ਰਾਧਾ ਵਾਟਿਕਾ ਦੇ ਸਲਾਨਾ ਨਤੀਜਿਆਂ ’ਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਰਾਧਾ ਵਾਟਿਕਾ ਦੇ ਸਲਾਨਾ ਨਤਜ਼ਿਆਂ ’ਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Publish Date: Thu, 26 Mar 2026 07:01 PM (IST)
Updated Date: Thu, 26 Mar 2026 07:05 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਖੰਨਾ : ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਰੋਡ ਖੰਨਾ ਵਿਖੇ ਤੀਸਰੀ ਜਮਾਤ ਤੋਂ ਨੌਵੀਂ ਅਤੇ ਗਿਆਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਐਲਾਨਿਆ। ਪ੍ਰੋਗਰਾਮ ਦੀ ਸ਼ੁਰੂਆਤ ’ਚ ਸਕੂਲ ਦੇ ਪ੍ਰਿੰਸੀਪਲ ਅਨੁਪਮਾ ਸ਼ਰਮਾ ਨੇ ਸਾਰੇ ਗਰੈਂਡ ਪੇਰੈਂਟਸ, ਉਹਨਾਂ ਦੇ ਮਾਤਾ ਪਿਤਾ ਅ ਵਿਦਿਆਰਥੀਆਂ ਨੂੰ ਨਿੱਘੀ ਜੀ ਆਇਆ ਆਖੀ। ਉਹਨਾਂ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ। ਮੇਜਰ ਸੰਦੀਪ ਵਿਨਾਇਕ ਉਚੇਚੇ ਤੌਰ ’ਤੇ ਸਕੂਲ ਪਹੁੰਚੇ। ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ‘ਗਰੈਜੂਏਸ਼ਨ ਸੈਰਾਮਨੀ’ ਦਾ ਆਯੋਜਨ ਕੀਤਾ ਗਿਆ। ਬੱਚੇ ਆਪਣੀ ਪ੍ਰਤਿਭਾ ਅਤੇ ਮਿਹਨਤ ਰਾਹੀਂ ਪ੍ਰਾਇਮਰੀ ਦਾ ਸਫਰ ਪੂਰਾ ਕਰਕੇ ਮਿਡਲ ਸਟੈਂਡਰਡ ’ਚ ਦਾਖਲ ਹੋਏ ਅਤੇ ਉਹਨਾਂ ਨੇ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਦੇ ਚੇਅਰਮੈਨ ਕਲਭੂਸ਼ਣ ਰਾਏ ਸੋਫਤ , ਡਾਇਰੈਕਟਰ ਅਰਵਿੰਦ ਸ਼ਕਰਸੁਧਾ, ਕਮੇਟੀ ਦੇ ਪ੍ਰਧਾਨ ਅਸ਼ਵ ਸੋਫਤ, ਫਾਇਨਾਂਸ ਸੈਕਰਟਰੀ ਯੋਗੇਸ਼ ਸੋਫਤ, ਡਾਕਟਰ ਮੰਜਲੀ ਮੈਨਨ (ਪ੍ਰਿੰਸੀਪਲ ਆਰ ਵੀ ਮਾਡਲ ਸੀਨੀਅਰ ਸੈਕਡਰੀ ਸਕੂਲ ਖੰਨਾ) ਤੇ ਹੋਰ ਕਮੇਟੀ ਮੈਂਬਰ ਵੀ ਮੌਜੂਦ ਰਹੇ। ਤੀਜੀ ਜਮਾਤ ਤੋਂ ਪੰਜਵੀਂ ਤੱਕ ਸੈਕਸ਼ਨਾਂ ਅਨੁਸਾਰ ਪਹਿਲੀਆਂ ਪੰਜ ਪੁਜੀਸ਼ਨਾਂ ਅਤੇ ਕਲਾਸ ਛੇਵੀਂ ਤੋਂ ਅੱਠਵੀਂ ਤੱਕ ਸੈਕਸ਼ਨਾਂ ਅਨੁਸਾਰ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਛੇਵੀਂ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਹਰੇਕ ਵਿਸ਼ੇ ’ਚੋਂ 90 ਫੀਸਦੀ ਤੋਂ ਉਪਰ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੋਲਰ ਬੈਚ ਦਿੱਤੇ ਗਏ ਅਤੇ ਛੇਵੀਂ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਲਗਾਤਾਰ ਤਿੰਨ ਸਾਲ ਹਰ ਵਿਸ਼ੇ ’ਚੋਂ 90 ਫੀਸਦੀ ਤੋਂ ਉੱਪਰ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੋਲਰ ਬਲੇਜਰ ਦਿੱਤੇ ਗਏ, ਜੋ ਕਿ ਵਿਦਿਆਰਥੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕੁਝ ਖਾਸ ਇਨਾਮ ਸਪੋਟਿਵ, ਵੈਲ ਮੈਨਰਡ , ਕਲਾਸ ਲੀਡਰ, ਆਰਟਿਸਟਿਕ ਅਚੀਵਰ ਅਤੇ ਫੁੱਲ ਅਟੈਂਡਸ ਅਵਾਰਡ ਵੀ ਦਿੱਤੇ। ਅੰਤ ’ਚ ਸਕੂਲ ਦੇ ਡਾਇਰੈਕਟਰ ਅਰਵਿੰਦ ਸ਼ਕਰਸੁਧਾ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ।