ਬੇਸਹਾਰਾ ਗਊਆਂ ਲਈ ਬਣਾਈ ਜਾ ਰਹੀ ਗਊਸ਼ਾਲਾ ਦਾ ਨੀਂਹ ਪੱਥਰ ਭਲਕੇ
ਰਕਬਾ ਭਵਨ ਵਿਖੇ ਬੇਸਹਾਰਾ ਗਊਆਂ ਲਈ ਬਣਾਈ ਜਾ ਰਹੀ ਗਊਸ਼ਾਲਾ ਦਾ ਨੀਂਹ ਪੱਥਰ ਭਲਕੇ
Publish Date: Fri, 13 Mar 2026 10:57 PM (IST)
Updated Date: Fri, 13 Mar 2026 11:00 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਗਊ ਪਾਲਕਾਂ ਵੱਲੋਂ ਦੁੱਧ ਉਪਰੰਤ ਫੰਡਰ ਸਮਝ ਕੇ ਗਊਆਂ ਨੂੰ ਸੜਕਾਂ ਦੇ ਕਿਨਾਰੇ ਬੇਸਹਾਰਾ ਛੱਡ ਦਿੱਤਾ ਜਾਂਦਾ ਹੈ ਜੋ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਬੇਸਹਾਰਾ ਗਊਆਂ ਨੂੰ ਸਹਾਰਾ ਦੇਣ ਲਈ ਸੁਆਮੀ ਗੰਗਾ ਨੰਦ ਜੀ ਭੂਰੀ ਵਾਲੇ ਗਊਸ਼ਾਲਾ ਟਰੱਸਟ ਵੱਲੋਂ ਨਵੀਂ ਗਊਸ਼ਾਲਾ ਦਾ ਨੀਂਹ ਪੱਥਰ 15 ਮਾਰਚ ਨੂੰ ਸਵੇਰੇ 11.15 ਵਜੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਨੇੜੇ ਰੱਖਿਆ ਜਾ ਰਿਹਾ ਹੈ। ਟਰੱਸਟੀ ਡਾ. ਬਲਵਿੰਦਰ ਬਾਂਸਲ, ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਰਾਜ ਪੁਰੋਹਿਤ ਡੂੰਗਰ ਸਿੰਘ, ਵਿਨੋਦ ਕਾਲੀਆ, ਹੈਪੀ ਬਾਂਸਲ, ਨੀਰਜ ਬਾਵਾ, ਮਾਸਟਰ ਗੁਰਦਿਆਲ ਸਿੰਘ, ਅਮਰਜੀਤ ਸਿੰਘ ਗਰੇਵਾਲ, ਕਰਨੈਲ ਸਿੰਘ ਗਿੱਲ , ਡਾ. ਗੁਰਪਾਲ ਸਿੰਘ ਨੇ ਦੱਸਿਆ ਕਿ ਨੀਂਹ ਪੱਥਰ ਰੱਖਣ ਦੀ ਰਸਮ ਸੰਤ ਕਰਮ ਦਾਸ ਗੱਦੀ ਨਸ਼ੀਨ ਗਰੀਬਦਾਸ ਡੇਰਾ ਸੰਤ ਸਾਧੂ ਜੀ ਨੂਰਮਹਿਲ ਵਾਲੇ, ਮਹੰਤ ਪ੍ਰਵੀਨ ਚੌਧਰੀ, ਸੰਤ ਰਾਮਪਾਲ ਸਿੰਘ ਜੀ ਝਾਂਡਿਆਂ ਵਾਲੇ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਕੈਪਟਨ ਸੰਦੀਪ ਸੰਧੂ, ਅਵਿਨਾਸ਼ ਗੁਪਤਾ, ਆਰਐੱਨ ਗੁਪਤਾ, ਗਿਰਧਾਰੀ ਲਾਲ ਬੱਸੀ, ਮਹੇਸ਼ ਗੋਇਲ ਆਦਿ ਗਊ ਭਗਤ ਅਦਾ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਗਊਸ਼ਾਲਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ। ਇਸ ਮਹਾਂ ਕੁੰਭ ਵਿੱਚ ਕੋਈ ਵੀ ਭਗਤ ਸਹਿਯੋਗ ਕਰ ਸਕਦਾ ਹੈ ਕਿਉਂਕਿ ਗਊਸ਼ਾਲਾ ਦਾ ਪ੍ਰਾਜੈਕਟ ਬਹੁਤ ਵੱਡਾ ਹੈ, ਗਊਆਂ ਲਈ ਸ਼ੈੱਡ ਉਨ੍ਹਾਂ ਦੇ ਰੱਖ-ਰਖਾਅ ਲਈ ਲੁੜੀਂਦੇ ਪ੍ਰਬੰਧ, ਕ੍ਰਿਸ਼ਨ ਭਗਵਾਨ ਦਾ ਮੰਦਿਰ, ਤੂੜੀ ਸਟੋਰ ਆਦਿ ਕਈ ਵੱਡੇ ਖਰਚੇ ਹਨ ਜਿਨ੍ਹਾਂ ਲਈ ਟਰੱਸਟ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ।