ਨਾਬਾਲਿਗਾ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲਿਜਾਣ ਵਾਲਾ ਨਾਮਜ਼ਦ
ਨਾਬਾਲਿਗਾ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੈ ਜਾਣ ਵਾਲਾ ਨਾਮਜ਼ਦ
Publish Date: Thu, 23 Apr 2026 07:53 PM (IST)
Updated Date: Fri, 24 Apr 2026 04:10 AM (IST)
ਮਾਂ ਬਾਪ ਦੀ ਹਾਜ਼ਰੀ ’ਚ ਐਕਟਿਵਾ ’ਤੇ ਬਿਠਾ ਕੇ ਲੈ ਗਿਆ ਮੁਲਜ਼ਮ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਾਬਾਲਿਗ ਲੜਕੀ ਨੂੰ ਵਰਗਲਾ ਲੈ ਜਾਣ ਵਾਲੇ ਮੁਲਜ਼ਮ ਖਿਲਾਫ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਸਥਾਨਕ ਭਗਤ ਸਿੰਘ ਨਗਰ ਦੀ ਰਹਿਣ ਵਾਲੀ ਨਾਬਾਲਿਗਾ ਦੀ ਮਾਂ ਦੇ ਬਿਆਨ ’ਤੇ ਪੰਜਾਬ ਮਾਤਾ ਨਗਰ ਪੱਖੋਵਾਲ ਰੋਡ ਦੇ ਰਹਿਣ ਵਾਲੇ ਪਿੰਟੂ ਖਿਲਾਫ਼ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੀ ਕਰੀਬ 16 ਸਾਲ ਦੀ ਨਾਬਾਲਿਗ ਬੇਟੀ ਅਤੇ ਪਤੀ ਨਾਲ ਬਾਜ਼ਾਰ ਤੋਂ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਜਦ ਉਹ ਜੰਮੂ ਕਾਲੋਨੀ ਬਲਰਾਜ ਸਿੰਘ ਗਿੱਲ ਗੇਟ ਕੋਲ ਪੁੱਜੇ ਤਾਂ ਮੂਲ ਰੂਪ ’ਚ ਯੂਪੀ ਦੇ ਜ਼ਿਲ੍ਹਾ ਰਾਏ ਬਰੇਲੀ ਦਾ ਰਹਿਣ ਵਾਲਾ ਪਿੰਟੂ ਐਕਟਿਵਾ ਤੇ ਸਵਾਰ ਹੋ ਕੇ ਉਨ੍ਹਾਂ ਕੋਲ ਆਇਆ। ਮੁਲਜ਼ਮ ਨੇ ਉਨ੍ਹਾਂ ਦੇ ਸਾਹਮਣੇ ਹੀ ਉਨ੍ਹਾਂ ਦੀ ਨਾਬਾਲਿਗ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਐਕਟਿਵਾ ’ਤੇ ਬਿਠਾਇਆ ਤੇ ਮੌਕੇ ਤੋਂ ਨਿਕਲ ਗਿਆ। ਇਸ ਤੋਂ ਬਾਅਦ ਉਨ੍ਹਾਂ ਸਾਰਾ ਮਾਮਲਾ ਪੁਲਿਸ ਦੇ ਧਿਆਨ ’ਚ ਲਿਆਂਦਾ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਰਣਜੀਤ ਸਿੰਘ ਮੁਤਾਬਕ ਪੁਲਿਸ ਵੱਲੋਂ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਕੇ ਲਾਪਤਾ ਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।