ਲੁਧਿਆਣਾ ਪ੍ਰਦਰਸ਼ਨੀ ਕੇਂਦਰ ’ਚ 6ਵੀਂ ਇੰਡੀਆ ਐਗਰੀ ਐਕਸਪੋ 30 ਤੋਂ
ਲੁਧਿਆਣਾ ਪ੍ਰਦਰਸ਼ਨੀ ਕੇਂਦਰ ਵਿਖੇ 6ਵੀਂ ਇੰਡੀਆ ਐਗਰੀ ਐਕਸਪੋ 30 ਜਨਵਰੀ ਤੋਂ 1 ਫਰਵਰੀ ਤੱਕ ਲੱਗੇਗੀ
Publish Date: Wed, 28 Jan 2026 07:32 PM (IST)
Updated Date: Thu, 29 Jan 2026 04:11 AM (IST)
- ਪ੍ਰਦਰਸ਼ਨੀ ’ਚ ਦੇਸ਼ ਤੇ ਵਿਦੇਸ਼ ਦੇ 200 ਤੋਂ ਵੱਧ ਪ੍ਰਮੁੱਖ ਬ੍ਰਾਂਡ ਲੈਣਗੇ ਹਿੱਸਾ
ਪੁਨੀਤ ਬਾਵਾ, ਪੰਜਾਬੀ ਜਾਗਰਣ
ਲੁਧਿਆਣਾ : ਲੁਧਿਆਣਾ ਪ੍ਰਦਰਸ਼ਨੀ ਕੇਂਦਰ ਸਾਹਨੇਵਾਲ ਵਿਖੇ ਖੇਤੀਬਾੜੀ ਤੇ ਇਸ ਨਾਲ ਜੁੜੇ ਸਹਾਇਕ ਖੇਤਰਾਂ ਦੀ ਤਰੱਕੀ ਨੂੰ ਸਮਰਪਿਤ 6ਵੀਂ ਇੰਡੀਆ ਐਗਰੀ ਐਕਸਪੋ 30 ਜਨਵਰੀ ਤੋਂ 1 ਫਰਵਰੀ 2026 ਤੱਕ ਲਗਾਈ ਜਾ ਰਹੀ ਹੈ। ਇਸ ਤਿੰਨ ਦਿਨਾਂ ਪ੍ਰਦਰਸ਼ਨੀ ਵਿੱਚ ਦੇਸ਼ ਅਤੇ ਵਿਦੇਸ਼ ਤੋਂ 200 ਤੋਂ ਵੱਧ ਪ੍ਰਮੁੱਖ ਬ੍ਰਾਂਡਾਂ ਦੀ ਭਾਗੀਦਾਰੀ ਰਹੇਗੀ। ਇਹ ਜਾਣਕਾਰੀ ਜੀਐਸ ਢਿੱਲੋਂ, ਬਲਦੇਵ ਸਿੰਘ ਅਮਰ, ਡਾ. ਸੁਰਿੰਦਰਾ ਸਿੰਘ, ਰਾਜੇਸ਼ ਪੰਜੂ, ਜਗਤਜੀਤ ਸਿੰਘ ਅਤੇ ਮਨੋਜ ਕਪਿਲ ਨੇ ਦਿੱਤੀ। ਉਨ੍ਹਾਂ ਕਿਹਾ ਕਿ 6ਵੀਂ ਇੰਡੀਆ ਐਗਰੀ ਐਕਸਪੋ 2026 ਨੂੰ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਦਾ ਤਕਨਿਕੀ ਅਤੇ ਅਕਾਦਮਿਕ ਸਮਰਥਨ ਪ੍ਰਾਪਤ ਹੈ।ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ ਸਮਾਲ ਇੰਡਸਟਰੀਜ ਐਂਡ ਮਸ਼ੀਨਰੀ ਮੈਨੂੰਫੈਕਚਰਰ ਐਸੋਸੀਏਸ਼ਨ (ਪੀਐਸਏਆਈਐਮਏ) ਅਤੇ ਅਐਗਰੀਕਲਚਰਲ ਮਸ਼ੀਨਰੀ ਮੈਨੂਫੈਕਚਰਲ ਐਸੋਸੀਏਸ਼ਨ (ਏਐਮਐਮਏ) ਵੀ ਇਸ ਪ੍ਰਦਰਸ਼ਨੀ ਨੂੰ ਪੂਰਾ ਸਹਿਯੋਗ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਐਕਸਪੋ ਵਿੱਚ ਖੇਤੀਬਾੜੀ ਮਸ਼ੀਨਰੀ ਤੇ ਉਪਕਰਣ, ਟ੍ਰੈਕਟਰ ਤੇ ਇੰਪਲੀਮੈਂਟਸ, ਪਰਾਲੀ ਪ੍ਰਬੰਧਨ ਲਈ ਆਧੁਨਿਕ ਹੱਲ, ਸਿੰਚਾਈ ਤੇ ਪਾਣੀ ਪ੍ਰਬੰਧਨ ਪ੍ਰਣਾਲੀਆਂ, ਬੀਜ, ਖਾਦਾਂ ਤੇ ਫਸਲ ਸੁਰੱਖਿਆ ਉਤਪਾਦ, ਐਗਰੋ-ਪ੍ਰੋਸੈਸਿੰਗ ਤੇ ਪੋਸਟ-ਹਾਰਵੈਸਟ ਤਕਨਾਲੋਜੀ, ਡੇਅਰੀ ਤੇ ਪੋਲਟਰੀ ਖੇਤਰ, ਬਾਗਬਾਨੀ ਉਪਕਰਣ, ਨਵੀਨੀਕਰਨਯੋਗ ਊਰਜਾ ਅਤੇ ਸਮਾਰਟ ਫਾਰਮਿੰਗ ਹੱਲ ਪ੍ਰਦਰਸ਼ਿਤ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਐਕਸਪੋ ਦੌਰਾਨ ਖੇਤੀ ਮਾਹਿਰਾਂ ਅਤੇ ਵਿਗਿਆਨੀਆਂ ਵੱਲੋਂ ਤਕਨੀਕੀ ਸੈਮੀਨਾਰ, ਲਾਈਵ ਡੈਮੋਨਸਟਰੈਸ਼ਨ ਅਤੇ ਵਿਚਾਰ-ਵਟਾਂਦਰੇ ਵੀ ਕਰਵਾਏ ਜਾਣਗੇ, ਜਿੱਥੇ ਕਿਸਾਨਾਂ ਨੂੰ ਉਤਪਾਦਕਤਾ ਵਧਾਉਣ, ਖਰਚ ਘਟਾਉਣ, ਮਕੈਨਾਈਜ਼ੇਸ਼ਨ ਅਪਣਾਉਣ ਅਤੇ ਬਾਗਬਾਨੀ ਤੇ ਡੇਅਰੀ ਖੇਤਰ ਵਿੱਚ ਨਵੇਂ ਵਪਾਰਕ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਐਕਸਪੋ ਦਾ ਮੁੱਖ ਉਦੇਸ਼ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਖੇਤੀ ਖੇਤਰ ਨੂੰ ਆਧੁਨਿਕ ਤੇ ਟਿਕਾਊ ਬਣਾਉਣਾ ਹੈ। ਉਨ੍ਹਾਂ ਕਿਹਾ ਕਿ 6ਵਾਂ ਇੰਡੀਆ ਐਗਰੀ ਐਕਸਪੋ 2026 ਖੇਤੀਬਾੜੀ ਖੇਤਰ ਲਈ ਤਕਨਾਲੋਜੀ, ਵਪਾਰ ਤੇ ਗਿਆਨ ਸਾਂਝ ਦਾ ਇੱਕ ਵੱਡਾ ਅਤੇ ਪ੍ਰਭਾਵਸ਼ਾਲੀ ਮੰਚ ਸਾਬਤ ਹੋਵੇਗੀ।