ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲਾਇਆ ਲੰਗਰ
ਰਾਮ ਨਗਰ ਦੀਆਂ ਸੰਗਤਾਂ ਵੱਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲਗਾਇਆ ਲੰਗਰ
Publish Date: Tue, 06 Jan 2026 07:33 PM (IST)
Updated Date: Wed, 07 Jan 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਾਹਨੇਵਾਲ : ਸਰਬੰਸਦਾਨੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਾਮ ਨਗਰ ਵਾਰਡ ਨੰਬਰ 11 ਦੀਆਂ ਸਮੂਹ ਸੰਗਤਾਂ ਵਲੋਂ ਦੁੱਧ ਤੇ ਬ੍ਰੈੱਡ ਪਕੌੜਿਆਂ ਦਾ ਸੰਗਤਾਂ ਲਈ ਲੰਗਰ ਲਾਇਆ ਗਿਆ। ਲੰਗਰ ਦੀ ਸੇਵਾ ਕਰਨ ਮੌਕੇ ਰਾਮ ਨਗਰ ਵਾਸੀ ਏਐੱਸਆਈ ਦਰਸ਼ਨ ਸਿੰਘ,ਜਸਪਾਲ ਸਿੰਘ, ਜਸਮੇਲ ਸਿੰਘ, ਇੰਦਰਜੀਤ ਸਿੰਘ, ਤਾਰਾ ਸਿੰਘ, ਨਿਰਭੈ ਸਿੰਘ, ਪ੍ਰੀਤਮ ਸਿੰਘ, ਗੁਰਨਾਮ ਸਿੰਘ, ਪ੍ਰਭ ਸਾਹਨੇਵਾਲ, ਚਰਨਜੀਤ ਸਿੰਘ, ਜਗਦੀਪ ਸਿੰਘ, ਬਲਵੀਰ ਸਿੰਘ ਪ੍ਰਾਪਰਟੀ ਡੀਲਰ, ਅੰਮ੍ਰਿਤਪਾਲ ਸਿੰਘ, ਗੌਤਮ ਸਾਹਨੇਵਾਲ, ਏਐੱਸਆਈ ਅਮਰਜੀਤ ਸਿੰਘ, ਬੰਟੀ ਮੰਗਲੀ, ਜਸਬੀਰ ਸਿੰਘ ਫੌਜੀ, ਮੱਖਣ ਸਿੰਘ ਹੋਰ ਆਦਿ ਮੈਂਬਰ ਹਾਜ਼ਰ ਸਨ।