ਧਰਨੇ ’ਤੇ ਬੈਠੇ ਮੁਲਾਜ਼ਮ ਨੇ ਸੀਪੀ ਤੋਂ ਸੁਰੱਖਿਆ ਮੰਗੀ
ਧਰਨੇ ਤੇ ਬੈਠੇ ਮੁਲਾਜ਼ਮ ਨੇ ਪੁਲਿਸ ਕਮਿਸ਼ਨਰ ਤੋਂ ਸੁਰੱਖਿਆ ਮੰਗੀ
Publish Date: Tue, 20 Jan 2026 06:56 PM (IST)
Updated Date: Wed, 21 Jan 2026 04:15 AM (IST)

- ਪ੍ਰਿੰਸੀਪਲ ਤੇ ਕਾਲਜ ਮੈਨੇਜਮੈਂਟ ਮੇਰੇ ’ਤੇ ਹਮਲਾ ਕਰਵਾ ਸਕਦੇ ਨੇ : ਕੁਲਭੂਸ਼ਣ ਸ਼ਰਮਾ - ਇਯਾਲੀ ਖੁਰਦ ਦੇ ਸਰਪੰਚ ਵੱਲੋਂ ਸਾਥੀਆਂ ਸਮੇਤ ਕੁਲਭੂਸ਼ਣ ਸ਼ਰਮਾ ਦੇ ਧਰਨੇ ਦਾ ਸਮਰਥਨ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸ਼੍ਰੀ ਆਤਮ ਵਲਭ ਜੈਨ ਕਾਲਜ ਲੁਧਿਆਣਾ ਦੇ ਬਾਹਰ ਕੱਲ੍ਹ ਤੋਂ ਧਰਨੇ ’ਤੇ ਬੈਠੇ ਕੁਲਭੂਸ਼ਨ ਸ਼ਰਮਾ ਸੀਨੀਅਰ ਅਸਿਸਟੈਂਟ ਨੇ ਦੱਸਿਆ ਕਿ ਮੈਨੇਜਮੈਂਟ ਕਮੇਟੀ ਤੇ ਬਾਕੀ ਕਮੇਟੀ ਦੇ ਮੈਂਬਰ ਰਸੂਖਦਾਰ ਲੋਕ ਹਨ। ਕੁਲਭੂਸ਼ਨ ਸ਼ਰਮਾ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਲਿਖਿਆ ਪੱਤਰ ਪ੍ਰੈੱਸ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਮੈਨੂੰ ਆਪਣੇ ਉੱਤੇ ਕਾਲਜ ਪ੍ਰਿੰਸੀਪਲ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਹਮਲਾ ਕਰਵਾਏ ਜਾਣ ਦਾ ਖਦਸ਼ਾ ਹੈ, ਜਿਸ ਕਾਰਨ ਮੈਂ ਪੁਲਿਸ ਕਮਿਸ਼ਨਰ ਲੁਧਿਆਣਾ ਕੋਲੋਂ ਆਪਣੀ ਸੁਰੱਖਿਆ ਲਈ ਰਾਤ ਨੂੰ ਦੋ ਪੁਲਿਸ ਮੁਲਾਜ਼ਮਾਂ ਦੀ ਮੰਗ ਕੀਤੀ ਹੈ। ਉਸ ਨੇ ਦੱਸਿਆ ਕਿ ਪ੍ਰਿੰਸਿਪਲ ਸੰਦੀਪ ਕੁਮਾਰ ਦਾ ਨਾਮ ਪੰਜਾਬ ਸਰਕਾਰ ਵੱਲੋਂ ਆਈ ਅਯੋਗ ਪ੍ਰਿੰਸਿਪਲ ਦੀ ਰਿਪੋਰਟ ’ਚ ਹੈ। ਪੰਜਾਬ ਦੇ ਮੀਡੀਆ ’ਚ ਇਸ ਰਿਪੋਰਟ ਦਾ ਜ਼ਿਕਰ ਹੋ ਚੁੱਕਾ ਹੈ। ਭਵਾਨੀਗੜ੍ਹ ਕਾਲਜ ਵਿੱਚੋਂ ਵੀ ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਿੰਸੀਪਲ ਸੰਦੀਪ ਕੁਮਾਰ ਦੀ ਸੇਲੈਕਸ਼ਨ ਨੂੰ ਰੱਦ ਕੀਤਾ ਗਿਆ ਹੈ ਜਿਸ ਦੇ ਕਾਗਜ਼ ਵੀ ਮੇਰੇ ਕੋਲ ਹਨ। ਸ਼ਰਮਾ ਨੇ ਇਹ ਵੀ ਦੱਸਿਆ ਕਿ ਮੇਰੇ ਕੋਲ ਪੰਜਾਬ ਯੂਨੀਵਰਸਟੀ ਵਲੋਂ ਸਮੇਂ-ਸਮੇਂ ਤੇ ਕਾਲਜ ਦੇ ਖਿਲਾਫ ਕੀ-ਕੀ ਖਾਮੀਆ ਦੱਸੀਆਂ ਗਾਈਆਂ ਹਨ, ਓਹ ਸਾਰੇ ਪੱਤਰ ਮੇਰੇ ਕੋਲ ਹਨ। ਇਸ ਕਰਕੇ ਮੇਰੇ ਤੇ ਹਮਲਾ ਇਹਨਾਂ ਲੋਕਾਂ ਵੱਲੋਂ ਕਰਵਾਇਆ ਜਾ ਸਕਦਾ ਹੈ। ਇਸ ਮੌਕੇ ਇਯਾਲੀ ਖੁਰਦ ਦੇ ਸਰਪੰਚ ਰਾਜੇਸ਼ ਕੁਮਾਰ ਜੀ ਨੇ ਆਪਣੇ ਸਾਥੀਆਂ ਨਾਲ ਕੂਲਭੂਸ਼ਨ ਸ਼ਰਮਾ ਦੇ ਧਰਨੇ ਦਾ ਸਮਰਥਨ ਕੀਤਾ।