ਬੀਸੀਐੱਮ ਸਕੂਲ ਦੇ ਵਿਦਿਆਰਥੀਆਂ ਵੱਲੋਂ ਡੀਪੀਆਰਓ ਦਫ਼ਤਰ ਦਾ ਦੌਰਾ
ਬੀਸੀਐਮ ਆਰੀਆ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਡੀਪੀਆਰਓ ਦਫਤਰ ਦਾ ਦੌਰਾ
Publish Date: Wed, 22 Apr 2026 09:57 PM (IST)
Updated Date: Thu, 23 Apr 2026 04:11 AM (IST)

ਰਵੀ, ਪੰਜਾਬੀ ਜਾਗਰਣ, ਲੁਧਿਆਣਾ : ਬੀਸੀਐੱਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ (ਪੱਤਰਕਾਰੀ) ਦੇ 26 ਵਿਦਿਆਰਥੀਆਂ ਨੇ ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ (ਡੀਪੀਆਰਓ) ਦਾ ਦੌਰਾ ਕਰਕੇ ਮੀਡੀਆ ਕਵਰੇਜ ਦੀ ਪਰਿਭਾਸ਼ਾ ਤੇ ਮਹੱਤਤਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਸ਼ਮੂਲੀਅਤ ਕੀਤੀ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਡੀਪੀਆਰਓ) ਪੁਨੀਤ ਪਾਲ ਸਿੰਘ ਗਿੱਲ ਤੇ ਸਹਾਇਕ ਲੋਕ ਸੰਪਰਕ ਅਫ਼ਸਰ (ਏਪੀਆਰਓ) ਜਤਿੰਦਰ ਕੋਹਲੀ ਤੇ ਗੁਰਮੁਖ ਸਿੰਘ ਨਾਲ ਤਾਲਮੇਲ ਕੀਤਾ। ਇਨ੍ਹਾਂ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਪੱਤਰਕਾਰੀ ਤੇ ਜਨ ਸੰਚਾਰ ਦੇ ਸਬੰਧ ’ਚ ਵਿਦਿਆਰਥੀਆਂ ਨਾਲ ਮੀਡੀਆ ਦੇ ਕੰਮ-ਕਾਜ ਤੇ ਜਨਤਕ ਸੰਚਾਰ ਪ੍ਰਣਾਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਮੀਡੀਆ ਕਾਰਜਾਂ ਤੇ ਜਾਣਕਾਰੀ ਦੇ ਪ੍ਰਸਾਰ ਵਿੱਚ ਸਰਕਾਰ ਦੀ ਭੂਮਿਕਾ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ। ਦੌਰੇ ਦੌਰਾਨ ਵਿਦਿਆਰਥੀਆਂ ਨੇ ਮੀਡੀਆ ਤਾਲਮੇਲ, ਪ੍ਰੈਸ ਨੋਟ ਡਰਾਫਟਿੰਗ ਤੇ ਸਰਕਾਰੀ ਪਹੁੰਚ ਵਿਧੀਆਂ ਦੀ ਸਮਝ ਪ੍ਰਾਪਤ ਕੀਤੀ। ਵਿਦਿਆਰਥੀਆਂ ਲਈ ਇਹ ਪਹਿਲ ਜਾਣਕਾਰੀ ਭਰਪੂਰ ਸਾਬਤ ਹੋਵੇਗੀ। ਇਹ ਉਨ੍ਹਾਂ ਨੂੰ ਪ੍ਰੈਕਟੀਕਲੀ ਸਿੱਖਣ ਦਾ ਤਜਰਬਾ ਪ੍ਰਦਾਨ ਕਰੇਗੀ ਅਤੇ ਵਿਦਿਆਰਥੀਆਂ ਨੂੰ ਭਵਿੱਖ ’ਚ ਪੱਤਰਕਾਰੀ ਤੇ ਜਨ ਸੰਚਾਰ ’ਚ ਕਰੀਅਰ ਦੇ ਮੌਕਿਆਂ ਦੀ ਪੜਚੋਲ ਕਰਨ ’ਚ ਮਦਦ ਕਰੇਗੀ।