ਮੰਦਰ 'ਚ ਚੌਥਾ ਵੱਡਾ ਮੇਲਾ ਸ਼ਰਧਾਪੂਰਵਕ ਮਨਾਇਆ
ਮਾਤਾ ਮੈਦਾਨਣ ਦੇਵੀ ਅਤੇ ਮਾਤਾ ਸ਼ੀਤਲਾ ਦੇਵੀ ਦੇ ਮੰਦਰ 'ਚ ਚੌਥਾ ਵੱਡਾ ਮੇਲਾ ਸ਼ਰਧਾਪੂਰਵਕ ਮਨਾਇਆ
Publish Date: Tue, 10 Mar 2026 06:40 PM (IST)
Updated Date: Tue, 10 Mar 2026 06:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸਾਹਨੇਵਾਲ ਸਾਹਨੇਵਾਲ ਕਸਬੇ ’ਚ ਬਣੇ ਮਾਤਾ ਮੈਦਾਨਣ ਦੇਵੀ ਅਤੇ ਮਾਤਾ ਸ਼ੀਤਲਾ ਦੇਵੀ ਦੇ ਮੰਦਰ ਚ ਚੌਥਾ ਵੱਡਾ ਮੇਲਾ ਸ਼ਰਧਾਪੂਰਵਕ ਮਨਾਇਆ ਗਿਆ। ਇਸ ਦੌਰਾਨ ਮੰਦਰ ਦੇ ਪ੍ਰਧਾਨ ਸਵਰਨ ਕੁਮਾਰ ਸੋਨੀ ਅਤੇ ਵਾਈਸ ਪ੍ਰਧਾਨ ਰਮਨ ਕੁਮਾਰ ਰੋਮੀ ਨੇ ਦੱਸਿਆ ਕਿ ਮੰਦਿਰ ’ਚ ਪੂਜਾ ਕਰਨ ਲਈ ਹਜ਼ਾਰਾਂ ਸ਼ਰਧਾਲੂਆਂ ਦੀਆਂ ਤੜਕਸਾਰ ਤੋਂ ਹੀ ਲੰਮੀਆ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਤੇ ਸ਼ਰਧਾਲੂ ਦੂਰ-ਦੁਰਾਡੇ ਤੋਂ ਮੱਥਾ ਟੇਕਣ ਲਈ ਆਏ ਹੋਏ ਸਨ। ਮੰਦਰ ਵੱਲੋਂ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਦੀਪਕ ਸਹੋਤਾ, ਪ੍ਰਵੀਨ ਸਹੋਤਾ, ਵਿਸ਼ਾਲ, ਲਵਕੇਸ਼ ਸੋਨੀ, ਰਾਜੇਸ਼ ਕੁਮਾਰ, ਅਮਿਤ ਕੁਮਾਰ, ਰਾਜਿੰਦਰ ਕੁਮਾਰ, ਰੋਹਿਤ ਕੁਮਾਰ, ਰੋਹਿਤ ਗਿੱਲ, ਰਿੰਪੀ ਬੇਗੜਾ, ਕਿੰਪੀ, ਸੰਦੀਪ,ਮਾਸਟਰ ਗੁਰਸੇਵਕ ਸਿੰਘ, ਮਾਸਟਰ ਮੱਖਣ ਸਿੰਘ ਆਦਿ ਹਾਜ਼ਰ ਸਨ।