ਬੇਖ਼ੌਫ ਚੋਰਾਂ ਦਾ ਕਾਰਨਾਮਾ: ਘਰ ਦੇ ਬਾਹਰ ਖੜ੍ਹੀ ਇਨੋਵਾ ਗੱਡੀ 'ਤੇ ਮਾਰਿਆ ਹੱਥ, ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ
ਜਵਾਹਰ ਨਗਰ ਕੈਂਪ ਦੀ ਗਲੀ ਨੰਬਰ 14 ਦੇ ਇੱਕ ਘਰ ਦੇ ਬਾਹਰੋਂ ਇਨੋਵਾ ਗੱਡੀ ਚੋਰੀ ਹੋ ਗਈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਕਾਰ ਦੇ ਮਾਲਕ ਚੇਤਨ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।
Publish Date: Tue, 03 Mar 2026 01:27 PM (IST)
Updated Date: Tue, 03 Mar 2026 01:28 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਜਵਾਹਰ ਨਗਰ ਕੈਂਪ ਦੀ ਗਲੀ ਨੰਬਰ 14 ਦੇ ਇੱਕ ਘਰ ਦੇ ਬਾਹਰੋਂ ਇਨੋਵਾ ਗੱਡੀ ਚੋਰੀ ਹੋ ਗਈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਕਾਰ ਦੇ ਮਾਲਕ ਚੇਤਨ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।
ਟੈਂਟ ਦਾ ਕੰਮ ਕਰਨ ਵਾਲੇ ਚੇਤਨ ਨੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਹੀ ਉਸਨੇ ਆਪਣੀ ਇਨੋਵਾ ਗੱਡੀ ਘਰ ਦੇ ਬਿਲਕੁਲ ਬਾਹਰ ਖੜੀ ਕੀਤੀ ਸੀ। ਸਵੇਰ ਵੇਲੇ ਉਹ ਜਿਵੇਂ ਹੀ ਆਪਣੇ ਕੰਮ ਲਈ ਘਰ ਚੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ ਕਿ ਗੱਡੀ ਚੋਰੀ ਹੋ ਚੁੱਕੀ ਸੀ। ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਚੇਤਨ ਦੀ ਸ਼ਿਕਾਇਤ ਲੈ ਕੇ ਐਫ ਆਈਆਰ ਦਰਜ ਕਰ ਲਈ ਹੈ। ਇਸ ਮਾਮਲੇ ਵਿੱਚ ਪੁਲਿਸ ਫੁਟੇਜ ਖੰਗਾਲ ਕੇ ਅਣਪਛਾਤੇ ਚੋਰਾਂ ਦੀ ਤਲਾਸ਼ ਕਰਨ ਵਿੱਚ ਜੁੱਟ ਗਈ ਹੈ।