ਕਰੋੜਾਂ ਰੁਪਏ ਗਊ ਸੈਸ ਵਜੋਂ ਵਸੂਲਣ ਵਾਲੀ ਸਰਕਾਰ ਪਸ਼ੂਆਂ ਦੀ ਸੰਭਾਲ ਕਰਨ ’ਚ ਨਾਕਾਮ : ਸਲੂਜਾ
ਕਰੋੜਾਂ ਰੁਪਏ ਗਊ ਸੈਸ ਦੇ ਰੂਪ ਵਿੱਚ ਵਸੂਲਣ ਵਾਲੀ ਸਰਕਾਰ ਪਸ਼ੂਆਂ ਦੀ ਸੰਭਾਲ ਕਰਨ ਵਿੱਚ ਨਾਕਾਮ ਰਹੀ-ਸਲੂਜਾ
Publish Date: Tue, 20 Jan 2026 08:04 PM (IST)
Updated Date: Wed, 21 Jan 2026 04:19 AM (IST)

- ਸੜਕਾਂ ’ਤੇ ਅਵਾਰਾ ਪਸ਼ੂਆਂ ਦੀ ਭਰਮਾਰ ਹੋਣ ਕਰ ਕੇ ਨਿੱਤ ਵਾਪਰ ਰਹੇ ਨੇ ਹਾਦਸੇ ਫ਼ੋਟੋ ਨੰਬਰ-14 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਉਘੇ ਸਮਾਜਸੇਵੀ ਤੇ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਨੇ ਕਿਹਾ ਕਿ ਆਮ ਲੋਕਾਂ ਤੋਂ ਕਰੋੜਾਂ ਰੁਪਏ ਗਊ ਸੈਸ ਦੇ ਰੂਪ ਵਿੱਚ ਲੈਣ ਦੀ ਬਾਵਜੂਦ ਪੰਜਾਬ ਸਰਕਾਰ ਆਮ ਨਾਗਰਿਕ ਨੂੰ ਆਵਾਰਾ ਗਊਆਂ ਤੇ ਹੋਰ ਪਸ਼ੂਆਂ ਤੋਂ ਬਚਾਉਣ ਵਿੱਚ ਨਾਕਾਮ ਸਾਬਿਤ ਹੈ। ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ। ਸਲੂਜਾ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਖਾਸ ਕਰਕੇ ਸੰਗਰੂਰ ਤੋਂ ਫਿਰੋਜ਼ਪੁਰ ਰੋਡ ਨੂੰ ਮਿਲਾਉਣ ਵਾਲਾ ਪੁੱਲ ਚਾਲੂ ਹੋਣ ਕਰਕੇ ਇਹ ਹਾਈਵੇ ਬਾਈਪਾਸ ਰੋਡ ਬਹੁਤ ਚੱਲ ਰਹੀ ਹੈ ਅਤੇ ਇਸ ਰੋਡ ’ਤੇ ਅਵਾਰਾ ਪਸ਼ੂਆਂ ਦੀ ਭਰਮਾਰ ਹੈ। ਜਿਸ ਨਾਲ ਹਨੇਰੇ ਤੇ ਖਾਸ ਕਰਕੇ ਧੁੰਦ ਦੇ ਮੌਸਮ ਵਿਚ ਭਿਆਨਕ ਹਾਦਸੇ ਵਾਪਰ ਸਕਦੇ ਹਨ। ਸਲੂਜਾ ਨੇ ਜਿੱਥੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਜਦੋਂ ਗਾਂ, ਮੱਝ ਜਾਂ ਬਲਦ ਉਹਨਾਂ ਦੇ ਕੰਮ ਦੇ ਨਹੀਂ ਰਹਿੰਦੇ, ਤਾਂ ਉਹਨਾਂ ਨੂੰ ਰਾਤ ਦੇ ਹਨੇਰੇ ਵਿੱਚ ਸ਼ਹਿਰਾਂ ਦੀਆਂ ਸੜਕਾਂ ਤੇ ਹਾਈਵੇ ’ਤੇ ਛੱਡਣ ਦੀ ਬਜਾਏ ਇਨਸਾਨੀਅਤ ਦੇ ਨਾਤੇ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ। ਜਿਹਨਾਂ ਤੋਂ ਸਾਰੀ ਜ਼ਿੰਦਗੀ ਫਾਇਦਾ ਲਿਆ ਤੇ ਸਰਕਾਰਾਂ ਵੀ ਜਦੋਂ ਆਮ ਜਨਤਾ ਤੋਂ ਕਰੋੜਾਂ ਰੁਪਏ ਗਊ ਸੈਸ ਇਕੱਠਾ ਕਰਦੀਆਂ ਹਨ ਤਾਂ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਸੰਭਾਲਣ ਦਾ ਉਪਰਾਲਾ ਕਰਨ ਤਾਂ ਕਿ ਨਿੱਤ ਦਿਨ ਹੋਣ ਵਾਲੇ ਹਾਦਸੇ, ਜਿਹਨਾਂ ’ਚ ਬੱਚੇ, ਬਜ਼ੁਰਗ ਤੇ ਆਮ ਲੋਕ ਸ਼ਿਕਾਰ ਹੋ ਕੇ ਮੌਤ ਦੇ ਮੂੰਹ ’ਚ ਜਾ ਰਹੇ ਹਨ, ਉਨ੍ਹਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।