ਵਿਦਿਆਰਥਣ ਅਮਨਵੀਰ ਤੇ ਕੋਮਲਪ੍ਰੀਤ ਵੱਲੋਂ ਪੀਯੂ ਦੀਆਂ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ
ਵਿਦਿਆਰਥਣ ਅਮਨਵੀਰ ਤੇ ਕੋਮਲਪ੍ਰੀਤ ਵੱਲੋਂ ਪੀਯੂ ਦੀਆਂ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Thu, 09 Apr 2026 05:58 PM (IST)
Updated Date: Thu, 09 Apr 2026 06:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਯੂਨੀਵਰਸਿਟੀ ਵੱਲੋਂ ਦਸੰਬਰ 2025 ਵਿਚ ਬੀਐੱਸਸੀ ਸਮੈਸਟਰ ਤੀਜਾ ਦੀਆਂ ਪ੍ਰੀਖਿਆਵਾਂ ਲਈਆਂ ਗਈਆਂ ਸਨ। ਬੀਐੱਸਸੀ ਸਮੈਸਟਰ ਤੀਜਾ ਦੀ ਪ੍ਰੀਖਿਆ ਦੇ ਨਤੀਜੇ ਵਿਚ ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਅਮਨਵੀਰ ਕੌਰ ਅਤੇ ਕੋਮਲਪ੍ਰੀਤ ਕੌਰ ਚੌਥਾਂ ਸਥਾਨ ਪ੍ਰਾਪਤ ਕਰ ਕੇ ਕਾਲਜ, ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਆਪਣੀ ਸੰਸਥਾ ਦਾ ਮਾਣ ਵਧਾਉਂਦੇ ਹੋਏ ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਦੀਆਂ ਦੋਵਾਂ ਨੇ 9.54 ਸੀਜੀਪੀਏ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਸੁਮਨ ਲਤਾ, ਸਾਇੰਸ ਵਿਭਾਗ ਦੇ ਮੁਖੀ ਕਿਰਨ ਗੁਪਤਾ ਅਤੇ ਫੈਕਲਟੀ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥਣਾਂ ਦੀਆਂ ਯੋਗਤਾਵਾਂ ਤੇ ਵਿਸ਼ਵਾਸ ਪ੍ਰਗਟ ਕਰਦਿਆਂ ਭਵਿੱਖ ਵਿਚ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ। ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਵਿੱਖ ਵਿਚ ਵੀ ਕਾਲਜ ਦੀਆਂ ਹੋਰ ਵਿਦਿਆਰਥਣਾਂ ਵੱਲੋਂ ਪੜ੍ਹਾਈ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਵਿਦਿਆਰਥਣਾਂ ਦੀ ਪ੍ਰਾਪਤੀ ਦਾ ਸਿਹਰਾ ਵਿਦਿਆਰਥਣਾਂ ਤੇ ਅਧਿਆਪਕਾਂ ਦੀ ਸਿਰਤੋੜ ਮਿਹਨਤ ਦੇ ਸਿਰ ’ਤੇ ਬੰਨ੍ਹਿਆ।