ਜਰਗ ਦੀਆਂ ਅਕਾਲ ਜੁਗਤ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ
ਜਰਗ ਦੀਆਂ ਅਕਾਲ ਜੁਗਤ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ
Publish Date: Tue, 20 Jan 2026 08:09 PM (IST)
Updated Date: Wed, 21 Jan 2026 04:19 AM (IST)

ਭਾਰਤ ਕੇਸਰੀ ਪਹਿਲਵਾਨ ਰੂਬਲਜੀਤ ਖੰਨਾ ਤੇ ਛੋਟਾ ਮਿਲਖਾ ਜਗਨਜੋਤ ਸਿੰਘ ਨੂੰ ਦਿੱਤੇ ਮੋਟਰਸਾਈਕਲ ਜੇਤੂ ਦੌੜਾਕ ਖਿਡਾਰਨਾਂ ਕਸ਼ਿਸ ਤੇ ਜਪਨੀਤ ਕੌਰ ਨੂੰ ਐਕਟਿਵਾ ਸਕੂਟਰੀਆਂ ਨਾਲ ਕੀਤਾ ਸਨਮਾਨਿਤ ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ, ਜੌੜੇਪੁਲ ਜਰਗ : ਇਤਿਹਾਸਕ ਪਿੰਡ ਜਰਗ ਵਿਖੇ ਬੀਤੇ ਦਿਨੀਂ ਉੱਘੇ ਸਮਾਜ ਸੇਵੀ ਤੇ ਖੇਡ ਕੋਚ ਪਿੰਕਾ ਜਰਗ ਦੀ ਅਗਵਾਈ ਹੇਠ ਕਰਵਾਈਆਂ ਅਕਾਲ ਜੁਗਤ ਖੇਡਾਂ ਪੂਰੀ ਸ਼ਾਨੋ ਸ਼ੌਕਤ ਨਾਲ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਛੱਡਦੀਆਂ ਸਮਾਪਤ ਹੋਈਆਂ। ਅਕਾਲ ਜੁਗਤ ਖੇਡ ਮੇਲੇ ਚ 8 ਸਾਲ ਤੋਂ ਲੈ ਕੇ 20 ਸਾਲ ਤੱਕ ਦੇ ਲੜਕੇ ਤੇ ਲੜਕੀਆਂ ਦੇ 1 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਭਾਰਤ ਕੇਸਰੀ ਪਹਿਲਵਾਨ ਰੂਬਲਜੀਤ ਖੰਨਾ ਅਤੇ ਜੇਤੂ ਦੌੜਾਕ ਛੋਟਾ ਮਿਲਖਾ ਜਗਨਜੋਤ ਸਿੰਘ ਦਾ ਸਪਲੈਂਡਰ ਮੋਟਰਸਾਈਕਲ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਜੇਤੂ ਦੌੜਾਕ ਲੜਕੀਆਂ ਕਸ਼ਿਸ ਅਤੇ ਜਪਨੀਤ ਕੌਰ ਨੂੰ ਐਕਟਿਵਾ ਸਕੂਟਰੀਆਂ ਦੇਕੇ ਵਿਸੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ 16 ਸਾਲ ਵਰਗ ਦੀ ਦੌੜ ਵਿੱਚ ਦਿਲਪ੍ਰੀਤ ਸਿੰਘ ਨੇ 51 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ। ਵੱਖ-ਵੱਖ ਵਰਗਾਂ ਚੋਂ ਲੜਕੀਆਂ ਦੀ ਦੌੜ ਵਿੱਚ ਕਸ਼ਿਸ ਤੇ ਜਪਨੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 12 ਸਾਲ ਵਰਗ ਚ ਨਵਜੋਤ ਕੌਰ ਸਾਦਕ ਨੇ ਗਿਆਰਵਾਂ ਸਾਈਕਲ ਤੇ ਨਕਦ ਇਨਾਮ ਜਿੱਤਿਆ। ਨਵਰੀਤ ਕੌਰ ਨੇ ਨਕਦ ਇਨਾਮ ਤੇ ਸਾਈਕਲ ਜਿੱਤਿਆ। ਛੋਟਾ ਮਿਲਖਾ ਜਗਨਜੋਤ ਸਿੰਘ ਨੇ 18 ਸਾਲ ਵਰਗ ਚੋਂ 11 ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਟਰਾਫੀ ਜਿੱਤੀ। 20 ਸਾਲਾ ਵਰਗ ਚ ਲੜਕੀਆਂ ਚੋਂ ਮਾਇਆ ਨਾਮ ਦੀ ਲੜਕੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਨਕਦ ਇਨਾਮ ਤੇ ਟਰਾਫੀ ਜਿੱਤੀ। ਅਕਾਲ ਜੁਗਤ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਕਿੱਟਾਂ ਦਿੱਤੀਆਂ ਗਈਆਂ। ਇਸ ਮੌਕੇ ਸਮਾਜਸੇਵੀ ਅਨਮੋਲ ਕਵਾਤਰਾ ਲੁਧਿਆਣਾ ਨੇ ਵਿਸ਼ੇਸ਼ ਤੌਰ ਤੇ ਖੇਡਾਂ ਵਿੱਚ ਸ਼ਿਰਕਤ ਕਰਦਿਆਂ ਪਿੰਕਾ ਜਰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਪਿੰਡ ਵਾਸੀਆਂ, ਮੋਹਤਬਰ ਅਤੇ ਪ੍ਰਵਾਸੀ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਪਿੰਕਾ ਜਰਗ ਦਾ ਦਿਲੋ ਸਾਥ ਦੇਣ ਜੋ ਪੰਜਾਬ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਖੇਡਾਂ ਨਾਲ ਜੋੜ ਰਿਹਾ ਹੈ। ਅਨਮੋਲ ਕਵਾਤਰਾ ਨੇ ਐਲਾਨ ਕੀਤਾ ਕਿ ਉਹ ਅਕਾਲ ਜੁਗਤ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਬੱਚਿਆਂ ਨੂੰ ਐਕਟਿਵਾ ਸਕੂਟਰੀ ਨਾਲ ਸਨਮਾਨਿਤ ਕਰਨਗੇ। ਇਹਨਾਂ ਖੇਡਾਂ ਦੇ ਸੁਰੱਖਿਆ ਪ੍ਰਬੰਧਾਂ ਵਿੱਚ ਡੀ ਐੱਸ ਪੀ ਪਾਇਲ ਜਸਬਿੰਦਰ ਸਿੰਘ ਖੈਹਿਰਾ, ਐੱਸ ਐੱਚ ਓ ਸੁਖਵਿੰਦਰਪਾਲ ਸਿੰਘ ਸੋਹੀ ਪੁਲੀਸ ਪਾਰਟੀ ਸਮੇਤ ਮੌਜੂਦ ਰਹੇ। ਪਿੰਕਾ ਜਰਗ ਨੇ ਪਿੰਡ ਵਾਸੀਆਂ ਤੇ ਪ੍ਰਵਾਸੀ ਵੀਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਸਾਲ 2027 ਵਿੱਚ ਜਰਗ ਚ ਹੋਣ ਵਾਲੀਆਂ ਅਕਾਲ ਜੁਗਤ ਖੇਡਾਂ ਵਿੱਚ ਹੋਰ ਚੰਗੀਆਂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਮੌਕੇ ਸਰਪੰਚ ਸਰਬਜੀਤ ਸਿੰਘ ਸਰਬੀ ਮੰਡੇਰ ਜਰਗ, ਪ੍ਰਸਿੱਧ ਸਾਬਕਾ ਕਬੱਡੀ ਖਿਡਾਰੀ ਬਲਜੀਤ ਸਿੰਘ ਗੋਲਾ, ਸਾਬਕਾ ਹੈੱਡਮਾਸਟਰ ਬਲਜੀਤ ਕੌਰ ਮੰਡੇਰ, ਸਾਬਕਾ ਪ੍ਰਿੰਸੀਪਲ ਪਰਮਜੀਤ ਕੌਰ, ਪ੍ਰਿੰਸੀਪਲ ਜਸਵੀਰ ਕੌਰ ਮੰਡੇਰ, ਜਸਪ੍ਰੀਤ ਸਿੰਘ ਜੱਸੀ ਕੈਨੇਡਾ, ਸਾਬਕਾ ਸਰਪੰਚ ਹਰਮਿੰਦਰ ਸਿੰਘ, ਯੂਥ ਆਗੂ ਭਵਨਦੀਪ ਸਿੰਘ ਮੰਡੇਰ ਜਰਗ, ਪੰਚ ਮਨਦੀਪ ਸਿੰਘ ਮੰਡੇਰ, ਕਮਲਜੀਤ ਸਿੰਘ ਪੱਪੂ, ਸਾਬਕਾ ਸਰਪੰਚ ਜਤਿੰਦਰ ਸਿੰਘ ਭਿੰਦਾ, ਦਵਿੰਦਰ ਸਿੰਘ ਵੀਡਿਓ, ਰਣਧੀਰ ਸਿੰਘ ਧੀਰ, ਰਾਜਵਿੰਦਰ ਸਿੰਘ, ਮਾ. ਜਸਵੰਤ ਸਿੰਘ ਔਜਲਾ, ਕ੍ਰਿਸ਼ਨ ਡੀਜੇ ਜਰਗ ਆਦਿ ਹਾਜ਼ਰ ਸਨ।