ਨੈਸ਼ਨਲ ਹਾਈਵੇ ’ਤੇ ਟਰਾਲੇ-ਟਰੈਕਟਰ ਦੀ ਭਿਆਨਕ ਟੱਕਰ
ਨੈਸ਼ਨਲ ਹਾਈਵੇ ’ਤੇ ਟਰਾਲੇ-ਟਰੈਕਟਰ ਦੀ ਭਿਆਨਕ ਟੱਕਰ
Publish Date: Fri, 30 Jan 2026 07:45 PM (IST)
Updated Date: Fri, 30 Jan 2026 07:49 PM (IST)

-ਟਰੈਕਟਰ ਦਾ ਭਾਰੀ ਮਾਲੀ ਨੁਕਸਾਨ,ਜਾਨੀ ਨੁਕਸਾਨ ਤੋਂ ਬਚਾਵ ਫ਼ੋਟੋ ਨੰਬਰ-40, 41 ਗੌਰਵ ਕੁਮਾਰ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ ਥਾਣਾ ਸਲੇਮ ਟਾਬਰੀ ਦੇ ਅਧੀਨ ਪੈਂਦੇ ਮੇਨ ਨੈਸ਼ਨਲ ਹਾਈਵੇ ‘ਤੇ ਟਰਾਲੇ ਅਤੇ ਟਰੈਕਟਰ-ਟਰਾਲੀ ਦਰਮਿਆਨ ਹੋਈ ਭਿਆਨਕ ਟੱਕਰ ਨਾਲ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਟਰੈਕਟਰ ਟਰਾਲੇ ਦੇ ਹੇਠਾਂ ਵੜ ਗਿਆ, ਜਿਸ ਕਾਰਨ ਟਰੈਕਟਰ ਨੂੰ ਭਾਰੀ ਮਾਲੀ ਨੁਕਸਾਨ ਪਹੁੰਚਿਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਟਰਾਲੇ ਦੇ ਡਰਾਈਵਰ ਓਂਕਾਰ ਸਿੰਘ ਨੇ ਦੱਸਿਆ ਕਿ ਉਹ ਮਹਿਤਪੁਰ ਤੋਂ ਲੁਧਿਆਣਾ ਦੇ ਫੋਕਲ ਪੁਆਇੰਟ ਵੱਲ ਜਾ ਰਿਹਾ ਸੀ। ਉਸ ਦੇ ਨਾਲ-ਨਾਲ ਚੱਲ ਰਹੀ ਟਰੈਕਟਰ-ਟਰਾਲੀ ਵਿੱਚ ਵਜ਼ਨ ਜ਼ਿਆਦਾ ਹੋਣ ਕਾਰਨ ਟਰੈਕਟਰ ਅਚਾਨਕ ਬੇਕਾਬੂ ਹੋ ਗਿਆ ਅਤੇ ਸੰਤੁਲਨ ਖੋ ਬੈਠਾ। ਇਸ ਦੌਰਾਨ ਟਰੈਕਟਰ ਟਰਾਲੇ ਨਾਲ ਅੱਧਾ ਟਕਰਾਉਣ ਤੋਂ ਬਾਅਦ ਉਸ ਦੇ ਹੇਠਾਂ ਵੜ ਗਿਆ। ਟਰਾਲੇ ਦੇ ਡਰਾਈਵਰ ਨੇ ਤੁਰੰਤ ਬਰੇਕਾਂ ਲਗਾ ਕੇ ਵੱਡੇ ਹਾਦਸੇ ਨੂੰ ਟਾਲ ਲਿਆ ਅਤੇ ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਟਰੈਕਟਰ ਨੂੰ ਟਰਾਲੇ ਦੇ ਹੇਠਾਂ ਤੋਂ ਬਾਹਰ ਕੱਢਿਆ ਗਿਆ। ਉੱਥੇ ਹੀ ਟਰੈਕਟਰ ਡਰਾਈਵਰ ਇਕਰਾਮ ਨੇ ਦੱਸਿਆ ਕਿ ਉਹ ਟਾਂਡੇ ਤੋਂ ਤੂੜੀ ਭਰ ਕੇ ਸਾਹਨੇਵਾਲ ਜਾ ਰਹੇ ਸਨ, ਕਿ ਅਚਾਨਕ ਟਰੈਕਟਰ ਦਾ ਬੈਲੈਂਸ ਵਿਗੜ ਗਿਆ ਅਤੇ ਉਹ ਟਰਾਲੇ ਨਾਲ ਜਾ ਵੱਜੇ। ਹਾਦਸੇ ਵਿੱਚ ਉਸ ਨੂੰ ਮਾਮੂਲੀ ਸੱਟਾਂ ਆਈਆਂ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਟਰੈਕਟਰ ਡਰਾਈਵਰ ਦੇ ਸਾਥੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਵੱਲੋਂ ਪੁਲਿਸ ਦੇ ਟੋਲ-ਫ੍ਰੀ ਨੰਬਰ 112 ‘ਤੇ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਨਾਲ ਹੀ ਜ਼ਖਮੀ ਟਰੈਕਟਰ ਡਰਾਈਵਰ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਨੂੰ ਵੀ ਸੂਚਿਤ ਕੀਤਾ ਗਿਆ। ਖਬਰ ਲਿਖੇ ਜਾਣ ਤੱਕ ਪੁਲਿਸ ਮੌਕੇ ‘ਤੇ ਨਹੀਂ ਪਹੁੰਚੀ ਸੀ, ਜਦਕਿ ਟ੍ਰੈਫਿਕ ਕੁਝ ਸਮੇਂ ਲਈ ਪ੍ਰਭਾਵਿਤ ਰਿਹਾ।