ਸਾਨੂੰ ਸਭ ਨੂੰ ਸੰਵਿਧਾਨ ਦੀ ਕਰਨੀ ਚਾਹੀਦੀ ਰੱਖਿਆ : ਸਖਜੀਤ ਸਿੰਘ
ਤਿਰੰਗਾ ਝੰਡਾ ਲਹਿਰਾਕੇ ਸਮੂਹ ਦੇਸ਼ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ
Publish Date: Tue, 27 Jan 2026 07:50 PM (IST)
Updated Date: Wed, 28 Jan 2026 04:13 AM (IST)

ਤਿਰੰਗਾ ਝੰਡਾ ਲਹਿਰਾਕੇ ਸਮੂਹ ਦੇਸ਼ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਫੋਟੋ ਨੰਬਰ-26 ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਗਣਤੰਤਰ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਸਾਹਨੇਵਾਲ ਵੱਲੋਂ ਰਖਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਸਮਾਗਮ ਦੌਰਾਨ ਸਾਬਕਾ ਨਗਰ ਕੌਂਸਲ ਸਾਬਕਾ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਸਮੇਤ ਭਾਵਾਧਸ ਪੰਜਾਬ ਦੇ ਪ੍ਰਧਾਨ ਸਵਰਨ ਕੁਮਾਰ ਸੋਨੀ, ਪ੍ਰਧਾਨ ਸਰਬਜੀਤ ਸਿੰਘ ਕਡਿਆਣਾ, ਸਾਬਕਾ ਪ੍ਰਧਾਨ ਹਰਵੰਤ ਸਿੰਘ ਮਾਂਗਟ, ਪ੍ਰਧਾਨ ਗੁਰਦੀਪ ਸਿੰਘ ਕੌਲ, ਕੌਂਸਲਰ ਅਮਨ ਪਨੇਸਰ ਮਨਜਿੰਦਰ ਸਿੰਘ ਭੋਲਾ, ਜਸਕਰਨ ਸਿੰਘ ਲਾਲੀ ਹਰਾ ਆਦਿ ਵੱਲੋਂ ਸਮੂਹ ਮੈਂਬਰਾਂ ਦੀ ਹਾਜ਼ਰੀ ਚ ਰਾਸਟਰੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਇਸ ਮੌਕੇ ਰਾਸ਼ਟਰੀ ਗੀਤ ਗਾਇਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਆਪਣੇ ਸੰਬੋਧਨ ਰਾਹੀਂ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਅੱਜ ਦਿਨ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ ਅਤੇ ਗਣਤੰਤਰ ਦਿਵਸ ਨੂੰ ਭਾਰਤੀ ਸੰਵਿਧਾਨ ਦੇ ਸਥਾਪਨਾ ਦਿਵਸ ਦੇ ਰੂਪ ਵਿੱਚ ਪੂਰੇ ਭਾਰਤ ਦੇਸ਼ ਮਨਾਇਆ ਜਾਂਦਾ। ਉਨ੍ਹਾਂ ਸਾਂਝੇ ਤੌਰ ਤੇ ਭਾਰਤੀ ਸੰਵਿਧਾਨ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅੱਜ ਜੋ ਅਸੀਂ ਸੁੱਖ ਦਾ ਆਨੰਦ ਮਾਣ ਰਹੇ ਹਾਂ, ਉਹ ਭਾਰਤੀ ਸੰਵਿਧਾਨ ਵੱਲੋਂ ਦਿੱਤੇ ਗਏ ਹੱਕਾਂ ਦੀ ਦੇਣ ਹੈ ਅਤੇ ਸਾਨੂੰ ਸਭ ਨੂੰ ਆਪਣੇ ਭਾਰਤੀ ਸੰਵਿਧਾਨ ਦੀ ਅੱਗੇ ਹੋ ਕੇ ਰੱਖਿਆ ਕਰਨੀ ਚਾਹੀਦੀ ਹੈ। ਇਸ ਮੌਕੇ ਕੈਪਟਨ ਸੁਖਜੀਤ ਸਿੰਘ ਹਰਾ ਵੱਲੋਂ ਸਮੂਹ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਦੇਸ਼ ਨਸ਼ਿਆਂ ਅਤੇ ਚਾਇਨਾ ਡੋਰ ਨੇ ਬਰਬਾਦ ਕਰ ਕੇ ਰੱਖ ਦਿੱਤਾ ਹੈ ਅਤੇ ਅੱਜ ਸਾਨੂੰ ਸਭ ਨੂੰ ਪਾਰਟੀਬਾਜ਼ੀ ਤੋਂ ਉੱਪਰ ਉਠਕੇ ਨਸ਼ਿਆਂ ਅਤੇ ਚਾਇਨਾ ਡੋਰ ਨੂੰ ਬੰਦ ਕਰਵਾਉਣ ਲਈ ਇਕ ਜੁੱਟ ਹੋ ਕੇ ਜੰਗ ਲੜਨੀ ਚਾਹੀਦੀ ਹੈ, ਤਾਂ ਕਿ ਆਪਣੇ ਪੰਜਾਬ ਨੂੰ ਨਸ਼ਾ ਅਤੇ ਚਾਇਨਾ ਡੋਰ ਨੂੰ ਮੁਕਤ ਕਰਾ ਸਕੀਏ। ਇਸ ਮੌਕੇ ਪਰਵਿੰਦਰ ਸਿੰਘ ਅਲਬੇਲਾ ਵੱਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ।ਭਾਰਤੀ ਸੰਵਿਧਾਨ ਦਿਵਸ ਨੂੰ ਮੁੱਖ ਰੱਖਦਿਆਂ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਵੱਖ-ਵੱਖ ਨਾਮਵਰ ਸ਼ਖ਼ਸੀਅਤਾਂ ਨੂੰ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਦੌਰਾਨ ਰਿਟਾ. ਥਾਣੇਦਾਰ ਲਾਭ ਸਿੰਘ ਸਿੱਧੂ ਵੱਲੋਂ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬ ਨਿਭਾਈ ਗਈ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਚੇਅਰਮੈਨ ਮਲਕੀਤ ਸਿੰਘ ਗਿੱਲ,ਅਵਤਾਰ ਸਿੰਘ ਲਾਈਨਜ਼ ਕਲੱਬ,ਆਈਐੱਸ ਖੰਨਾ, ਮਨਜੀਤ ਸਿੰਘ ਲੁਧਿਆਣਾ, ਤਜਿੰਦਰ ਠਾਕੁਰ,ਰੋਹਿਤ ਬਡਲਾ,ਰਿਟਾ.ਡੀਐਸਪੀ ਦਵਿੰਦਰ ਸਿੰਘ ਸੰਧੂ, ਰਿਟਾ. ਡੀਐਸਪੀ ਗੁਰਬਚਨ ਸਿੰਘ, ਸਰਪੰਚ ਐਡਵੋਕੇਟ ਮਨਦੀਪ ਸਿੰਘ ਸਾਹਨੀ,ਇਕਬਾਲ ਸਿੰਘ ਜੰਡਿਆਲੀ (ਪੀਏ ਕੈਬਨਿਟ ਮੰਤਰੀ ਮੁੰਡੀਆਂ), ਸਾਬਕਾ ਕੌਂਸਲਰ ਦਵਿੰਦਰ ਸਿੰਘ ਚਾਹਲ, ਸੰਪੂਰਨ ਸਿੰਘ ਸਨਮ, ਰਿਟਾ. ਥਾਣੇਦਾਰ ਲਾਭ ਸਿੰਘ ਸਿੱਧੂ, ਪ੍ਰਧਾਨ ਬਲਜੀਤ ਸਿੰਘ ਹਰਾ, ਵਾਇਸ ਪ੍ਰਧਾਨ ਮਲਕੀਤ ਸਿੰਘ ਹਰਾ, ਅਵਤਾਰ ਸਿੰਘ ਕੈਂਥ, ਦਰਸ਼ਨ ਲਾਲ ਅਤੇ ਭਾਰੀ ਗਿਣਤੀ ’ਚ ਐਸੋਸੀਏਸ਼ਨ ਦੇ ਸਮੂਹ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।