ਸਾਹਨੇਵਾਲ ਦੇ ਭਾਜਪਾ ਵਰਕਰਾਂ ਵੱਲੋਂ ਤਰੁਨ ਚੁੱਘ ਦਾ ਭਰਵਾਂ ਸਵਾਗਤ
ਹਲਕਾ ਸਾਹਨੇਵਾਲ ਦੇ ਭਾਜਪਾ ਵਰਕਰਾਂ ਵੱਲੋਂ ਤਰੁਨ ਚੁੱਘ ਦਾ ਕੀਤਾ ਭਰਵਾਂ ਸਵਾਗਤ
Publish Date: Thu, 19 Mar 2026 07:19 PM (IST)
Updated Date: Fri, 20 Mar 2026 04:14 AM (IST)
ਫੋਟੋ ਨੰਬਰ-14 ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ : ਸਾਬਕਾ ਜ਼ਿਲ੍ਹਾ ਦਿਹਾਤੀ ਜਨਰਲ ਸਕੱਤਰ ਰਸ਼ਪਾਲ ਸਿੰਘ ਸਾਹਨੇਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਵਰਕਰਾਂ ਨੂੰ ਨਾਲ ਲੈਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਨ ਚੁੱਘ ਦਾ ਲੁਧਿਆਣਾ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਤਰੁਨ ਚੁੱਘ ਨਾਲ ਹਲਕਾ ਸਾਹਨੇਵਾਲ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤੇ ਗਏ। ਤਰੁਨ ਚੁੱਘ ਵਲੋਂ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਬਣਦਾ ਸਨਮਾਨ ਦਿੰਦਿਆਂ ਕਿਹਾ ਕਿ ਪਾਰਟੀ ਦੇ ਵਫਾਦਾਰ ਵਰਕਰਾਂ ਨੂੰ ਸਮੇਂ ਸਿਰ ਮਾਨ ਸਨਮਾਨ ਦੇਣ ਨਾਲ ਹਲਕਾ ਸਾਹਨੇਵਾਲ ਵਿੱਚ ਭਾਜਪਾ ਹੋਰ ਮਜਬੂਤ ਹੋਵੇਗੀ ਅਤੇ ਆਉਣ ਵਾਲੀ ਵਿਧਾਨਸਭਾ ਚੋਣਾਂ ਦੌਰਾਨ ਭਾਜਪਾ ਦਾ ਉਮੀਦਵਾਰ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗਾ। ਇਸ ਮੌਕੇ ਹਰੀ ਸਿੰਘ ਸਾਹਨੇਵਾਲ, ਗੁਰਚਰਨ ਸਿੰਘ ਰਾਜਪੂਤ, ਪ੍ਰਵੀਨ ਸੋਈ, ਮਨਮੀਤ ਸਿੰਘ ਚਾਵਲਾ, ਹੈਰੀ ਸੈਣੀ, ਜੰਗ ਸਿੰਘ, ਵਿਨੋਦ ਰਾਣਾ, ਅਜੇ ਪਾਲ, ਅੰਕਿਤ ਸੈਣੀ, ਸ਼ੁਭਮ ਸ਼ੁਕਲਾ ਆਦਿ ਹੋਰ ਭਾਜਪਾ ਵਰਕਰ ਹਾਜ਼ਰ ਸਨ।