ਸੁਆਮੀ ਗੰਗਾਨੰਦ ਜੀ ਭੂਰੀ ਵਾਲੇ ਟਰੱਸਟ ਵਲੋਂ ਗਊਸ਼ਾਲਾ ਦਾ ਨਿਰਮਾਣ
ਸੁਆਮੀ ਗੰਗਾਨੰਦ ਜੀ ਭੂਰੀ ਵਾਲੇ ਟਰੱਸਟ ਨੇ ਬੇਸਹਾਰਾ ਗਊਆਂ ਲਈ ਗਊਸ਼ਾਲਾ ਦਾ ਸ਼ੁਰੂ ਕਰਵਾਇਆ ਨਿਰਮਾਣ
Publish Date: Mon, 16 Mar 2026 09:45 PM (IST)
Updated Date: Tue, 17 Mar 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸੜਕਾਂ ’ਤੇ ਫਿਰਦੀਆਂ ਬੇਸਹਾਰਾ ਗਊਆਂ ਦੀ ਸੇਵਾ ਸੰਭਾਲ ਲਈ ਅੱਜ ਰਕਬਾ ਭਵਨ ਦੇ ਨਾਲ ਸੁਆਮੀ ਗੰਗਾਨੰਦ ਜੀ ਭੂਰੀ ਵਾਲੇ ਗਊਸ਼ਾਲਾ ਟਰੱਸਟ ਵੱਲੋਂ ਗਊਸ਼ਾਲਾ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਜਿਸ ਦਾ ਨੀਂਹ ਪੱਥਰ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਰਣਜੀਤ ਸਿੰਘ, ਸੰਤ ਕਰਮ ਦਾਸ ਗੱਦੀਨਸ਼ੀਨ ਗਰੀਬ ਦਾਸ ਡੇਰਾ ਨੂਰਮਹਿਲ, ਕ੍ਰਿਸ਼ਨ ਕੁਮਾਰ ਬਾਵਾ ਨੇ ਰੱਖਿਆ। ਇਸ ਦੌਰਾਨ ਰਾਜ ਪੁਰੋਹਿਤ ਡੂੰਗਰ ਸਿੰਘ, ਬੀ ਕੇ ਬਾਂਸਲ, ਉੱਘੇ ਸਨਅਤਕਾਰ ਗਿਰਧਾਰੀ ਲਾਲ ਬੱਸੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕਾਂਗਰਸ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ, ਪਵਨ ਦੀਵਾਨ, ਸਮਾਜਸੇਵੀ ਵਿਨੋਦ ਕਾਲੀਆ, ਯੂਥ ਨੇਤਾ ਨਿਤਿਨ, ਤਰਲੋਚਨ ਸਫਰੀ, ਸੰਤੋਖ ਸਿੰਘ, ਬੈਰਾਗੀ ਭਲਾਈ ਬੋਰਡ ਦੇ ਪੰਜਾਬ ਦੇ ਮੈਂਬਰ ਐਡਵੋਕੇਟ ਬੂਟਾ ਸਿੰਘ ਬੈਰਾਗੀ, ਸੰਤੋਸ਼ ਸ਼ਰਮਾ, ਰਜਿੰਦਰਪਾਲ ਬਾਂਸਲ, ਠੇਕੇਦਾਰ ਰਣਜੀਤ ਸਿੰਘ, ਕਰਨੈਲ ਸਿੰਘ ਗਿੱਲ, ਪ੍ਰਵੀਨ ਗਾਂਧੀ, ਤੇਲੂ ਰਾਮ ਬਾਂਸਲ ਨੇ ਨੀਂਹ ਪੱਥਰ ਰੱਖਣ ਦੌਰਾਨ ਸਾਂਝੇ ਤੌਰਤੇ ਪ੍ਰਮਾਤਮਾ ਦਾ ਸਿਮਰਨ ਕੀਤਾ। ਇਸ ਮੌਕੇ ਸਾਬਕਾ ਜੱਥੇਦਾਰ ਰਣਜੀਤ ਸਿੰਘ, ਮਲਕੀਤ ਸਿੰਘ ਦਾਖਾ, ਕੈਪਟਨ ਸੰਦੀਪ ਸੰਧੂ ਅਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸਾਡੀ ਸੰਸਕ੍ਰਿਤੀ, ਸੱਭਿਆਚਾਰ ਅਤੇ ਮਹਾਨ ਗੁਰੂਆਂ ਦਾ ਉਪਦੇਸ਼ ਸਾਨੂੰ ਗਊਆਂ ਦਾ ਦੁੱਧ ਪੀ ਕੇ ਬੇਸਹਾਰਾ ਛੱਡਣ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਸੇਵਾ ਦੀ ਭਾਵਨਾ ਨੂੰ ਹਿਰਦੇ ਅੰਦਰ ਧਾਰਨ ਕਰਦੇ ਹੋਏ ਗਊਆਂ ਨੂੰ ਬੇਸਹਾਰਾ ਨਾ ਛੱਡੀਏ ਅਤੇ ਕੀਮਤੀ ਜਾਨਾਂ ਬਚਾਉਣ ਲਈ ਸੜਕ ਹਾਦਸੇ ਰੋਕਣ ਵਿੱਚ ਮੋਹਰੀ ਰੋਲ ਅਦਾ ਕਰੀਏ। ਇਸ ਮੌਕੇ ਤੇ ਬੀ ਕੇ ਬਾਂਸਲ, ਗਿਰਧਾਰੀ ਲਾਲ ਬੱਸੀ, ਵਿਨੋਦ ਕਾਲੀਆ ਅਤੇ ਨਿਤਿਨ ਨੇ ਸਮੂਹ ਸੰਗਤਾਂ ਨੂੰ ਇਸ ਮਹਾਨ ਯੱਗ ਵਿੱਚ ਸੇਵਾ ਦੀ ਆਹੂਤੀ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸਮਾਜ ਸੇਵੀ ਗੁਰਪਾਲ ਸਿੰਘ, ਕੁਲਵਿੰਦਰ ਕੌਰ, ਗੁੱਜਰ ਸਮਾਜ ਦੇ ਪ੍ਰਧਾਨ ਲਵਲੀ ਚੌਧਰੀ, ਅਰਜੁਨ ਬਾਵਾ, ਬਿੱਟੂ ਬਾਵਾ, ਸਮਾਜਸੇਵੀ ਜਗਜੀਵਨ ਸਿੰਘ ਗਰੀਬ, ਡਾ. ਪਰਮਜੀਤ ਸਿੰਘ, ਬੀਬੀ ਮਨਜੀਤ ਕੌਰ ਸਰੋਏ, ਸਮਾਜ ਸੇਵੀ ਗੁਰਨਾਮ ਸਿੰਘ ਕਲੇਰ, ਜਸਵੰਤ ਸਿੰਘ ਛਾਪਾ, ਸੰਜੇ ਠਾਕੁਰ ਸਮੇਤ ਹੋਰ ਹਾਜ਼ਰ ਸਨ।