ਠਾਠ ਡਾਂਗੋਂ ਵਿਖੇ ਗੁਰਬਾਣੀ ਦਾ ਪ੍ਰਵਾਹ ਵਗਿਆ
ਠਾਠ ਡਾਂਗੋਂ ਵਿਖੇ ਗੁੁਰਬਾਣੀ ਦਾ ਪ੍ਰਵਾਹ ਵਗਿਆ
Publish Date: Tue, 20 Jan 2026 07:43 PM (IST)
Updated Date: Wed, 21 Jan 2026 04:16 AM (IST)

ਬਾਬਾ ਰਵਿੰਦਰ ਸਿੰਘ ਜੋਨੀ ਸਮੇਤ ਸੰਤਾਂ ਨੇ ਭਰੀ ਹਾਜ਼ਰੀ ਰਾਜਿੰਦਰ ਸਿੰਘ ਡਾਂਗੋਂ, ਪੰਜਾਬੀ ਜਾਗਰਣ, ਪੱਖੋਵਾਲ : ਨਾਨਕਸਰ ਦਰਬਾਰ ਡਾਂਗੋ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਸਰਬਜੋਤ ਸਿੰਘ ਦੀ ਦੇਖ ਰੇਖ ਹੇਠ 27ਵੇਂ ਸਲਾਨਾ ਸਮਾਗਮ ਦਾ ਆਗਾਜ਼ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛੱਤਰ ਛਾਇਆ ਹੇਠ ਪਹਿਲੇ ਦਿਨ ਕੀਰਤਨੀ ਵਰਖਾ ਹੋਈ। ਦਸਮ ਪਿਤਾ ਸ੍ਰੀ ਗੁੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਬਾਬਾ ਮੀਹਾ ਸਿੰਘ ਜੀ ਸਿਆੜ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਦੇ ਕੀਰਤਨ ਦਰਬਾਰ ’ਚ ਭਾਈ ਬਲਪ੍ਰੀਤ ਸਿੰਘ ਡਾਂਗੋ, ਬਾਬਾ ਰਣਜੀਤ ਸਿੰਘ ਛਪਾਰ, ਸੰਤ ਬਾਬਾ ਅਮਰਜੀਤ ਸਿੰਘ ਬਨਭੋਰੇ ਵਾਲੇ, ਸੰਤ ਫ਼ਕੀਰ ਸਿੰਘ ਖੰਨੇ ਵਾਲੇ, ਬਾਬਾ ਰਵਿੰਦਰ ਸਿੰਘ ਜੋਨੀ ਆਦਿ ਨੇ ਵੱਡੀ ਗਿਣਤੀ ਵਿੱਚ ਜੁੜੀਆਂ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕਰਦਿਆਂ ਕਿਹਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਮਿਲੇ ਇਸ ਮਨੁੱਖੇ ਜੀਵਨ ਦੇ ਵਿੱਚ ਚੰਗੇ ਕਰਮ ਅਤੇ ਨਿੱਤਨੇਮ ਕਰਨਾ ਸਾਡੀ ਡਿਊਟੀ ਹੈ। ਜਿਸਦਾ ਫਲ ਉਸ ਵਾਹਿਗੁਰੂ ਨੇ ਆਪੇ ਹੀ ਦੇ ਦੇਣਾ। ਉਨ੍ਹਾਂ ਕਿਹਾ ਕਿ ਜਿਹੜੇ ਬਾਬਾ ਮੀਹਾਂ ਸਿੰਘ ਜੀ ਵਰਗੇ ਮਹਾਂਪੁਰਖਾਂ ਦੇ ਦਿਹਾੜੇ ਅਸੀਂ ਮਨਾ ਰਹੇ ਹਾਂ, ਉਨ੍ਹਾਂ ਦਾ ਨਾਮ ਲੈਣ ਨਾਲ ਹੀ ਰਸਨਾ ਪਵਿੱਤਰ ਹੋ ਜਾਂਦੀ ਹੈ। ਐਸੇ ਸਾਧੂਆਂ ਨੇ ਆਪ ਨਾਮ ਦਾ ਰਸ ਲੈਕੇ ਦੂਸਰਿਆਂ ਨੂੰ ਵੀ ਜਪਣ ਲਾ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰਾਂ ਸੂਈ ਧਾਗੇ ਦਾ ਕੰਮ ਜੋੜਨਾ ਹੈ, ਉਸੇ ਤਰ੍ਹਾਂ ਸਾਧੂ ਵੀ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨ ਦਾ ਕੰਮ ਕਰਦੇ ਹਨ ਤੇ ਬਾਬਾ ਮੀਹਾਂ ਸਿੰਘ ਜੀ ਦੀ ਯਾਦ ਵਿੱਚ ਅੱਜ ਬਾਬਾ ਸਰਬਜੋਤ ਸਿੰਘ ਜੀ ਵਾਲਿਆਂ ਵੱਲੋਂ ਕਰਵਾਏ ਜਾ ਰਹੇ ਇਹ ਸਮਾਗਮ ਵੀ ਸੰਗਤਾਂ ਨੂੰ ਗੁੁਰੂ ਦੇ ਨਾਲ ਜੋੜਨ ਦਾ ਕੰਮ ਕਰ ਰਹੇ ਹਨ। ਸਮਾਗਮ ਦੌਰਾਨ ਬਾਬਾ ਡਾਂਗੋ ਵਾਲਿਆਂ ਵੱਲੋਂ ਆਏ ਹੋਏ ਸਾਰੇ ਹੀ ਸੰਤਾਂ ਮਹਾਪੁਰਖਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਸੱਗੂ, ਜਗਜੀਤ ਸਿੰਘ ਅਰੋੜਾ, ਅਮਰਿੰਦਰ ਸਿੰਘ ਕੈਨੇਡਾ, ਪ੍ਰਦੀਪ ਸ਼ਰਮਾ ਇੰਗਲੈਂਡ, ਕਿ੍ਰਪਾਲ ਸਿੰਘ ਡਾਂਗੋਂ, ਬਾਬਾ ਬੂਟਾ ਸਿੰਘ ਬਜੁਰਗ, ਸੁਖਪਾਲ ਸਿੰਘ ਪੱਖੋਵਾਲ, ਦਵਿੰਦਰ ਸਿੰਘ ਰਾਮਗੜ੍ਹ, ਪਰਮਿੰਦਰ ਲੀਲ ਆਦਿ ਹਾਜ਼ਰ ਸਨ।