ਸੁਖਬੀਰ ਬਾਦਲ ਨੇ ਗੁਰਪ੍ਰੀਤ ਸਿੰਘ ਲਾਪਰ ਨਾਲ ਵੰਡਾਇਆ ਦੁੱਖ
ਅਕਾਲੀ ਆਗੂ ਗੁਰਪ੍ਰੀਤ ਸਿੰਘ ਲਾਪਰ ਦੇ ਗ੍ਰਹਿ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ
Publish Date: Mon, 02 Mar 2026 06:51 PM (IST)
Updated Date: Tue, 03 Mar 2026 04:08 AM (IST)

ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ, ਰਾੜਾ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡ ਲਾਪਰਾਂ ਵਿਖੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਲਾਪਰਾਂ ਕੌਮੀ ਮੀਤ ਪ੍ਰਧਾਨ ਦੇ ਗ੍ਰਹਿ ਪੁੱਜੇ ਅਤੇ ਪਿਛਲੇ ਦਿਨੀਂ ਉਨ੍ਹਾਂ ਦੇ ਪਿਤਾ ਦਰਸਨ ਸਿੰਘ ਜੋ ਅਕਾਲ ਚਲਾਣਾ ਕਰ ਗਏ ਸਨ, ਦੇ ਸਬੰਧ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪਰਿਵਾਰ ਨੂੰ ਗੁਰੂ ਦਾ ਭਾਣਾ ਮੰਨਣ ਲਈ ਕਿਹਾ ਅਤੇ ਬਾਦਲ ਨੇ ਸਵਰਗਵਾਸੀ ਦਰਸ਼ਨ ਸਿੰਘ ਜੀ ਨੂੰ ਗੁਰੂ ਸੱਚਖੰਡ ਵਿੱਚ ਨਿਵਾਸ ਸਥਾਨ ਬਖਸ਼ਣ ਦੀ ਕਾਮਨਾ ਕੀਤੀ । ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਭਰ ਵਿੱਚ ਜਨਤਕ ਰੈਲੀਆਂ ਕਰ ਰਿਹਾ ਹੈ। ਲੋਕਾਂ ਦਾ ਉਤਸ਼ਾਹ ਅਤੇ ਜੋਸ਼ ਦਿਨੋਂ ਦਿਨ ਤੂਫ਼ਾਨ ਬਣਦਾ ਜਾ ਰਿਹਾ ਹੈ। ਉਹ ਲੰਮੇ ਸੰਘਰਸ਼ਾਂ ਉਪਰੰਤ ਹੋਂਦ ਵਿੱਚ ਆਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦੀ ਸਰਕਾਰ ਬਣਾਉਣ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੱਲਦਾ ਕਰਨ ਲਈ ਤਿਆਰ ਹੋ ਚੁੱਕੇ ਹਨ। ਇਸ ਸਮੇਂ ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਮੰਤਰੀ, ਇੰਜਨੀਅਰ ਜਗਦੇਵ ਸਿੰਘ ਬੋਪਾਰਾਏ ਕੌਮੀ ਮੀਤ ਪ੍ਰਧਾਨ, ਜੱਥੇਦਾਰ ਮਨਜੀਤ ਸਿੰਘ ਮਦਨੀਪੁਰ ਇੰਚਾਰਜ ਹਲਕਾ ਪਾਇਲ, ਜੱਥੇਦਾਰ ਰਘਬੀਰ ਸਿੰਘ ਸਹਾਰਨ ਮਾਜਰਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਦੀਪ ਸਿੰਘ ਬਾਵਾ ਯੂਥ ਆਗੂ, ਅਮਰੀਕ ਸਿੰਘ ਰੋੜੀਆਂ ਜਗਦੀਪ ਸਿੰਘ ਲਹਿਲ ਕੁਲਦੀਪ ਸਿੰਘ ਉੱਚੀ ਦੌਦ, ਕੁਵਿੰਦਕ ਸਿੰਘ ਕਿੰਦੀ ਜਥੇਦਾਰ ਹਰਮਿੰਦਰ ਸਿੰਘ ਜਰਗ, ਠੇਕੇਦਾਰ ਹਰਦੇਵ ਸਿੰਘ ਸਿਆੜ, ਦਿਲਬਾਗ ਸਿੰਘ ਚਾਪੜਾ ਚੇਅਰਮੈਨ ਪ੍ਰੈਸ ਕਲੱਬ ਪਾਇਲ,ਬਲਵਿੰਦਰ ਸਿੰਘ ਸਿਆੜ ,ਜੀਵਨ ਸਿੰਘ ਰਾਜਗੜ , ਰਾਜਗੁਰਮੀਤ ਸਿੰਘ ਗਿੱਲ ਬਲਜੀਤ ਸਿੰਘ ਬੋਪਾਰਾਏ , ਲਖਵਿੰਦਰ ਸਿੰਘ , ਜੱਥੇਦਾਰ ਹਰਬੰਸ ਸਿੰਘ ਕਰਤਾਰਪੁਰ, ਜੱਥੇਦਾਰ ਬਲਵੰਤ ਸਿੰਘ ਘਲੋਟੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜੱਥੇਦਾਰ ਪ੍ਰਿਤਪਾਲ ਸਿੰਘ ਝੱਮਟ ਸਰਕਲ ਪ੍ਰਧਾਨ, ਜੱਥੇਦਾਰ ਜਗਦੇਵ ਸਿੰਘ ਸਰਕਲ ਪ੍ਰਧਾਨ, ਜੱਥੇਦਾਰ ਸਰਬਜੀਤ ਸਿੰਘ ਸੇਠੀ ਸਰਕਲ ਪ੍ਰਧਾਨ, ਜੱਥੇਦਾਰ ਕੁਲਦੀਪ ਸਿੰਘ ਮਕਸੂਦੜਾ, ਜੱਥੇਦਾਰ ਨਰਿੰਦਰਪਾਲ ਸਿੰਘ ਕਟਾਹਰੀ, ਗੁਰਦਾਸ ਸਿੰਘ ਵਿੱਕੀ ਸਾਬਕਾ ਸਰਪੰਚ, ਸਰਪੰਚ ਭਾਗ ਸਿੰਘ ਮਕਸੂਦੜਾ ਦਵਿੰਦਰ ਸਿੰਘ ਬਿੱਲੂ ਰਾਜਬੀਰ ਸਿੰਘ ਸਿੰਘ ਬਲਾਕ ਸੰਮਤੀ ਮੈਂਬਰ, ਜਸਬੀਰ ਸਿੰਘ ਬਲਾਕ ਸੰਮਤੀ ਮੈਂਬਰ,ਅਮਰ ਸਿੰਘ ਸਾਬਕਾ ਸਰਪੰਚ, ਜਸਪ੍ਰੀਤ ਸਿੰਘ ਸਾਬਕਾ ਸਰਪੰਚ, ਮੇਵਾ ਸਿੰਘ ਸਾਬਕਾ ਸਰਪੰਚ,ਸੋਨੀ ਸਰਪੰਚ ਸੋਮਲ ਖੇੜੀ, ਗੋਗੀ ਸਰਪੰਚ, ਸ਼ਮਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਅਮਰਜੀਤ ਸਿੰਘ ਮਾਂਗੇਵਾਲ, ਬਲਵਿੰਦਰ ਸਿੰਘ ਪੰਚ ਪ੍ਰਿਤਪਾਲ ਸਿੰਘ ਬੁਆਣੀ, ਅਵਤਾਰ ਸਿੰਘ ਬੁਆਣੀ ਪੱਪੀ ਗੁਰਦਿੱਤਪੁਰਾ ਪ੍ਰਗਟ ਸਿੰਘ, ਦਵਿੰਦਰ ਸਿੰਘ ਬਲਜੀਤ ਸਿੰਘ ਚਣਕੋਇਆ ਬੀਬੀ ਜਸਪ੍ਰੀਤ ਕੌਰ ਅੜਾਟਾਂ ਬਲਦੇਵ ਸਿੰਘ ਘੁਡਾਣੀ ਪਰਮਿੰਦਰ ਸਿੰਘ ਦੋਬੁਰਜੀ, ਡਾਕਟਰ ਸੁਰਿੰਦਰ ਸਿੰਘ ਸ਼ਾਹਪੁਰ,ਪਰਵਿੰਦਰ ਸਿੰਘ ਭੱਠਲ ਸਾਬਕਾ ਸਰਪੰਚ, ਗੁਰਮੀਤ ਸਿੰਘ ਆੜਤੀਆ, ਦਲਵੀਰ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਸਰਬਜੀਤ ਸਿੰਘ ਲੱਕੀ ਸਾਬਕਾ ਸਰਪੰਚ, ਹਨੀ ਘੁਡਾਣੀ ਸਾਬਕਾ ਸਰਪੰਚ, ਬਲਦੇਵ ਸਿੰਘ ਦਬੁਰਜੀ,ਦਰਸ਼ਨ ਸਿੰਘ ਘਣਗਸ, ਮਲਕੀਤ ਸਿੰਘ ਮਲੌਦ,ਹਰਪ੍ਰੀਤ ਸਿੰਘ ਬੇਰ, ਗੁਰਪ੍ਰੀਤ ਸਿੰਘ ਜਗੇੜਾ ਅਤੇ ਵੱਡੀ ਗਿਣਤੀ ਵਿੱਚ ਅਹੁਦੇਦਾਰ, ਵਰਕਰ, ਪੰਚਾਇਤ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।