ਬਚਪਨ ’ਚ ਦੇਖਿਆ ਸਾਫ ਬੁੱਢਾ ਦਰਿਆ ਨੌਜਵਾਨ ਪੀੜ੍ਹੀ ਨੂੰ ਦਿਖਾਉਣ ਦਾ ਸੁਪਨਾ ਸਾਕਾਰ ਕਰਨਾ ਮਕਸਦ : ਵਿਧਾਇਕ ਬੱਗਾ
ਬਚਪਨ ’ਚ ਦੇਖਿਆ ਸਾਫ ਬੁੱਢਾ ਦਰਿਆ ਨੌਜਵਾਨ ਪੀੜ੍ਹੀ ਨੂੰ ਦਿਖਾਉਣ ਦਾ ਸੁਪਨਾ ਸਾਕਾਰ ਕਰਨਾ ਮਕਸਦ : ਵਿਧਾਇਕ ਬੱਗਾ
Publish Date: Sat, 14 Mar 2026 11:05 PM (IST)
Updated Date: Sun, 15 Mar 2026 04:19 AM (IST)

ਫੋਟੋ 41 ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਵਿਧਾਨ ਸਭਾ ਹਲਕਾ ਉੱਤਰੀ ਸਥਿਤ ਰੇਲਵੇ ਲਾਈਨ ਨੇੜੇ ਲੰਘਦੇ ਬੁੱਢੇ ਨਾਲੇ ਵਿੱਚ ਡਿੱਗ ਰਹੇ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ ਲਈ ਨਵੇਂ ਡਿਸਪੋਜਲ ਦੇ ਕੰਮ ਦਾ ਉਦਘਾਟਨ ਵਿਧਾਇਕ ਚੋਧਰੀ ਮਦਨ ਲਾਲ ਬੱਗਾ ਨੇ ਕੀਤਾ। ਮੁਹੱਲਾ ਪੀਰੂ ਬੰਦਾ ਅਤੇ ਨਿਊ ਕੁੰਦਨ ਪੁਰੀ ਦੇ ਦੋਵੇਂ ਪਾਸੇ ਰੇਲਵੇ ਲਾਈਨ ਨਾਲ ਜੋੜਨ ਵਾਲੇ ਇਲਾਕੇ ਵਿੱਚ ਡਿਸਪੋਜ਼ਲ ਬਣਾਏ ਜਾਣ ਕਾਰਨ ਸੀਵਰੇਜ ਦਾ ਪਾਣੀ ਸਾਫ਼ ਹੋ ਕੇ ਬੁੱਢੇ ਦਰਿਆ ਵਿੱਚ ਪਵੇਗਾ। ਡਿਸਪੋਜ਼ਲ ਦੇ ਨਿਰਮਾਣ ’ਤੇ ਕਰੀਬ 28 ਲੱਖ ਰੁਪਏ ਦੀ ਲਾਗਤ ਆਵੇਗੀ। ਦੂਜੇ ਪਾਸੇ ਵਾਰਡ-92 ਵਿੱਚ ਅਮਨ ਵਿਹਾਰ ਅਤੇ ਵਾਰਡ-67 ਦੇ ਰਘੁਬੀਰ ਪਾਰਕ ਵਿੱਖੇ ਨਵੀਂ ਵਾਟਰ ਸਪਲਾਈ ਪਾਈਪ ਲਾਈਨ ਵਿਛਾਉਣ ਦੇ ਕੰਮ ਦਾ ਵੀ ਉਦਘਾਟਨ ਕੀਤਾ ਗਿਆ। ਇਸ ਵਾਟਰ ਸਪਲਾਈ ਪ੍ਰਾਜੈਕਟ ’ਤੇ ਲਗਭਗ 74 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਦੇ ਨਾਲ ਹੀ ਵਾਰਡ-67 ਵਿਖੇ ਦੁਰਗਾ ਪੁਰੀ ਦੀਆਂ ਸੜਕਾਂ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ। ਡਿਸਪੋਜ਼ਲ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਬੱਗਾ ਨੇ ਦੱਸਿਆ ਕਿ ਮੁਹੱਲਾ ਪੀਰੂ ਬੰਦਾ ਅਤੇ ਨਿਊ ਕੁੰਦਨ ਪੁਰੀ ਨੇੜੇ ਡਿਸਪੋਜ਼ਲ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕਿਆਂ ਦਾ ਸੀਵਰੇਜ ਦੇ ਨਾਲ-ਨਾਲ ਬਰਸਾਤ ਦਾ ਪਾਣੀ ਵੀ ਸਾਫ ਹੋ ਕੇ ਦਰਿਆ ਵਿੱਚ ਪਵੇਗਾ। ਬੱਗਾ ਨੇ ਆਪਣੇ ਕੌਂਸਲਰ ਕਾਰਜਕਾਲ ਤੋਂ ਲੈ ਕੇ ਮੌਜੂਦਾ ਵਿਧਾਇਕ ਦੇ ਕਾਰਜਕਾਲ ਤੱਕ ਬੁੱਢਾ ਦਰਿਆ ਵਿੱਚ ਸਾਫ਼ ਪਾਣੀ ਦੇਖਣ ਦੇ ਸੁਪਨਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਚਪਨ ਵਿੱਚ ਬੁੱਢਾ ਦਰਿਆ ਨੂੰ ਜਵਾਨ ਦੇ ਤੌਰਤੇ ਅਪਣੀਆਂ ਅੱਖਾਂ ਨਾਲ ਦੇਖਿਆ ਹੈ। ਉਸ ਸਮੇਂ ਬੁੱਢੇ ਦਰਿਆਂ ਵਿੱਚ ਸਾਫ਼ ਪਾਣੀ ਵਹਿੰਦਾ ਦੇਖਿਆ ਹੈ। ਹੁਣ ਸਾਲਾਂ ਤੋਂ ਉਨ੍ਹਾਂ ਸੁਪਨਾ ਹੈ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਬਚਪਨ ਦੀ ਤਰ੍ਹਾਂ ਬੁੱਢੇ ਦਰਿਆ ਵਿੱਚ ਵਗਦਾ ਸਾਫ਼ ਪਾਣੀ ਉਪਲਬੱਧ ਕਰਵਾਉਣ। ਇਸ ਮੌਕੇ ਤੇ ਕੌਂਸਲਰ ਪੁਸ਼ਪਿੰਦਰ ਭਨੋਟ, ਕੌਂਸਲਰ ਬਿੱਟੂ ਭਾਰਦਵਾਜ, ਕੌਂਸਲਰ ਸ਼ਰਨਜੀਤ ਕੌਰ ਬਾਜਵਾ, ਸਤਵਿੰਦਰ ਸਿੰਘ ਬਾਜਵਾ, ਐਸਡੀਓ ਅੰਸ਼ੁਲ ਗਰਚਾ, ਜੇਈ ਗੁਰਦੀਪ ਸਿੰਘ, ਸੀਐਸਆਈ ਬੰਟੀ ਡੋਗਰਾ, ਗੁਰਵੀਰ ਗੋਲੂ ਬਾਜਵਾ, ਸੰਨੀ ਭਨੋਟ, ਰਮੇਸ਼ ਸ਼ੁਕਲਾ, ਵਰਿੰਦਰ ਚੋਪੜਾ, ਸੰਜੀਵ ਥਾਪਰ, ਵਿਜੈ ਭਨੋਟ, ਮਿੰਟਾ ਪਸਰੀਜਾ, ਸਸ਼ੀ ਸ਼ਰਮਾ, ਕਮਲ ਬਾਤਿਸ਼, ਪਿੰਕੀ ਬੰਗਾ, ਦੀਪਕ ਪੰਡਿਤ, ਅਨਿਰੁਧ ਸ਼ਾਹੀ, ਦੀਪਕ ਧੀਰਅਤੇ ਹੋਰ ਹਾਜ਼ਰ ਸਨ।