 14 ਤੋਂ ਜੱਥਾ ਹੋਇਆ ਰਵਾਨਾ
Publish Date: Wed, 01 Apr 2026 09:54 PM (IST)
Updated Date: Thu, 02 Apr 2026 04:14 AM (IST)
ਫੋਟੋ- 28 ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ : ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਖਾਂਸੀ ਕਲਾਂ ਦੀ ਦਾਣਾ ਮੰਡੀ ਚ ਰੈਲੀ ਕੀਤੀ ਗਈ। ਰੈਲੀ ਦੌਰਾਨ ਆਪ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੇ ਵਿਚਾਰ ਸੁਣਨ ਲਈ ਹਲਕਾ ਸਾਹਨੇਵਾਲ ਦੇ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਆਪਣੇ ਸਮਰਥਕਾਂ ਨੂੰ ਨਾਲ ਲੈਕੇ ਭਾਰੀ ਗਿਣਤੀ ਵਿੱਚ ਪੁੱਜੇ। ਰੈਲੀ ਵਿੱਚ ਸ਼ਾਮਲ ਹੋਣ ਲਈ ਨਗਰ ਕੌਂਸਲ ਸਾਹਨੇਵਾਲ ਦੇ ਅਧੀਨ ਪੈਂਦੇ ਵਾਰਡ ਨੰਬਰ -14 ਤੋਂ ਸਤਪਾਲ ਸਿੰਘ ਸੱਤਾ ਧਰਮਸੋਤ ਅਤੇ ਬਲਵੰਤ ਸਿੰਘ ਨੰਦਪੁਰ ਆਪਣੇ ਭਾਰੀ ਇਕੱਠ ਨਾਲ ਸਾਹਨੇਵਾਲ ਤੋਂ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਕੁਲਦੀਪ ਐਰੀ, ਮਨਜਿੰਦਰ ਸਿੰਘ ਭੋਲਾ, ਜਸਕਰਨ ਸਿੰਘ ਲਾਲੀ ਹਰਾ, ਵਿਜੈ ਪੁਰੀ, ਸੁਜਲ, ਜਸਵਿੰਦਰ ਸਿੰਘ ਭੋਲਾ, ਰੋਹਿਤ, ਹੈਰੀ, ਸਨੀ ਆਦਿ ਭਾਰੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।