ਸਵਦੇਸ਼ੀ ਫਾਊਡੇਸ਼ਨ ਐਨਜੀਓ ਨੇ ਮਨਾਇਆ ਮਹਿਲਾ ਦਿਵਸ
ਸਵਦੇਸ਼ੀ ਫਾਊਡੇਸ਼ਨ ਐਨਜੀਓ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੁਰਸਕਾਰ ਸਮਾਰੋਹ ਕਰਵਾਇਆ
Publish Date: Sun, 08 Mar 2026 07:40 PM (IST)
Updated Date: Mon, 09 Mar 2026 04:12 AM (IST)

-ਸਲੋਗਨ ਮੁਕਾਬਲੇ ਵਿੱਚ ਡਾ. ਸੁਰਭੀ ਕੰਬੋਜ ਨੇ ਪਹਿਲਾ ਇਨਾਮ ਜਿੱਤਿਆ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸਵਦੇਸ਼ੀ ਫਾਊਂਡੇਸ਼ਨ (ਐਨਜੀਓ) ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਅਰੋਗਿਆ ਸੇਵਾ ਕੇਂਦਰ ਪੱਖੋਵਾਲ ਰੋਡ ਲਲਤੋਂ ਕਲਾਂ ਵਿਖੇ ਮਹਿਲਾ ਦਿਵਸ ਪੁਰਸਕਾਰ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ’ਚ ਵਿਸ਼ੇਸ਼ ਮਾਨਤਾ ਪੁਰਸਕਾਰ, ਇੱਕ ਸਲੋਗਨ ਮੁਕਾਬਲਾ ਅਤੇ ਇਕ ਰੁੱਖ ਲਗਾਉਣ ਦੀ ਰਸਮ ਸ਼ਾਮਲ ਸੀ। ਇਸ ਸਮਾਰੋਹ ਦੀ ਅਗਵਾਈ ਡਾ. ਦੀਪਕ ਗੁਪਤਾ, ਪ੍ਰਧਾਨ ਡਾ. ਪ੍ਰਥਮ ਗੁਪਤਾ, ਜਨਰਲ ਸਕੱਤਰ ਡਾ. ਸਮੀਰ ਕੰਬੋਜ, ਸੁਰੇਸ਼ ਸੇਠੀ, ਨਿਰਦੋਸ਼ ਭਾਰਦਵਾਜ, ਰਾਜੀਵ ਚੌਹਾਨ ਅਤੇ ਮਨਮੋਹਨ ਸਿੰਘ ਨੇ ਕੀਤੀ। ਪ੍ਰਬੰਧਕਾਂ ਨੇ ਕਿਹਾ ਕਿ ਔਰਤਾਂ ਸਿੱਖਿਆ, ਖੇਡਾਂ, ਧਾਰਮਿਕ ਗਤੀਵਿਧੀਆਂ, ਸਮਾਜਿਕ ਕਾਰਜਾਂ ਤੇ ਰਾਸ਼ਟਰ ਨਿਰਮਾਣ ਵਿੱਚ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ ਅਤੇ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਔਰਤਾਂ ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਇਸ ਮੌਕੇ ਇੱਕ ਸਲੋਗਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਡਾ. ਸੁਰਭੀ ਕੰਬੋਜ ਨੇ ਪਹਿਲਾ ਇਨਾਮ, ਕਿਰਨ ਪ੍ਰੀਤ ਕੌਰ ਨੇ ਦੂਜਾ ਇਨਾਮ ਤੇ ਡਾ. ਅਨੁ ਗੁਪਤਾ ਨੇ ਤੀਜਾ ਇਨਾਮ ਜਿੱਤਿਆ। ਫਿਰ ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਰੁੱਖ ਲਗਾਏ ਗਏ। ਸਮਾਗਮ ਵਿੱਚ ਅਜੈ ਅਗਰਵਾਲ, ਯੂਨਸ ਮਸੀਹ ਨਾਹਰ, ਗੁਰਮੀਤ ਸਿੰਘ ਗਰੇਵਾਲ, ਡਾ: ਸੁਸ਼ੀਲ ਕੁਮਾਰ, ਡਾ: ਰਮਨੀਤ ਸਿੰਘ, ਜਸਪਾਲ ਸਿੰਘ ਗਰੇਵਾਲ ਆਦਿ ਹਾਜ਼ਰ ਸਨ।