ਸੱਭਿਆਚਾਰਕ ਮੇਲੇ ਦੌਰਾਨ ਵਿਦਿਆਥੀਆਂ ਨੇ ਦਿਖਾਏ ਕਲਾ ਦੇ ਜੌਹਰ
ਜੀਐਨਡੀਈ ਕਾਲਜ ਦੇ ਸੱਭਿਆਚਾਰਕ ਮੇਲੇ ਦੇ ਅੰਤਿਮ ਦਿਨ ਵਿਦਿਆਥੀਆਂ ਨੇ ਦਿਖਾਏ ਕਲਾ ਦੇ ਜੌਹਰ
Publish Date: Fri, 06 Mar 2026 10:09 PM (IST)
Updated Date: Fri, 06 Mar 2026 10:12 PM (IST)

ਬਰਾੜ, ਪੰਜਾਬੀ ਜਾਗਰਣ, ਲੁਧਿਆਣਾ : ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਚੱਲੇ ਆਨੰਦ ਉਤਸਵ 2026 ਦੇ ਆਖਰੀ ਦਿਨ ਵਿਦਿਆਰਥੀ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਵਿਦਿਆਥੀਆਂ ਦੇ ਸੋਲੋ ਡਾਂਸ, ਗਰੁੱਪ ਡਾਂਸ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ। ਐੱਮਬੀਏ ਬਲਾਕ ਵਿਖੇ ਕਾਰਟੂਨਿੰਗ, ਪੇਂਟਿੰਗ, ਰੰਗੋਲੀ ਅਤੇ ਪੋਸਟਰ ਮੇਕਿੰਗ ਸਮੇਤ ਕਈ ਫਾਈਨ ਆਰਟਸ ਮੁਕਾਬਲੇ ਕਰਵਾਏ ਗਏ। ਮੇਲੇ ਦੇ ਦੂਜੇ ਦਿਨ ਮੁੱਖ ਮਹਿਮਾਨ ਐੱਸਡੀਐੱਮ ਜਸਲੀਨ ਕੌਰ ਭੁੱਲਰ ਵਿਸੇਸ਼ ਤੌਰ ’ਤੇ ਪਹੁੰਚੇ, ਜੋ ਕਾਲਜ ਦੇ ਸਾਬਕਾ ਵਿਦਿਆਰਥੀ ਵੀ ਹਨ। ਉਨ੍ਹਾਂ ਆਪਣੇ ਕਾਲਜ ਦੇ ਦਿਨ ਯਾਦ ਕਰਦੇ ਹੋਏ ਜੀਐੱਨਈ ਦਾ ਹਰੇਕ ਸਫ਼ਲ ਵਿਦਿਆਰਥੀ ਪਿੱਛੇ ਯੋਗਦਾਨ ਦਾ ਧੰਨਵਾਦ ਕੀਤਾ ਅਤੇ ਹਰੇਕ ਵਿਦਿਆਰਥੀ ਨੂੰ ਡਿਗਰੀ ਦੇ ਸਮਾਪਨ ਤੋਂ ਬਾਅਦ ਵੀ ਕਾਲਜ ਨਾਲ ਜੁੜੇ ਰਹਿ ਇਸ ਦੀ ਤਰੱਕੀ ਵਿਚ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੀਐੱਨਡੀਈ ਦੇ ਪ੍ਰਿੰਸੀਪਸ ਡਾ. ਸਹਿਜਪਾਲ ਸਿੰਘ ਤੇ ਸੀਐੱਨਐੱਸਈਟੀ ਦੇ ਡਾਇਰੈਕਟਰ ਇਕਬਾਲ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਮੇਲੇ ਦੌਰਾਨ ਹੋਏ ਮੁਕਾਬਲਿਆਂ ਵਿੱਚ ਮਹਿੰਦੀ ਵਿੱਚ ਆਸ਼ਿਮਾ ਨੇ ਪਹਿਲਾ ਸਥਾਨ, ਜਸਮੀਤ ਕੌਰ ਤੇ ਨਿਸ਼ਾ ਕੁਮਾਰੀ ਨੇ ਦੂਜਾ ਸਥਾਨ ਅਤੇ ਜਸਲੀਨ ਕੌਰ ਤੇ ਮਾਨੀਆ ਨੇ ਤੀਸਰਾ ਸਥਾਨ ਹਾਸਲ ਕੀਤਾ। ਕੋਲਾਜ ਮੇਕਿੰਗ ਵਿੱਚ ਮਸਕੀਨਜੋਤ ਕੌਰ ਵਿੱਚ ਨੇ ਪਹਿਲਾ ਦੇਵਿਕਾ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੋਕ ਗੀਤ ਵਿੱਚ ਗਗਨਪ੍ਰੀਤ ਸਿੰਘ ਵਿੱਚ ਨੇ ਪਹਿਲਾ ਗਗਨਪ੍ਰੀਤ ਸਿੰਘ ਨੇ ਦੂਜਾ ਅਤੇ ਮਨਵੀਰ ਸਿੰਘ ਤੇ ਲਵਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।