ਤਮੰਨਾ ਸੋਨੀ ਦੀ ਪਹਿਲੀ ਕਿਤਾਬ ‘ਉਰਮੀ’ ਲੋਕ ਅਰਪਣ
ਤਮੰਨਾ ਸੋਨੀ ਦੀ ਪਹਿਲੀ ਕਿਤਾਬ ‘ਉਰਮੀ’ ਲੋਕ ਅਰਪਣ
Publish Date: Tue, 27 Jan 2026 07:06 PM (IST)
Updated Date: Wed, 28 Jan 2026 04:10 AM (IST)

-ਯਾਦਗਾਰੀ ਰਿਹਾ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ’ਚ ਕਰਵਾਇਆ ਸਮਾਗਮ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ’ਚ ਪੰਜਾਬੀ ਭਵਨ ਦੇ ਸੈਮੀਨਾਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਤਮੰਨਾ ਸੋਨੀ ਦੀ ਪਹਿਲੀ ਕਿਤਾਬ ‘ਉਰਮੀ’ ਇਕ ਲਹਿਰ ਲੋਕ ਅਰਪਣ ਕੀਤੀ ਗਈ ਜੋ ਕੇਵਲ ਇੱਕ ਲੇਖਿਕਾ ਹੀ ਨਹੀਂ ਸਗੋਂ ਸਮਾਜ ਸੇਵਿਕਾ ਹੋਣ ਦੇ ਨਾਲ ਨਾਲ ਬੈਕ ਮੈਨੇਜ਼ਰ ਵਜੋਂ ਵੀ ਕਾਰਜਸ਼ੀਲ ਹਨ। ਇਸ ਮੌਕੇ ਵਿਚਾਰ ਸਾਂਝੇ ਕਰਦੇ ਹੋਏ ਤਮੰਨਾ ਦੇ ਮਾਤਾ ਕਵਿਤਾ ਸੋਨੀ ਨੇ ਕਿਹਾ ਕਿ ਲੋੜਵੰਦਾਂ ਦੇ ਕੰਮ ਆਉਣਾ ਬਚਪਨ ਤੋਂ ਹੀ ਇਸ ਦੇ ਸੁਭਾਅ ਵਿੱਚ ਸ਼ਾਮਲ ਸੀ। ‘ਉਰਮੀ’ ਦੇ ਲੋਕ ਅਰਪਣ ਹੋਣ ’ਤੇ ਮੁਬਾਰਕਵਾਦ ਦਿੰਦੇ ਹੋਏ ਕਵਿਤਾ ਸੋਨੀ ਨੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਸਦਾ ਉਸਦੇ ਨਾਲ ਹੈ। ਉਹ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਕਰੇ। ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਮਨੀਸ਼ਾ ਕਪੂਰ ਅਤੇ ਮਨੋਜ ਪ੍ਰੀਤ ਨੇ ਵੀ ਤਮੰਨਾ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਸੰਬੋਧਨ ਕਰਦੇ ਹੋਏ ਜਨਮੇਜਾ ਸਿੰਘ ਜੌਹਲ ਨੇ ਕਿਹਾ ਕਿ ਪਾਠਕਾਂ ਨੂੰ ਇਸ ਕਿਤਾਬ ਵਿੱਚ ਹਰ ਰੰਗ ਪੜ੍ਹਨ ਨੂੰ ਮਿਲੇਗਾ। ਲੋਕ ਅਰਪਣ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਨੋਦ ਕੁਮਾਰ ਨੇ ਕਿਹਾ ਕਿ ਸੰਘਰਸ਼ ਵਿੱਚੋਂ ਨਿਕਲੀ ਸ਼ਖਸ਼ੀਅਤ ਦਾ ਨਾਂਮ ਤਮੰਨਾ ਸੋਨੀ ਹੈ ਜਿਸ ਦੀ ਝਲਕ ਉਸਦੀਆਂ ਕਵਿਤਾਵਾਂ ਵਿੱਚ ਸਾਫ ਵਿਖਾਈ ਦਿੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਨਸਾਨ ਦੀ ਜ਼ਿੰਦਗੀ ਵਿੱਚ ਸੰਘਰਸ਼ ਨਾ ਹੋਵੇ ਤਾਂ ਉਹ ਅੱਗੇ ਨਹੀਂ ਵਧ ਸਕਦਾ। ਇਸ ਮੌਕੇ ਅਧਿਆਪਕਾ ਸੁਮਨ ਸ਼ਰਮਾ ਨੇ ਕਿਹਾ ਕਿ ਤਮੰਨਾ ਦੀ ਸ਼ਖਸੀਅਤ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਕੁੜੀਆਂ ਮੁੰਡਿਆ ਤੋਂ ਪਿੱਛੇ ਨਹੀਂ, ਇਸ ਗੱਲ ਨੂੰ ਤਮੰਨਾ ਸੋਨੀ ਨੇ ਬਾਖੂਬੀ ਸਾਬਤ ਕਰ ਵਿਖਾਇਆ ਹੈ। ਡੀਕੇ ਭਾਰਤੀ ਨੇ ਕਿਹਾ ਕਿ ਤਮੰਨਾ ਇੱਕ ਬਹੁ ਪੱਖੀ ਸ਼ਖਸ਼ੀਅਤ ਹੈ। ਇਸ ਮੌਕੇ ਤਮੰਨਾ ਸੋਨੀ ਨੂੰ ਦਲੇਰ ਕੁੜੀ ਦਾ ਖਿਤਾਬ ਦਿੰਦੇ ਹੋਏ ਅਸਿਸਟੈਂਟ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਵੀ ਕਿਤਾਬ ਲੋਕ ਅਰਪਣ ਹੋਣ ਤੇ ਮੁਬਾਰਕਵਾਦ ਵੀ ਦਿੱਤੀ। ਇਸ ਮੌਕੇ ਐਨਜੀਓ ਸਰਬ ਸਹਿਯੋਗ ਦੇ ਬੁਲਾਰੇ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਬਹੁਤ ਹੀ ਸੁਚੱਜੇ ਢੰਗ ਨਾਲ ਗੁਰਦੀਪ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਹਾਜ਼ਰ ਸ਼ਖਸੀਅਤਾਂ ਦਾ ਧੰਨਵਾਦ ਕਰਦੇ ਹੋਏ ਤਮੰਨਾ ਸੋਨੀ ਨੇ ਕਿਹਾ ਕਿ ਇਹ ਕਿਤਾਬ ਉਸ ਨੇ ਆਪਣੇ ਪਿਤਾ ਸੁਭਾਸ਼ ਚੰਦਰ ਸੋਨੀ ਨੂੰ ਸਮਰਪਿਤ ਕੀਤੀ ਹੈ ਜਿਸ ਵਿੱਚ ਪਾਠਕਾਂ ਨੂੰ ਜ਼ਿੰਦਗੀ ਦੀਆਂ ਤਲਖ ਸਚਾਈਆਂ ਦੇ ਨਾਲ ਨਾਲ ਹਰ ਰੰਗ ਵੇਖਣ ਨੂੰ ਮਿਲੇਗਾ। ਹਰ ਕਦਮ ਤੇ ਸਹਿਯੋਗ ਅਤੇ ਹੌਂਸਲਾ ਦੇਣ ਲਈ ਸੋਨੀ ਨੇ ਆਪਣੀ ਮਾਤਾ ਦਾ ਖਾਸ ਤੌਰ ਤੇ ਜ਼ਿਕਰ ਕੀਤਾ। ਸਭ ਦੀ ਫਰਮਾਇਸ਼ ਤੇ ਤਮੰਨਾ ਸੋਨੀ ਨੇ ਕਿਤਾਬ ਵਿੱਚੋਂ ਇੱਕ ਕਵਿਤਾ ਰਾਜ ਦੁਲਾਰੀ ਵੀ ਸੁਣਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਟਰੋਲੋਜ਼ਰ ਸੁਖਮਿੰਦਰ ਸਿੰਘ, ਗੀਤਕਾਰ ਤੇ ਗਾਇਕ ਅਮਰਜੀਤ ਸਿੰਘ ਸ਼ੇਰਪੁਰੀ, ਗੁਰਪਾਲ ਸੰਧੂ, ਮਨਪ੍ਰੀਤ ਕੌਰ ਅੰਮ੍ਰਿਤਸਰ, ਵਿਨੋਦ ਸੂਦ, ਸੰਜੀਵ ਸ਼ੇਰੂ ਸਚਦੇਵਾ, ਅਮਰਜੀਤ ਸਿੰਘ ਭੱਟੀ, ਵਿਪਲ ਕੁਮਾਰ ਆਦਿ ਸ਼ਖਸੀਅਤਾਂ ਹਾਜ਼ਰ ਸਨ।