ਤੇਗਵੀਰ ਸਿੰਘ ਹਰਾ ਨੂੰ ਸਾਹਨੇਵਾਲ ਵਿਖੇ ਕੀਤਾ ਸਨਮਾਨਤ
ਤੇਗਵੀਰ ਸਿੰਘ ਹਰਾ ਨੂੰ ਸਾਹਨੇਵਾਲ ਵਿਖੇ ਕੀਤਾ ਸਨਮਾਨਤ
Publish Date: Tue, 24 Mar 2026 07:32 PM (IST)
Updated Date: Wed, 25 Mar 2026 04:08 AM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ ਨਗਰ ਕੌਂਸਲ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਦੇ ਸਪੁੱਤਰ ਤੇਗਵੀਰ ਸਿੰਘ ਹਰਾ ਨੂੰ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਸਾਹਨੇਵਾਲ ਦੀ ਸਮੁੱਚੀ ਟੀਮ ਵਲੋਂ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਦੇ ਸਪੁੱਤਰ ਤੇਗਬੀਰ ਸਿੰਘ ਹਰਾ ਨੇ ਪਿਛਲੇ ਦਿਨੀਂ ਗੁੜਗਾਓ ਚ ਯੋਧਾ ਫਿੱਟ ਆਫ਼ ਇੰਡੀਆ ਦੇ ਪ੍ਰੋਗਰਾਮ ਚ ਹਿੱਸਾ ਲਿਆ ਗਿਆ ਸੀ ਅਤੇ ਜਿਸ ਵਿੱਚ ਪੂਰੇ ਭਾਰਤ ਵਿੱਚੋਂ 100 ਤੋਂ ਵੱਧ ਫਿੱਟ ਖਿਡਾਰੀਆਂ ਨੂੰ ਸੈਮੀਫਾਈਨਲ ਲਈ ਚੁਣੇ ਗਏ ਸਨ ਤੇ ਜਿਨ੍ਹਾਂ ’ਚੋਂ 25 ਐਥਲੀਟ ਖਿਡਾਰੀਆਂ ਨੂੰ ਫਾਈਨਲ ਲਈ ਚੁਣਿਆ ਗਿਆ ਸੀ। ਚੁਣੇ ਹੋਏ ਫਾਈਨਲ ਖਿਡਾਰੀਆਂ ਵਿੱਚੋਂ ਤੇਗਬੀਰ ਸਿੰਘ ਹਰਾ ਨੇ ਤੀਜਾ ਸਥਾਨ ਪ੍ਰਾਪਤ ਕਰ ਕੇ ਪੂਰੇ ਪੰਜਾਬ ਭਰ ’ਚ ਨੰਦਪੁਰ ਸਾਹਨੇਵਾਲ ਦਾ ਨਾਮ ਰੌਸ਼ਨ ਕਰਕੇ ਮਾਣ ਵਧਾਇਆ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਜੁੜਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਕੈਪਟਨ ਸੁਖਜੀਤ ਸਿੰਘ ਹਰਾ ਨੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨਾ ਚਾਹੀਦਾ ਹੈ ਤੇ ਜਿਸ ਦੀ ਸ਼ੁਰੂਆਤ ਹਰ ਇੱਕ ਨੂੰ ਆਪਣੇ ਘਰ ਤੋਂ ਹੀ ਕਰਨੀ ਚਾਹੀਦੀ ਹੈ ਤਾਂ ਕਿ ਜਦੋਂ ਆਪਣੇ ਘਰ ਦੇ ਬੱਚੇ ਹੀ ਖੇਡਾਂ ਨਾਲ ਜੁੜਨਗੇ ਤਾਂ ਆਪਾਂ ਬਾਕੀ ਨੌਜਵਾਨਾਂ ਨੂੰ ਵੀ ਖੇਡਾਂ ਪ੍ਰਤੀ ਜਾਗਰੂਕ ਕਰ ਸਕਦੇ ਹਾਂ। ਉਨ੍ਹਾਂ ਅੱਗੇ ਬੱਚਿਆਂ ਨੂੰ ਨਸ਼ੇ ਵਰਗੀ ਭਿਆਨਕ ਬਿਮਾਰੀ ਤੋਂ ਦੂਰ ਰਹਿਣ ਲਈ ਸੁਨੇਹਾ ਦਿੱਤਾ ਅਤੇ ਖੇਡਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਪਾਲ ਸਿੰਘ ਗਰੇਵਾਲ,ਚੇਅਰਮੈਨ ਮਲਕੀਤ ਸਿੰਘ ਗਿੱਲ, ਮੈਨੇਜਰ ਰਣਜੀਤ ਸਿੰਘ, ਸੰਪੂਰਨ ਸਿੰਘ ਸਨਮ ਆਦਿ ਹੋਰ ਹਾਜ਼ਰ ਸਨ।